ਯੂਕਰੇਨ 'ਚ ਭਾਰਤੀ ਵਿਦਿਆਰਥੀ ਨਵੀਨ ਦੀ ਮੌਤ, ਪ੍ਰਧਾਨ ਮੰਤਰੀ ਮੋਦੀ ਨੇ ਨਵੀਨ ਦੇ ਪਿਤਾ ਨਾਲ ਕੀਤੀ ਫੋਨ 'ਤੇ ਗੱਲ
Russia Ukraine War: ਨਵੀਨ ਖਾਰਕੀਵ ਵਿੱਚ ਐਮਬੀਬੀਐਸ ਦੀ ਪੜ੍ਹਾਈ ਕਰ ਰਿਹਾ ਸੀ ਅਤੇ ਚੌਥੇ ਸਾਲ ਵਿੱਚ ਸੀ। ਨਵੀਨ ਦੁਕਾਨ 'ਤੇ ਕੁਝ ਖਾਣ ਦਾ ਸਮਾਨ ਲੈਣ ਗਿਆ ਸੀ। ਇਸ ਦੌਰਾਨ ਹਮਲੇ 'ਚ ਉਸ ਦੀ ਮੌਤ ਹੋ ਗਈ।
Russia Ukraine War Indian student Naveen dies in Ukraine PM Modi talks to father over phone
Russia Ukraine War: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਕਰੇਨ ਦੇ ਖਾਰਕੀਵ ਵਿੱਚ ਗੋਲੀਬਾਰੀ ਵਿੱਚ ਮਾਰੇ ਗਏ ਇੱਕ ਭਾਰਤੀ ਵਿਦਿਆਰਥੀ ਨਵੀਨ ਸ਼ੇਖਰੱਪਾ ਦੇ ਪਿਤਾ ਨਾਲ ਗੱਲ ਕੀਤੀ ਹੈ। ਦੱਸ ਦੇਈਏ ਕਿ ਵਿਦੇਸ਼ ਮੰਤਰਾਲੇ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਸੀ। ਵਿਦੇਸ਼ ਮੰਤਰਾਲਾ ਨੇ ਕਿਹਾ, "ਡੂੰਘੇ ਦੁੱਖ ਦੇ ਨਾਲ ਅਸੀਂ ਪੁਸ਼ਟੀ ਕਰਦੇ ਹਾਂ ਕਿ ਅੱਜ ਸਵੇਰੇ ਖਾਰਕੀਵ ਵਿੱਚ ਗੋਲੀਬਾਰੀ ਵਿੱਚ ਇੱਕ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ। ਮੰਤਰਾਲਾ ਉਸ ਦੇ ਪਰਿਵਾਰ ਦੇ ਸੰਪਰਕ ਵਿੱਚ ਹੈ। ਅਸੀਂ ਪਰਿਵਾਰ ਪ੍ਰਤੀ ਗਹਿਰੀ ਸੰਵੇਦਨਾ ਪ੍ਰਗਟ ਕਰਦੇ ਹਾਂ।"
Prime Minister Narendra Modi spoke to the father of Naveen Shekharappa, an Indian student who died in shelling in Kharkiv, Ukraine this morning.
