ਪੜਚੋਲ ਕਰੋ

Russia Ukraine War: ਯੂਕਰੇਨ 'ਚ ਫਸੇ ਭਾਰਤੀਆਂ ਨੂੰ ਕੱਢਣ ਲਈ PM ਮੋਦੀ ਨੇ ਸੱਧੀ ਉੱਚ ਪੱਧਰੀ ਬੈਠਕ

ਰੂਸ ਹਮਲੇ ਤੋਂ ਬਾਅਦ ਯੂਕਰੇਨ 'ਚ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ, ਜਿਸ ਨੂੰ ਦੇਖਦੇ ਹੋਏ ਸਾਰੇ ਦੇਸ਼ਾਂ ਨੇ ਆਪਣੇ ਨਾਗਰਿਕਾਂ ਨੂੰ ਉੱਥੋਂ ਕੱਢ ਲਿਆ ਹੈ ਜਾਂ ਉਨ੍ਹਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ।

PM Modi Ukraine Crisis: ਰੂਸ ਹਮਲੇ ਤੋਂ ਬਾਅਦ ਯੂਕਰੇਨ 'ਚ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ, ਜਿਸ ਨੂੰ ਦੇਖਦੇ ਹੋਏ ਸਾਰੇ ਦੇਸ਼ਾਂ ਨੇ ਆਪਣੇ ਨਾਗਰਿਕਾਂ ਨੂੰ ਉੱਥੋਂ ਕੱਢ ਲਿਆ ਹੈ ਜਾਂ ਉਨ੍ਹਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ। ਅਜਿਹੇ 'ਚ ਭਾਰਤ ਵੀ ਇਸ ਮੋਰਚੇ 'ਤੇ ਕੰਮ ਕਰ ਰਿਹਾ ਹੈ। ਪੀਐਮ ਮੋਦੀ ਨੇ ਯੂਕਰੇਨ ਨੂੰ ਲੈ ਕੇ ਕਈ ਮੀਟਿੰਗਾਂ ਕੀਤੀਆਂ ਹਨ, ਜਿਸ ਤੋਂ ਬਾਅਦ ਹੁਣ ਦੱਸਿਆ ਜਾ ਰਿਹਾ ਹੈ ਕਿ ਪੀਐਮ ਇੱਕ ਹੋਰ ਉੱਚ ਪੱਧਰੀ ਮੀਟਿੰਗ ਕਰਨ ਜਾ ਰਹੇ ਹਨ। ਇਹ ਮੀਟਿੰਗ ਅਗਲੇ 24 ਘੰਟਿਆਂ ਵਿੱਚ ਹੋਵੇਗੀ।

ਪਿਛਲੀ ਮੀਟਿੰਗ ਵਿੱਚ ਕੀ ਹੋਇਆ?
ਪੀਐਮ ਮੋਦੀ ਨੇ 28 ਫਰਵਰੀ ਦੀ ਦੁਪਹਿਰ ਨੂੰ ਯੂਕਰੇਨ 'ਤੇ ਅਜਿਹੀ ਹੀ ਇੱਕ ਬੈਠਕ ਦੀ ਪ੍ਰਧਾਨਗੀ ਕੀਤੀ ਸੀ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ, ਵਣਜ ਮੰਤਰੀ ਪੀਯੂਸ਼ ਗੋਇਲ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਸਮੇਤ ਕਈ ਮੰਤਰੀਆਂ ਅਤੇ ਸੀਨੀਅਰ ਅਧਿਕਾਰੀਆਂ ਨੇ ਬੈਠਕ 'ਚ ਸ਼ਿਰਕਤ ਕੀਤੀ। ਮੀਟਿੰਗ 'ਚ ਕਈ ਮੁੱਦਿਆਂ 'ਤੇ ਚਰਚਾ ਹੋਈ। ਜਿਸ ਤੋਂ ਬਾਅਦ ਦੱਸਿਆ ਗਿਆ ਕਿ ਕੇਂਦਰ ਸਰਕਾਰ ਨੇ ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਸਮੇਤ ਭਾਰਤੀਆਂ ਨੂੰ ਕੱਢਣ ਦੀ ਪ੍ਰਕਿਰਿਆ ਵਿੱਚ ਤਾਲਮੇਲ ਕਰਨ ਲਈ ਚਾਰ ਕੇਂਦਰੀ ਮੰਤਰੀਆਂ ਨੂੰ ਯੁੱਧਗ੍ਰਸਤ ਦੇਸ਼ ਦੇ ਗੁਆਂਢੀ ਦੇਸ਼ਾਂ ਵਿੱਚ ਭੇਜਣ ਦਾ ਫੈਸਲਾ ਕੀਤਾ ਹੈ।

ਸਰਕਾਰੀ ਸੂਤਰਾਂ ਨੇ ਕਿਹਾ ਸੀ ਕਿ ਕੇਂਦਰੀ ਮੰਤਰੀ ਹਰਦੀਪ ਪੁਰੀ, ਜੋਤੀਰਾਦਿੱਤਿਆ ਸਿੰਧੀਆ, ਕਿਰਨ ਰਿਜਿਜੂ ਅਤੇ ਵੀਕੇ ਸਿੰਘ ਭਾਰਤ ਦੇ "ਵਿਸ਼ੇਸ਼ ਦੂਤ" ਵਜੋਂ ਯੂਕਰੇਨ ਦੇ ਗੁਆਂਢੀ ਦੇਸ਼ਾਂ ਦਾ ਦੌਰਾ ਕਰਨਗੇ। ਸਿੰਧੀਆ ਯੂਕਰੇਨ ਤੋਂ ਭਾਰਤੀਆਂ ਨੂੰ ਕੱਢਣ ਲਈ ਰੋਮਾਨੀਆ ਅਤੇ ਮੋਲਡੋਵਾ ਨਾਲ ਤਾਲਮੇਲ ਕਰਨਗੇ, ਜਦਕਿ ਰਿਜਿਜੂ ਸਲੋਵਾਕੀਆ ਜਾਣਗੇ। ਸੂਤਰਾਂ ਨੇ ਦੱਸਿਆ ਕਿ ਪੁਰੀ ਹੰਗਰੀ ਜਾਣਗੇ ਅਤੇ ਸਿੰਘ ਪੋਲੈਂਡ ਜਾਣਗੇ ਤਾਂ ਜੋ ਭਾਰਤੀਆਂ ਨੂੰ ਕੱਢਣ ਦਾ ਪ੍ਰਬੰਧ ਕੀਤਾ ਜਾ ਸਕੇ। ਇਨ੍ਹਾਂ ਮੰਤਰੀਆਂ ਨੂੰ ਯੂਕਰੇਨ ਦੇ ਗੁਆਂਢੀ ਮੁਲਕਾਂ ਵਿੱਚ ਭੇਜਣ ਦਾ ਫੈਸਲਾ ਕਰਨ ਤੋਂ ਇੱਕ ਦਿਨ ਪਹਿਲਾਂ ਮੋਦੀ ਨੇ ਕਿਹਾ ਸੀ ਕਿ ਯੁੱਧਗ੍ਰਸਤ ਦੇਸ਼ ਵਿੱਚ ਭਾਰਤੀਆਂ ਦੀ ਸੁਰੱਖਿਆ ਅਤੇ ਨਿਕਾਸੀ ਯਕੀਨੀ ਬਣਾਉਣਾ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ।

ਸਰਕਾਰ 'ਤੇ ਦਬਾਅ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਭਾਰਤ ਸਰਕਾਰ ਵੱਲੋਂ ਯੂਕਰੇਨ ਨੂੰ ਲੈ ਕੇ ਕੁੱਲ 3 ਮੀਟਿੰਗਾਂ ਹੋ ਚੁੱਕੀਆਂ ਹਨ। ਜਿਸ ਵਿੱਚ ਯੂਕਰੇਨ ਦੀ ਸਥਿਤੀ ਬਾਰੇ ਚਰਚਾ ਹੋਈ ਅਤੇ ਉੱਥੇ ਫਸੇ ਭਾਰਤੀਆਂ ਨੂੰ ਕੱਢਣ ਦੀ ਯੋਜਨਾ ਬਣਾਈ ਗਈ। 