ਨਵੀਂ ਦਿੱਲੀ: ਭਾਰਤ ਦੀ ਮਿਜ਼ਾਈਲ ਭੰਡਾਰ ਵਿੱਚ ਹੋਰ ਵਾਧਾ ਹੋ ਗਿਆ ਹੈ। ਰੱਖਿਆ ਖੋਜ ਵਿਕਾਸ ਸੰਗਠਨ (DRDO) ਨੇ ਅੱਜ ਐਂਟੀ-ਰੇਡੀਏਸ਼ਨ ਮਿਜ਼ਾਈਲ ‘ਰੁਦਰਮ’ ਦਾ ਸਫਲਤਾਪੂਰਵਕ ਟੈਸਟ ਕੀਤਾ ਹੈ। ਮਿਜ਼ਾਈਲ 'ਰੁਦਰਮ' ਦਾ ਸੁਖੋਈ ਲੜਾਕੂ ਜਹਾਜ਼ ਦੀ ਸਹਾਇਤਾ ਨਾਲ ਪ੍ਰੀਖਣ ਕੀਤਾ ਗਿਆ ਹੈ। ਇਹ ਦੇਸੀ ਮਿਜ਼ਾਈਲ ਕਿਸੇ ਵੀ ਕਿਸਮ ਦੇ ਸੰਕੇਤ ਜਾਂ ਰੇਡੀਏਸ਼ਨ ਨੂੰ ਆਪਣੇ ਕਬਜ਼ੇ ਵਿੱਚ ਕਰ ਸਕਦੀ ਹੈ ਤੇ ਇਸ ਨੂੰ ਆਪਣੇ ਰਾਡਾਰ ਉੱਤੇ ਲਿਆ ਕੇ ਨਸ਼ਟ ਕਰ ਸਕਦੀ ਹੈ।

ਚਾਰ ਦਿਨ ਪਹਿਲਾਂ DRDO ਨੇ ਐਂਟੀ-ਪਣਡੁੱਬੀ ਹਥਿਆਰ ਪ੍ਰਣਾਲੀ ਦਾ ਸਫਲਤਾਪੂਰਵਕ ਟੈਸਟ ਕੀਤਾ ਸੀ। 5 ਅਕਤੂਬਰ ਨੂੰ ਸਵੇਰੇ 11: 45 ਵਜੇ ਟਾਰਪੀਡੋ (SMART) ਦੀ ਸੁਪਰਸੋਨਿਕ ਮਿਜ਼ਾਈਲ ਸਹਾਇਤਾ ਨਾਲ ਉੜੀਸਾ ਦੇ ਤੱਟ ਤੋਂ ਸਫਲਤਾਪੂਰਵਕ ਉਡਾਣ ਟੈਸਟਿੰਗ ਕੀਤੀ ਗਈ।


ਲੇਜ਼ਰ-ਸੰਚਾਲਿਤ ਐਂਟੀ-ਟੈਂਕ ਮਿਜ਼ਾਈਲ ਦਾ ਵੀ ਸਫਲਤਾਪੂਰਵਕ ਪ੍ਰੀਖਣ ਕੀਤਾ ਗਿਆ
ਇਸ ਤੋਂ ਪਹਿਲਾਂ 1 ਅਕਤੂਬਰ ਨੂੰ, ਡੀਆਰਡੀਓ ਨੇ ਭਾਰਤ ਵਿੱਚ ਬਣੀ ਇੱਕ ਲੇਜ਼ਰ-ਸੰਚਾਲਿਤ ਐਂਟੀ-ਟੈਂਕ ਗਾਈਡਡ ਮਿਜ਼ਾਈਲ (ਏਟੀਜੀਐਮ) ਦਾ ਸਫਲਤਾਪੂਰਵਕ ਟੈਸਟ ਕੀਤਾ ਸੀ। ਇਹ ਲੰਮੀ ਦੂਰੀ ਤੱਕ ਮਾਰ ਕਰਨ 'ਚ ਸਮਰੱਥ ਹੈ। ਮਹਾਰਾਸ਼ਟਰ ਦੇ ਅਹਿਮਦਨਗਰ ਵਿੱਚ ਐਮਬੀਟੀ ਟੈਂਕ ਅਰਜੁਨ ਰਾਹੀਂ ਕੇਕੇ ਰੇਂਜ ਵਿੱਚ ਇਸ ਦੀ ਪਰਖ ਕੀਤੀ ਗਈ।