ਦੇਹਰਾਦੂਨ: ਜੋਸ਼ੀਮੱਠ ਨਗਰ ਨਿਗਮ ਨੇ ਪ੍ਰਵਾਸੀ ਭਾਰਤੀ ਕਾਰੋਬਾਰੀ ਗੁਪਤਾ ਬ੍ਰਦਰਜ਼ ‘ਤੇ 2.5 ਲੱਖ ਰੁਪਏ ਦਾ ਜ਼ੁਰਮਾਨਾ ਠੋਕਿਆ ਹੈ। ਕਾਰੋਬਾਰੀ ਨੇ ਆਪਣੇ ਦੋਵੇਂ ਬੇਟਿਆਂ ਦਾ ਸ਼ਾਹੀ ਵਿਆਹ ਸਕੀ ਰਿਜਾਰਟ ਓਲੀ ‘ਚ ਕੀਤਾ ਸੀ। ਵਿਆਹ ਦੌਰਾਨ ਗੰਦਗੀ ਤੇ ਕੂੜਾ ਫੈਲਾਉਣ ਦੇ ਇਲਜ਼ਾਮ ‘ਚ ਜ਼ੁਰਮਾਨਾ ਲਾਇਆ ਗਿਆ ਹੈ। ਇਨ੍ਹਾਂ ਵਿਆਹਾਂ ‘ਚ ਕਰੀਬ 200 ਕਰੋੜ ਰੁਪਏ ਦਾ ਖ਼ਰਚਾ ਆਇਆ ਹੈ।

ਨਗਰ ਨਿਗਮ ਦੇ ਅਧਿਕਾਰੀ ਨੇ ਦੱਸਿਆ ਕਿ ਡੇਢ ਲੱਖ ਰੁਪਏ ਦਾ ਜ਼ੁਰਮਾਨਾ ਖੁੱਲ੍ਹੇ ‘ਚ ਟੌਈਲਟ ਕਰਨ ਤੇ ਇੱਕ ਲੱਖ ਰੁਪਏ ਦਾ ਜ਼ੁਰਮਾਨਾ ਕਚਰਾ ਫੈਲਾਉਣ ਲਈ ਲਾਇਆ ਗਿਆ ਹੈ। ਇਸ ਤੋਂ ਇਲਾਵਾ 8.14 ਲੱਖ ਰੁਪਏ ਦਾ ਬਿੱਲ ਇਵੈਂਟ ਮੈਨੇਜਮੈਂਟ ਕੰਪਨੀ ‘ਤੇ ਓਲੀ ‘ਤੇ ਕੁੜਾ ਚੁੱਕਣ ‘ਤੇ ਆਏ ਖ਼ਰਚ ਦੀ ਵਸੂਲੀ ਦੇ ਤੌਰ ‘ਤੇ ਭੇਜਿਆ ਹੈ।

ਦੂਜੇ ਪਾਸੇ ਗੁਪਤਾ ਭਰਾਵਾਂ ਨੇ ਵੀ ਨਗਰ ਨਿਗਮ ਤੋਂ ਸਾਰੇ ਬਿੱਲਾਂ ਦਾ ਭੁਗਤਾਨ ਕਰਨ ‘ਤੇ ਹਾਮੀ ਭਰੀ ਹੈ ਤੇ ਉਹ ਜ਼ੁਰਮਾਨਾ ਵੀ ਭਰਨ ਨੂੰ ਤਿਆਰ ਹਨ।