27 ਫਰਵਰੀ ਨੂੰ ਵੀ ਯੂਕਰੇਨ ਸੰਕਟ 'ਤੇ ਬੈਠਕ ਹੋਈ ਸੀ। ਸੂਤਰਾਂ ਨੇ ਦੱਸਿਆ ਸੀ ਕਿ ਬੈਠਕ 'ਚ ਯੂਕਰੇਨ ਦੇ ਗੁਆਂਢੀ ਦੇਸ਼ਾਂ ਨਾਲ ਸਹਿਯੋਗ ਨੂੰ ਹੋਰ ਵਧਾਉਣ ਦਾ ਫੈਸਲਾ ਕੀਤਾ ਗਿਆ, ਤਾਂ ਜੋ ਭਾਰਤੀ ਵਿਦਿਆਰਥੀਆਂ ਨੂੰ ਯੁੱਧਗ੍ਰਸਤ ਦੇਸ਼ ਤੋਂ ਬਾਹਰ ਕੱਢਿਆ ਜਾ ਸਕੇ। ਤੁਹਾਨੂੰ ਦੱਸ ਦੇਈਏ ਕਿ ਹਜ਼ਾਰਾਂ ਭਾਰਤੀ ਵਿਦਿਆਰਥੀ ਅਤੇ ਹੋਰ ਲੋਕ ਅਜੇ ਵੀ ਯੂਕਰੇਨ ਵਿੱਚ ਫਸੇ ਹੋਏ ਹਨ। ਉਹ ਸੋਸ਼ਲ ਮੀਡੀਆ ਰਾਹੀਂ ਸਰਕਾਰ ਤੋਂ ਮਦਦ ਦੀ ਗੁਹਾਰ ਲਗਾ ਰਹੇ ਹਨ। ਇਸ ਦੇ ਨਾਲ ਹੀ ਸਰਕਾਰ 'ਤੇ ਇਹ ਦੋਸ਼ ਵੀ ਲਾਏ ਜਾ ਰਹੇ ਹਨ ਕਿ ਉਹ ਵਿਦਿਆਰਥੀਆਂ ਦੀ ਮਦਦ ਨਹੀਂ ਕਰ ਰਹੀ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਯੂਕਰੇਨ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉੱਥੇ ਮੌਜੂਦ ਵਿਦਿਆਰਥੀ ਦੱਸ ਰਹੇ ਹਨ ਕਿ ਉਨ੍ਹਾਂ ਨੂੰ ਮਦਦ ਨਹੀਂ ਮਿਲ ਰਹੀ ਹੈ। ਇਸ ਵੀਡੀਓ ਰਾਹੀਂ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਨੂੰ ਘੇਰਿਆ ਹੈ। ਇਸ ਤੋਂ ਬਾਅਦ ਸਰਕਾਰ 'ਤੇ ਦਬਾਅ ਹੈ ਕਿ ਉਹ ਜਲਦੀ ਤੋਂ ਜਲਦੀ ਵਿਦਿਆਰਥੀਆਂ ਨੂੰ ਯੂਕਰੇਨ ਤੋਂ ਬਾਹਰ ਕੱਢੇ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਕੈਨੇਡਾ ਤੋਂ ਖੁਸ਼ਖਬਰੀ! ਟਰੂਡੋ ਸਰਕਾਰ ਵਿਦੇਸ਼ੀ ਕਾਮਿਆਂ ਨੂੰ ਇੱਥੇ ਵਸਣ ਦਾ ਦੇ ਰਹੀ ਮੌਕਾ
ਕੈਨੇਡਾ ਤੋਂ ਖੁਸ਼ਖਬਰੀ! ਟਰੂਡੋ ਸਰਕਾਰ ਵਿਦੇਸ਼ੀ ਕਾਮਿਆਂ ਨੂੰ ਇੱਥੇ ਵਸਣ ਦਾ ਦੇ ਰਹੀ ਮੌਕਾ
Champions Trophy 2025 Schedule: ਚੈਂਪੀਅਨਸ ਟਰਾਫੀ ਦਾ ਪੂਰਾ ਸ਼ਡਿਊਲ ਜਾਰੀ, ਜਾਣੋ ਕਦੋਂ ਤੇ ਕਿੱਥੇ ਖੇਡਿਆ ਜਾਵੇਗਾ ਭਾਰਤ ਤੇ ਪਾਕਿਸਤਾਨ ਵਿਚਾਲੇ ਮੈਚ
Champions Trophy 2025 Schedule: ਚੈਂਪੀਅਨਸ ਟਰਾਫੀ ਦਾ ਪੂਰਾ ਸ਼ਡਿਊਲ ਜਾਰੀ, ਜਾਣੋ ਕਦੋਂ ਤੇ ਕਿੱਥੇ ਖੇਡਿਆ ਜਾਵੇਗਾ ਭਾਰਤ ਤੇ ਪਾਕਿਸਤਾਨ ਵਿਚਾਲੇ ਮੈਚ
Punjab News: 30 ਮਹੀਨਿਆਂ 'ਚ 86000 ਕਰੋੜ ਰੁਪਏ ਦਾ ਪੰਜਾਬ 'ਚ ਹੋਇਆ ਨਿਵੇਸ਼, 3,92,540 ਨੌਜਵਾਨ ਲਈ ਪੈਦਾ ਹੋਏ ਨੌਕਰੀ ਦੇ ਮੌਕੇ, CM ਮਾਨ ਦਾ ਦਾਅਵਾ
