ਪੜਚੋਲ ਕਰੋ
Advertisement
ਡਾਲਰ ਮੁਕਾਬਲੇ ਰੁਪਇਆ ਮੂਧੇ ਮੂੰਹ, ਟੁੱਟੇ ਸਾਰੇ ਰਿਕਾਰਡ
ਮੁੰਬਈ: ਡਾਲਰ ਦੇ ਮੁਕਾਬਲੇ ਰੁਪਇਆ ਅੱਜ ਪਹਿਲੀ ਵਾਰ 71 'ਤੇ ਫਿਸਲ ਗਿਆ। ਸ਼ੁਰਆਤ 70.95 ਪ੍ਰਤੀ ਡਾਲਰ 'ਤੇ ਹੋਈ ਜਦਕਿ ਕੁਝ ਹੀ ਦੇਰ 'ਚ 26 ਪੈਸੇ ਦੀ ਗਿਰਾਵਟ ਨਾਲ 71 ਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਿਆ। ਵੀਰਵਾਰ ਨੂੰ ਰੁਪਇਆ 70.74 ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ। ਡਾਲਰ ਦੀ ਮੰਗ ਵਧਣ 'ਤੇ ਕੱਚਾ ਤੇਲ ਮਹਿੰਗਾ ਹੋਣ ਨਾਲ ਭਾਰਤੀ ਮੁਦਰਾ 'ਤੇ ਦਬਾਅ ਵਧਿਆ ਹੈ। ਕੱਚਾ ਤੇਲ ਅੱਜ 78 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਿਆ।
ਇਸ ਮਹੀਨੇ ਰੁਪਇਆ 3.4% ਟੁੱਟ ਚੁੱਕਾ ਹੈ। ਜਨਵਰੀ ਤੋਂ ਹੁਣ ਤੱਕ ਇਸ 'ਚ 10% ਗਿਰਾਵਟ ਆਈ ਹੈ। ਏਸ਼ਿਆਈ ਦੇਸ਼ਾਂ ਦੀ ਕਰੰਸੀ ਦੇ ਮੁਕਾਬਲੇ ਰੁਪਏ ਦਾ ਪ੍ਰਦਰਸ਼ਨ ਇਸ ਸਾਲ ਸਭ ਤੋਂ ਖ਼ਰਾਬ ਰਿਹਾ ਹੈ ਜਦਕਿ 2017 ਵਿੱਚ 6% ਮਜ਼ਬੂਤ ਹੋਇਆ ਸੀ।
ਰੁਪਏ ਦੀ ਗਿਰਾਵਟ ਦਾ ਸਿੱਧਾ ਅਸਰ ਪੈਟਰੋਲ-ਡੀਜ਼ਲ ਦੇ ਰੇਟ ਤੇ ਪੈ ਸਕਦਾ ਹੈ। ਭਾਰਤ ਆਪਣੀ ਲੋੜ ਦਾ 80% ਤੋਂ ਜ਼ਿਆਦਾ ਕੱਚਾ ਤੇਲ ਮੰਗਵਾਉਂਦਾ ਹੈ। ਇਸ ਲਈ ਡਾਲਰ ਦਾ ਭੁਗਤਾਨ ਕਰਨਾ ਪੈਂਦਾ ਹੈ। ਵਿਦੇਸ਼ਾਂ ਚ ਘੁੰਮਣਾ ਤੇ ਪੜ੍ਹਾਈ ਕਰਨਾ ਮਹਿੰਗਾ ਹੋ ਜਾਵੇਗਾ।
ਰੁਪਏ 'ਚ ਲਗਾਤਾਰ ਆਈ ਗਿਰਾਵਟ:
24 ਅਗਸਤ 69.91 ਰੁਪਏ
27 ਅਗਸਤ 70.16 ਰੁਪਏ
29 ਅਗਸਤ 70.59 ਰੁਪਏ
30 ਅਗਸਤ 70.74 ਰੁਪਏ
31 ਅਗਸਤ 71 ਰੁਪਏ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਟ੍ਰੈਂਡਿੰਗ
Advertisement