ਨਵੀਂ ਦਿੱਲੀ: ਕ੍ਰਿਕੇਟ ਦੀ ਦੁਨੀਆ ਦੇ ਭਗਵਾਨ ਕਹਾਉਣ ਵਾਲੇ ਸਾਬਕਾ ਕ੍ਰਿਕੇਟਰ ਅਤੇ ਭਾਰਤ ਰਤਨ ਨਾਲ ਸਨਮਾਨਤ ਰਾਜ ਸਭਾ ਮੈਂਬਰ ਸਚਿਨ ਤੇਂਦੁਲਕਰ ਵੀਰਵਾਰ ਨੂੰ ਰਾਜਸਭਾ ਪੁੱਜੇ। ਇਸ ਦੌਰਾਨ ਉਹ ਪਹਿਲੀ ਵਾਰ ਰਾਜਸਭਾ ਵਿੱਚ ਬੋਲਣ ਜਾ ਰਹੇ ਸਨ ਪਰ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਕੁਝ ਬੋਲ ਨਹੀਂ ਸਕੇ। ਇਸ ਤੋਂ ਬਾਅਦ ਸਦਨ ਦੀ ਕਾਰਵਾਈ ਨੂੰ ਰੋਕ ਦਿੱਤਾ ਗਿਆ।


2012 ਵਿੱਚ ਸੰਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਰਾਜਸਭਾ ਵਿੱਚ ਸਚਿਨ ਦਾ ਇਹ ਪਹਿਲਾ ਭਾਸ਼ਣ ਹੋਣਾ ਸੀ। ਰਾਜਸਭਾ ਵਿੱਚ ਸਚਿਨ 'ਰਾਇਟ-ਟੂ-ਪਲੇਅ' ਦੇ ਮੁੱਦੇ 'ਤੇ ਚਰਚਾ ਕਰਨ ਵਾਲੇ ਸਨ। ਇਸ ਲਈ ਉਨਾਂ ਨੂੰ ਦੁਪਹਿਰ ਦੋ ਵਜੇ ਦਾ ਸਮਾਂ ਮਿਲਿਆ ਸੀ।

ਸਚਿਨ ਆਪਣਾ ਭਾਸ਼ਣ ਸ਼ੁਰੂ ਕਰਣ ਹੀ ਵਾਲੇ ਸਨ ਕਿ ਵਿਰੋਧੀ ਧਿਰ ਨੇ ਸਦਨ ਵਿੱਚ ਹੰਗਾਮਾ ਸ਼ੁਰੂ ਕਰ ਦਿੱਤਾ। ਦਰਅਸਲ 2ਜੀ ਘੋਟਾਲੇ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਮੁੱਦੇ 'ਤੇ ਕਾਂਗਰਸ ਪਾਰਟੀ ਸੰਸਦ ਵਿੱਚ ਹੰਗਾਮਾ ਕਰ ਰਹੀ ਸੀ। ਇਸੇ ਕਰਕੇ ਸਚਿਨ ਆਪਣਾ ਪਹਿਲਾ ਭਾਸ਼ਣ ਨਹੀਂ ਦੇ ਸਕੇ।