Punjab News: 30 ਮਹੀਨਿਆਂ 'ਚ 86000 ਕਰੋੜ ਰੁਪਏ ਦਾ ਪੰਜਾਬ 'ਚ ਹੋਇਆ ਨਿਵੇਸ਼, 3,92,540 ਨੌਜਵਾਨ ਲਈ ਪੈਦਾ ਹੋਏ ਨੌਕਰੀ ਦੇ ਮੌਕੇ, CM ਮਾਨ ਦਾ ਦਾਅਵਾ
Punjab News: ਪੰਜਾਬ ਵਾਸੀ 31 ਦਸੰਬਰ ਤੋਂ ਪਹਿਲਾਂ ਕਰਵਾਓ ਇਹ ਕੰਮ, ਨਹੀਂ ਤਾਂ 10 ਫੀਸਦੀ ਲੱਗੇਗਾ ਜੁਰਮਾਨਾ
Punjab News: ਪੰਜਾਬ ਵਾਸੀ 31 ਦਸੰਬਰ ਤੋਂ ਪਹਿਲਾਂ ਕਰਵਾਓ ਇਹ ਕੰਮ, ਨਹੀਂ ਤਾਂ 10 ਫੀਸਦੀ ਲੱਗੇਗਾ ਜੁਰਮਾਨਾ
Advertisement
ABP Premium

ਵੀਡੀਓਜ਼

ਕਿਸਾਨਾਂ ਦੀ ਏਕਤਾ ਵਿੱਚ ਕੀ ਹੈ ਰੁਕਾਵਟ ?, Kisan Leader Prem Singh Bhangu ਨੇ ਦੱਸੀ ਸੱਚਾਈਜੋਗਿੰਦਰ ਉਗਰਾਹਾਂ ਨੇ ਡੱਲੇਵਾਲ ਲਈ ਕਹੀ ਵੱਡੀ ਗੱਲ਼ਚੰਡੀਗੜ੍ਹ 'ਚ ਨੌਜਵਾਨਾਂ ਨੇ ਜਗਜੀਤ ਸਿੰਘ ਡੱਲੇਵਾਲ ਦੇ ਹੱਕ 'ਚ ਕੱਢਿਆ ਕੈਂਡਲ ਮਾਰਚਆਪਣੀ ਰਾਜਧਾਨੀ ਸੰਗਰੂਰ 'ਚ ਨਗਰ ਕੌਂਸਲ ਚੋਣਾਂ 'ਚ ਹਾਰੀ ਆਪ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੈਨੇਡਾ ਤੋਂ ਖੁਸ਼ਖਬਰੀ! ਟਰੂਡੋ ਸਰਕਾਰ ਵਿਦੇਸ਼ੀ ਕਾਮਿਆਂ ਨੂੰ ਇੱਥੇ ਵਸਣ ਦਾ ਦੇ ਰਹੀ ਮੌਕਾ
ਕੈਨੇਡਾ ਤੋਂ ਖੁਸ਼ਖਬਰੀ! ਟਰੂਡੋ ਸਰਕਾਰ ਵਿਦੇਸ਼ੀ ਕਾਮਿਆਂ ਨੂੰ ਇੱਥੇ ਵਸਣ ਦਾ ਦੇ ਰਹੀ ਮੌਕਾ
Champions Trophy 2025 Schedule: ਚੈਂਪੀਅਨਸ ਟਰਾਫੀ ਦਾ ਪੂਰਾ ਸ਼ਡਿਊਲ ਜਾਰੀ, ਜਾਣੋ ਕਦੋਂ ਤੇ ਕਿੱਥੇ ਖੇਡਿਆ ਜਾਵੇਗਾ ਭਾਰਤ ਤੇ ਪਾਕਿਸਤਾਨ ਵਿਚਾਲੇ ਮੈਚ
Champions Trophy 2025 Schedule: ਚੈਂਪੀਅਨਸ ਟਰਾਫੀ ਦਾ ਪੂਰਾ ਸ਼ਡਿਊਲ ਜਾਰੀ, ਜਾਣੋ ਕਦੋਂ ਤੇ ਕਿੱਥੇ ਖੇਡਿਆ ਜਾਵੇਗਾ ਭਾਰਤ ਤੇ ਪਾਕਿਸਤਾਨ ਵਿਚਾਲੇ ਮੈਚ
Punjab News: 30 ਮਹੀਨਿਆਂ 'ਚ 86000 ਕਰੋੜ ਰੁਪਏ ਦਾ ਪੰਜਾਬ 'ਚ ਹੋਇਆ ਨਿਵੇਸ਼, 3,92,540 ਨੌਜਵਾਨ ਲਈ ਪੈਦਾ ਹੋਏ ਨੌਕਰੀ ਦੇ ਮੌਕੇ, CM ਮਾਨ ਦਾ ਦਾਅਵਾ
