ਨਵੀਂ ਦਿੱਲੀ: ਗੁਰੂਗ੍ਰਾਮ ਵਿੱਚ ਸਥਿਤ ਰਾਇਨ ਇੰਟਰਨੈਸ਼ਨਲ ਸਕੂਲ ਵਿੱਚ ਸੱਤ ਸਾਲ ਦੇ ਵਿਦਿਆਰਥੀ ਦਾ ਕਤਲ ਹੋਇਆ। ਉਸ ਸਕੂਲ ਨੂੰ ਰਾਇਨ ਇੰਟਰਨੈਸ਼ਨਲ ਗਰੁੱਪ ਚਲਾ ਰਿਹਾ ਹੈ। ਇਸ ਗਰੁੱਪ ਦੇ ਪੂਰੇ ਦੇਸ਼ ਵਿੱਚ 130 ਤੋਂ ਜ਼ਿਆਦਾ ਸਕੂਲ ਹਨ। ਭਾਰਤ ਵਿੱਚ ਇਸ ਦੇ ਸਕੂਲਾਂ ਵਿੱਚ 2.70 ਲੱਖ ਵਿਦਿਆਰਥੀ ਗ੍ਰੇਜੂਏਟ ਹੋ ਕੇ ਨਿਕਲਦੇ ਹਨ।

ਇਸ ਸਕੂਲ ਵਿੱਚ ਜਿੱਥੇ ਚੋਖੀਆਂ ਫੀਸਾਂ ਹਨ, ਉੱਥੇ ਹੀ ਮੱਧ ਵਰਗ ਵੱਲੋਂ ਆਪਣੇ ਬੱਚਿਆਂ ਦੀ ਇਸ ਸਕੂਲ ਵਿੱਚ ਦਾਖਲਾ ਕਰਾਉਣ ਦੀ ਹੋੜ ਲੱਗੀ ਹੁੰਦੀ ਹੈ। ਇਸ ਕੁਆਲਿਟੀ ਦੇ ਦਾਅਵੇ ਕਰਨ ਵਾਲੇ ਸਕੂਲ ਦਾ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਸਿੱਟ) ਨੇ ਹੈਰਾਨਕੁਨ ਖੁਲਾਸੇ ਕੀਤੇ ਹਨ।

ਤਿੰਨ ਮੈਂਬਰੀ ਸਿੱਟ ਦੀ ਜਾਂਚ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਸਕੂਲ ਇੱਕ-ਦੋ ਨਹੀਂ ਬਲਕਿ ਕਈ ਪੱਧਰਾਂ 'ਤੇ ਲਾਪਰਵਾਹੀ ਵਰਤ ਰਿਹਾ ਸੀ।

1. ਸਕੂਲ ਵਿੱਚ ਸੀਸੀਟੀਵ ਲਾਉਣ ਵਿੱਚ ਗੜਬੜੀ ਕੀਤੀ ਗਈ ਸੀ।

2. ਡਰਾਈਵਰਾਂ ਤੇ ਕੰਟਕਟਰਾਂ ਲਈ ਸਕੂਲ ਅੰਦਰ ਅਲੱਗ ਤੋਂ ਟਾਇਲਟ ਦੇ ਇੰਤਜ਼ਾਮ ਨਹੀਂ।

3. ਸਕੂਲ ਦੀ ਚਾਰ ਦੀਵਾਰੀ ਟੁੱਟੀ ਹੋਈ ਸੀ।

4. ਸਕੂਲ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਪੁਲਿਸ ਵੈਰੀਫਿਕੇਸ਼ਨ ਵੀ ਨਹੀਂ ਕਰਵਾਈ ਸੀ।

5.Fire Extinguisher ਵੀ ਐਕਸਪਾਇਰ ਹੋ ਚੁੱਕਾ ਹੈ। ਮਤਲਬ ਜੇਕਰ ਅਚਾਨਕ ਸਕੂਲ ਵਿੱਚ ਅੱਗ ਲੱਗ ਜਾਵੇ ਤਾਂ ਬੱਚਿਆਂ ਦੀ ਸੁਰੱਖਿਆ ਦੀ ਕੋਈ ਗਰੰਟੀ ਨਹੀਂ।

ਸਿੱਟ ਦੀ ਰਿਪੋਰਟ ਸਕੂਲ ਦੇ ਦਾਅਵਿਆਂ ਦੀ ਪੋਲ ਖੋਲ੍ਹਦੀ ਹੈ। ਇੰਨਾ ਫੇਮਸ ਸਕੂਲ ਤੇ ਬੱਚਿਆਂ ਦੀ ਸੁਰੱਖਿਆ ਦੇ ਨਾਲ ਇੰਨਾ ਵੱਡਾ ਖਿਲਵਾੜ। ਬੱਚਿਆਂ ਤੋਂ ਪੜ੍ਹਾਈ ਤੇ ਸੁਰੱਖਿਆ ਦੇ ਨਾਮ 'ਤੇ ਮੋਟੀ ਫੀਸ ਵਸੂਲਣ ਵਾਲੇ ਸਕੂਲਾਂ ਦੀ ਸਰੁੱਖਿਆ ਦੇ ਇੰਤਜ਼ਾਮ ਜੇਕਰ ਅਜਿਹੇ ਹਨ ਤਾਂ ਅਜਿਹੇ ਹੋਰ ਵੀ ਕਈ ਮਾਮਲੇ ਸਾਹਮਣੇ ਆ ਸਕਦੇ ਹਨ।