ਨਵੀਂ ਦਿੱਲੀ: ਰਾਸ਼ਟਰੀ ਸਵੈਮ ਸੇਵਕ ਸੰਘ ਮੋਹਨ ਭਾਗਵਤ ਨੇ ਬੀਤੇ ਦਿਨ ਕਿਹਾ ਕਿ ਉਨ੍ਹਾਂ ਦਾ ਸੰਗਠਨ ਟ੍ਰੌਲਿੰਗ ਤੇ ਇੰਟਰਨੈੱਟ 'ਤੇ ਹਮਲਾਵਰ ਰਵੱਈਏ ਦਾ ਸਮਰਥਨ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਇਹ ਮਾਣ ਸਤਿਕਾਰ ਦੇ ਉਲਟ ਹੈ। ਸੰਘ ਮੁਖੀ ਨੇ 50 ਤੋਂ ਜ਼ਿਆਦਾ ਦੇਸ਼ਾਂ ਦੇ ਰਾਜਦੂਤਾਂ ਨਾਲ ਮੁਲਾਕਾਤ ਵੀ ਕੀਤੀ ਤੇ ਵਿਚਾਰ ਚਰਚਾ ਵੀ ਕੀਤੀ।

ਸਮਾਗਮ ਵਿੱਚ ਮੌਜੂਦ ਪ੍ਰਸਾਰ ਭਾਰਤੀ ਦੇ ਮੁਖੀ ਸੂਰਿਆ ਪ੍ਰਕਾਸ਼ ਦੇ ਟਵੀਟ ਮੁਤਾਬਕ ਭਾਗਵਤ ਨੇ ਕਿਹਾ ਕਿ ਉਹ ਹਮਲਾਵਰ ਤੌਰ ਤਰੀਕਿਆਂ ਦਾ ਸਮਰਥਨ ਨਹੀਂ ਕਰਦੇ ਤੇ ਨਾ ਹੀ ਸੰਘ ਭੇਦਭਾਵ ਵਿੱਚ ਵਿਸ਼ਵਾਸ ਨਹੀਂ ਕਰਦਾ। ਸਮਾਗਮ ਵਿੱਚ ਭਾਗਵਤ ਨੇ ਕਿਹਾ ਕਿ ਆਰ.ਐਸ.ਐਸ. ਦਿਹਾਤੀ ਖੇਤਰਾਂ ਵਿੱਚ ਸਿਹਤ, ਸਿੱਖਿਆ ਤੇ ਪੇਂਡੂ ਵਿਕਾਸ ਸਮੇਤ ਕਈ ਯੋਜਨਾਵਾਂ ਚੱਲ ਰਹੀਆਂ ਹਨ।

ਭਾਜਪਾ ਨਾਲ ਆਪਣੇ ਸਬੰਧਾਂ ਬਾਰੇ ਇੱਕ ਸਵਾਲ ਵਿੱਚ ਪਾਰਟੀ ਦੇ ਮੁੱਖ ਸਕੱਤਰ ਰਾਮ ਮਾਧਵ ਨੇ ਸੰਘ ਮੁਖੀ ਦੇ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਸੰਘ ਹੈ ਜੇ ਭਾਜਪਾ ਨੂੰ ਚਲਾਉਂਦਾ ਹੈ ਨਾ ਕਿ ਭਾਰਤੀ ਜਨਤਾ ਪਾਰਟੀ ਸੰਘ ਨੂੰ, ਦੋਵੇਂ ਇੱਕ ਦੂਜੇ ਦੇ ਸਲਾਹ ਮਸ਼ਵਰੇ ਨਾਲ ਚੱਲਦੇ ਹਨ।