Punjab News: 30 ਮਹੀਨਿਆਂ 'ਚ 86000 ਕਰੋੜ ਰੁਪਏ ਦਾ ਪੰਜਾਬ 'ਚ ਹੋਇਆ ਨਿਵੇਸ਼, 3,92,540 ਨੌਜਵਾਨ ਲਈ ਪੈਦਾ ਹੋਏ ਨੌਕਰੀ ਦੇ ਮੌਕੇ, CM ਮਾਨ ਦਾ ਦਾਅਵਾ
Punjab News: ਪੰਜਾਬ ਵਾਸੀ 31 ਦਸੰਬਰ ਤੋਂ ਪਹਿਲਾਂ ਕਰਵਾਓ ਇਹ ਕੰਮ, ਨਹੀਂ ਤਾਂ 10 ਫੀਸਦੀ ਲੱਗੇਗਾ ਜੁਰਮਾਨਾ
Punjab News: ਪੰਜਾਬ ਵਾਸੀ 31 ਦਸੰਬਰ ਤੋਂ ਪਹਿਲਾਂ ਕਰਵਾਓ ਇਹ ਕੰਮ, ਨਹੀਂ ਤਾਂ 10 ਫੀਸਦੀ ਲੱਗੇਗਾ ਜੁਰਮਾਨਾ
ਕ੍ਰਿਸਮਿਸ ਤੋਂ ਪਹਿਲਾਂ ਗੋਆ 'ਚ ਟੈਨਸ਼ਨ! ਬੀਫ ਦੀਆਂ ਦੁਕਾਨਾਂ ਹੋਈਆਂ ਬੰਦ, ਜਾਣੋ ਪੂਰਾ ਮਾਮਲਾ
ਕ੍ਰਿਸਮਿਸ ਤੋਂ ਪਹਿਲਾਂ ਗੋਆ 'ਚ ਟੈਨਸ਼ਨ! ਬੀਫ ਦੀਆਂ ਦੁਕਾਨਾਂ ਹੋਈਆਂ ਬੰਦ, ਜਾਣੋ ਪੂਰਾ ਮਾਮਲਾ
Health Alert: ਹਰ 33 ਸੈਕਿੰਡ 'ਚ ਇੱਕ ਵਿਅਕਤੀ ਦੀ ਮੌਤ, ਇਸ ਸਾਲ 98.75 ਲੱਖ ਲੋਕ ਮਰੇ! ਸ਼ਰਾਬ ਪੀਣ ਵਾਲੇ ਤੇ ਮੋਟੇ ਲੋਕ ਹੋ ਜਾਣ ਸਾਵਧਾਨ
ਹਰ 33 ਸੈਕਿੰਡ 'ਚ ਇੱਕ ਵਿਅਕਤੀ ਦੀ ਮੌਤ, ਇਸ ਸਾਲ 98.75 ਲੱਖ ਲੋਕ ਮਰੇ! ਸ਼ਰਾਬ ਪੀਣ ਵਾਲੇ ਤੇ ਮੋਟੇ ਲੋਕ ਹੋ ਜਾਣ ਸਾਵਧਾਨ
ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ! iphone 15 and iphone 15 pro ਦੇ ਡਿੱਗੇ ਰੇਟ, ਹੁਣ 50000 ਰੁਪਏ ਤੋਂ ਸਸਤਾ ਮਿਲ ਰਿਹਾ 
ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ! iphone 15 and iphone 15 pro ਦੇ ਡਿੱਗੇ ਰੇਟ, ਹੁਣ 50000 ਰੁਪਏ ਤੋਂ ਸਸਤਾ ਮਿਲ ਰਿਹਾ 
ਅੱਧੀ ਰਾਤ ਨੂੰ ਅਸਮਾਨ 'ਚ ਹੋਣ ਲੱਗ ਪਈ ਅੱਗ ਦੀ ਵਰਖਾ, ਚੀਨ ਨੇ ਚਲੀ ਕਿਵੇਂ ਦੀ ਚਾਲ, ਜਾਣੋ
ਅੱਧੀ ਰਾਤ ਨੂੰ ਅਸਮਾਨ 'ਚ ਹੋਣ ਲੱਗ ਪਈ ਅੱਗ ਦੀ ਵਰਖਾ, ਚੀਨ ਨੇ ਚਲੀ ਕਿਵੇਂ ਦੀ ਚਾਲ, ਜਾਣੋ
Embed widget