— ANI (@ANI) March 1, 2022
(File pic) pic.twitter.com/OEXXs7XjiD
ਦੱਸ ਦਈਏ ਕਿ ਹਾਸਲ ਜਾਣਕਾਰੀ ਮੁਤਾਬਕ ਨਵੀਨ ਖਾਰਕੀਵ ਵਿੱਚ ਐਮਬੀਬੀਐਸ ਕਰ ਰਿਹਾ ਸੀ ਅਤੇ ਆਪਣੇ ਚੌਥੇ ਸਾਲ ਵਿੱਚ ਸੀ। ਨਵੀਨ ਦੁਕਾਨ 'ਤੇ ਕੁਝ ਲੈਣ ਗਿਆ ਸੀ। ਇਸ ਦੌਰਾਨ ਹਮਲੇ 'ਚ ਉਸ ਦੀ ਮੌਤ ਹੋ ਗਈ। ਕਰਨਾਟਕ ਰਾਜ ਆਫ਼ਤ ਪ੍ਰਬੰਧਨ ਅਥਾਰਟੀ ਦੇ ਕਮਿਸ਼ਨਰ ਡਾ: ਮਨੋਜ ਰਾਜਨ ਨੇ ਦੱਸਿਆ ਕਿ ਗੋਲਾਬਾਰੀ 'ਚ ਹਾਵੇਰੀ ਜ਼ਿਲ੍ਹੇ ਦੇ ਚਲਗੇਰੀ ਦੇ ਮੂਲ ਨਿਵਾਸੀ ਨਵੀਨ ਸ਼ੇਖਰੱਪਾ ਗਿਆਨਗੌਦਰ ਦੀ ਮੌਤ ਹੋ ਗਈ।
ਉਧਰ ਦੋ ਦਿਨ ਪਹਿਲਾਂ ਨਵੀਨ ਨੇ ਆਪਣੇ ਪਿਤਾ ਨਾਲ ਵੀਡੀਓ ਕਾਲ ਰਾਹੀਂ ਗੱਲ ਕੀਤੀ ਸੀ, ਜਿਸ ਦਾ ਵੀਡੀਓ ਸਾਹਮਣੇ ਆਇਆ ਹੈ। ਗੱਲਬਾਤ ਦੌਰਾਨ ਨਵੀਨ ਦੇ ਪਿਤਾ ਨੇ ਬੇਟੇ ਨੂੰ ਕਿਹਾ ਕਿ ਉਹ ਆਪਣਾ ਖਿਆਲ ਰੱਖਣ ਅਤੇ ਉੱਥੇ ਇਕੱਠੇ ਰਹਿਣ। ਉਨ੍ਹਾਂ ਨੇ ਬੇਟੇ ਨੂੰ ਦੱਸਿਆ ਸੀ ਕਿ ਉਨ੍ਹਾਂ ਨੂੰ ਲਿਆਉਣ ਲਈ ਭਾਰਤੀ ਦੂਤਾਵਾਸ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਖਾਰਕੀਵ ਵਿੱਚ ਫਸੇ ਹਨ ਕਈ ਭਾਰਤੀ ਵਿਦਿਆਰਥੀ
ਬਹੁਤ ਸਾਰੇ ਭਾਰਤੀ ਅਜੇ ਵੀ ਖਾਰਕਿਵ ਵਿੱਚ ਫਸੇ ਹੋਏ ਹਨ ਜਿੱਥੇ ਰੂਸ ਨੇ ਇੱਕ ਵੱਡਾ ਫੌਜੀ ਹਮਲਾ ਕੀਤਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਵਿਦੇਸ਼ ਸਕੱਤਰ ਰੂਸ ਅਤੇ ਯੂਕਰੇਨ ਦੇ ਰਾਜਦੂਤਾਂ ਨਾਲ ਗੱਲ ਕਰ ਰਹੇ ਹਨ ਜਿਸ ਵਿੱਚ ਉਹ ਖਾਰਕਿਵ ਅਤੇ ਹੋਰ ਸ਼ਹਿਰਾਂ ਵਿੱਚ ਸੰਘਰਸ਼ ਵਾਲੇ ਖੇਤਰਾਂ ਵਿੱਚ ਫਸੇ ਭਾਰਤੀ ਨਾਗਰਿਕਾਂ ਲਈ "ਤੁਰੰਤ ਸੁਰੱਖਿਅਤ ਰਾਹ" ਦੀ ਭਾਰਤ ਦੀ ਮੰਗ ਨੂੰ ਦੁਹਰਾਉਣਗੇ।
ਇਹ ਵੀ ਪੜ੍ਹੋ: ਭਾਰਤੀ ਵਿਦਿਆਰਥੀਆਂ ਨੂੰ ਯੂਕਰੇਨ 'ਚ ਹੋ ਰਹੀ ਦੋਹਰੀ ਪ੍ਰੇਸ਼ਾਨੀ, ਜਲਦ ਤੋਂ ਜਲਦ ਲਿਆਂਦਾ ਜਾਵੇ ਵਾਪਸ: ਭਗਵੰਤ ਮਾਨ