ਚੋਣਾਂ ਨੇੜੇ ਆਇਆ ਰਾਮ ਮੰਦਰ ਚੇਤੇ, RSS ਦਾ ਵੱਡਾ ਬਿਆਨ
ਏਬੀਪੀ ਸਾਂਝਾ
Updated at:
18 Oct 2018 12:34 PM (IST)
NEXT
PREV
ਨਾਗਪੁਰ: ਲੋਕ ਸਭਾ ਚੋਣਾਂ ਤੋਂ ਪਹਿਲਾਂ ਰਾਮ ਮੰਦਰ ਸਬੰਧੀ ਸਿਆਸਤ ਕਾਫੀ ਗਰਮਾ ਗਈ ਹੈ। ਸ਼ਿਵ ਸੈਨਾ ਮਗਰੋਂ ਹੁਣ ਆਰਐਸਐਸ ਨੇ ਕਿਹਾ ਹੈ ਕਿ ਰਾਮ ਮੰਦਰ ਲਈ ਸਰਕਾਰ ਨੂੰ ਕਾਨੂੰਨ ਲੈ ਕੇ ਆਉਣਾ ਚਾਹੀਦਾ ਹੈ। ਸੰਘ ਦੇ ਮੁਖੀ ਮੋਹਨ ਭਾਗਵਤ ਨੇ ਅੱਜ ਕਿਹਾ ਕਿ ਕਰੋੜਾਂ ਦੇਸ਼ਵਾਸੀਆਂ ਦੀਆਂ ਭਾਵਨਾਵਾਂ ਨੂੰ ਖਿਆਲ ਵਿੱਚ ਰੱਖਦਿਆਂ RSS ਸ੍ਰੀ ਰਾਮ ਦੀ ਜਨਮ ਭੂਮੀ ’ਤੇ ਰਾਮ ਮੰਦਰ ਬਣਨ ਦੇ ਹੱਕ ਵਿੱਚ ਹੈ।
ਦੁਸਰਿਹੇ ਮੌਕੇ ਆਪਣੇ ਭਾਸ਼ਣ ਵਿੱਚ ਮੋਹਨ ਭਾਗਵਤ ਨੇ ਨਾਗਪੁਰ 'ਚ ਕਿਹਾ ਕਿ ਸ੍ਰੀ ਰਾਮ ਮੰਦਰ ਬਣਨਾ ਜ਼ਰੂਰੀ ਹੈ। ਮੰਦਰ ਬਣਨ ਨਾਲ ਦੇਸ਼ ਵਿੱਚ ਸਦਭਾਵਨਾ ਤੇ ਏਕਤਾ ਦਾ ਮਾਹੌਲ ਬਣੇਗਾ। ਯਾਦ ਰਹੇ ਕਿ ਅਯੁੱਧਿਆ ਦੇ ਰਾਮ ਮੰਦਰ-ਬਾਬਰੀ ਮਸਜਿਦ ਕੇਸ ਦਾ ਮਾਮਲਾ ਸੁਪਰੀਮ ਕੋਰਟ ਵਿੱਚ ਵਿਚਾਰ ਅਧੀਨ ਹੈ। ਵਿਰੋਧੀ ਦਲ ਤੇ ਬੀਜੇਪੀ ਸਮੇਂ-ਸਮੇਂ ’ਤੇ ਕਹਿੰਦੇ ਰਹੇ ਹਨ ਕਿ ਮੰਦਰ ਦਾ ਫੈਸਲਾ ਅਦਾਲਤ ਦੇ ਫੈਸਲੇ ਦੇ ਆਧਾਰ ’ਤੇ ਲਿਆ ਜਾਏਗਾ।
ਇਸ ਦੌਰਾਨ ਭਾਗਵਤ ਨੇ ਕਿਹਾ ਹੈ ਕਿ ਜਿੰਨਾਂ ਛੇਤੀ ਹੋ ਸਕੇ, ਰਾਮ ਮੰਦਰ ਬਣੇ ਤੇ ਇਸ ਵਿੱਚ ਕਿਸੇ ਦਾ ਵੀ ਦਖ਼ਲ ਨਹੀਂ ਹੋਣਾ ਚਾਹੀਦਾ, ਅਸੀਂ ਸੰਤਾਂ ਦੇ ਨਾਲ ਹਾਂ। ਪਿਛਲੇ ਦਿਨੀਂ ਸ਼ਿਵ ਸੈਨਾ ਨੇ ਵੀ ਅਯੁੱਧਿਆ ਵਿੱਚ ਰਾਮ ਮੰਦਰ ਦੀ ਉਸਾਰੀ ਲਈ ਆਰਡੀਨੈਂਸ ਦੀ ਮੰਗ ਕੀਤੀ ਸੀ।
ਉੱਧਰ ਵਿਸ਼ਵ ਹਿੰਦੂ ਪ੍ਰੀਸ਼ਦ (ਵੀਐਚਪੀ) ਵੀ ਰਾਮ ਮੰਦਰ ਦੇ ਵਿਰੁੱਧ ਅੰਦੋਲਨ ਚਲਾ ਰਹੀ ਹੈ। ਭਾਗਵਤ ਨੇ ਕਿਹਾ ਕਿ ਸਾਡੀ ਪਛਾਣ ਹਿੰਦੂ ਪਛਾਣ ਹੈ ਜੋ ਸਾਨੂੰ ਸਭ ਦਾ ਆਦਰ, ਸਭ ਦਾ ਸਵੀਕਾਰ, ਸਭ ਦਾ ਮੇਲ ਮਿਲਾਪ ਤੇ ਸਭ ਦਾ ਭਲਾ ਕਰਨਾ ਸਿਖਾਉਂਦਾ ਹੈ। ਇਸ ਲਈ RSS ਹਿੰਦੂ ਸਮਾਜ ਨੂੰ ਇੱਕਜੁੱਟ ਕਰਕੇ ਮੰਦਰ ਬਣਾਉਣ ਦੇ ਕੰਮ ਨੂੰ ਮੁਕੰਮਲ ਕਰਵਾ ਕੇ ਛੱਡੇਗਾ।

- - - - - - - - - Advertisement - - - - - - - - -