ਪੜਚੋਲ ਕਰੋ
Advertisement
ਚੁਰਾਸੀ ਕਤਲੇਆਮ ਦਾ ਮੁੱਦਾ ਮੁੜ ਗਰਮਾਇਆ, ਸੈਮ ਦੇ ਬਿਆਨ ਨੂੰ ਬੀਜੇਪੀ ਨੇ ਤੋੜਿਆ-ਮਰੋੜਿਆ?
ਪੰਜਾਬ ਵਿੱਚ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਚੁਰਾਸੀ ਕਤਲੇਆਮ ਦਾ ਮੁੱਦਾ ਮੁੜ ਗਰਮਾ ਗਿਆ ਹੈ। ਕਾਂਗਰਸ ਦੇ ਸੀਨੀਅਰ ਨੇਤਾ ਸੈਮ ਪਿਤ੍ਰੋਦਾ ਨੇ ਵੱਲੋਂ 1984 ਦੇ ਸਿੱਖ ਕਤਲੇਆਮ ਬਾਰੇ ‘ਜੋ ਹੋਇਆ, ਸੋ ਹੋਇਆ’ ਕਹਿਣ 'ਤੇ ਵਿਰੋਧੀ ਧਿਰਾਂ ਨੇ ਤੋਪਾਂ ਬੀੜ ਲਈਆਂ ਹਨ।
ਨਵੀਂ ਦਿੱਲੀ: ਪੰਜਾਬ ਵਿੱਚ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਚੁਰਾਸੀ ਕਤਲੇਆਮ ਦਾ ਮੁੱਦਾ ਮੁੜ ਗਰਮਾ ਗਿਆ ਹੈ। ਕਾਂਗਰਸ ਦੇ ਸੀਨੀਅਰ ਨੇਤਾ ਸੈਮ ਪਿਤ੍ਰੋਦਾ ਨੇ ਵੱਲੋਂ 1984 ਦੇ ਸਿੱਖ ਕਤਲੇਆਮ ਬਾਰੇ ‘ਜੋ ਹੋਇਆ, ਸੋ ਹੋਇਆ’ ਕਹਿਣ 'ਤੇ ਵਿਰੋਧੀ ਧਿਰਾਂ ਨੇ ਤੋਪਾਂ ਬੀੜ ਲਈਆਂ ਹਨ।
ਉਧਰ, ਸੈਮ ਪਿਤ੍ਰੋਦਾ ਨੇ ਨੇ ਕਿਹਾ ਕਿ ਮੇਰੇ ਬਿਆਨ ਨੂੰ ਬੀਜੇਪੀ ਨੇ ਤੋੜ-ਮਰੋੜ ਕੇ ਪੇਸ਼ ਕੀਤਾ ਹੈ ਤੇ ਉਨ੍ਹਾਂ ਕੋਲ ਹੁਣ ਕੋਈ ਚੋਣ ਮੁੱਦਾ ਨਹੀਂ ਹੈ। ਸੈਮ ਨੇ ਦਾਅਵਾ ਕੀਤਾ ਕਿ ਉਨ੍ਹਾਂ ਸਿਰਫ ਕਿਹਾ ਸੀ ਕਿ 1984 ਕਤਲੇਆਮ ਵੇਲੇ ‘ਚ ਜੋ ਹੋਇਆ ਸੋ ਹੋਇਆ, ਪਰ ਪੰਜ ਸਾਲਾਂ ‘ਚ ਮੋਦੀ ਸਰਕਾਰ ਨੇ ਕੀ ਕੀਤਾ?
ਪਿਤ੍ਰੋਦਾ ਨੇ ਇਸ ‘ਤੇ ਅੱਜ ਸਵੇਰੇ ਟਵੀਟ ਕਰਦਿਆਂ ਕਿਹਾ, “ਮੈਂ ਦੇਖਿਆ ਹੈ ਕਿ ਕਿਵੇਂ ਬਜੇਪੀ ਫੇਰ ਤੋਂ ਮੇਰੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਹੀ ਹੈ। ਬੀਜੇਪੀ ਸਾਨੂੰ ਵੰਡਣ ਤੇ ਆਪਣੀਆਂ ਨਾਕਾਮਯਾਬੀਆਂ ਨੂੰ ਲੁਕਾਉਣ ਲਈ ਇਹ ਬਿਆਨ ਘੁੰਮਾ ਰਹੀ ਹੈ। ਦੁਖ ਦੀ ਗੱਲ ਹੈ ਕਿ ਉਨ੍ਹਾਂ ਕੋਲ ਪੇਸ਼ ਕਰਨ ਲਈ ਕੁਝ ਵੀ ਸਕਾਰਤਮਕ ਨਹੀਂ ਹੈ।” ਇੱਕ ਹੋਰ ਟਵੀਟ ‘ਚ ਉਨ੍ਹਾਂ ਨੇ ਕਿਹਾ ਕਿ ਮੈਂ ਚੁਰਾਸੀ ਦੇ ਮੁਸ਼ਕਲ ਸਮੇਂ ਦੌਰਾਨ ਆਪਣੇ ਸਿੱਖ ਭਰਾਵਾਂ ਤੇ ਭੈਣਾਂ ਦੇ ਦਰਦ ਨੂੰ ਸਵੀਕਾਰ ਕੀਤਾ ਹੈ ਤੇ ਉਨ੍ਹਾਂ ‘ਤੇ ਹੋਏ ਅੱਤਿਆਚਾਰਾਂ ਲਈ ਗਹਿਰਾ ਦੁਖ ਮਹਿਸੂਸ ਕੀਤਾ ਹੈ।”I have noticed how BJP is again twisting three words from my interview to distort facts, divide us and hide their failures. Sad that they have nothing positive to offer.
— Sam Pitroda (@sampitroda) 10 May 2019
ਸੈਮ ਪਿਤ੍ਰੋਦਾ ਨੇ ਅੱਗੇ ਕਿਹਾ ਕਿ ਬੀਜੇਪੀ ਕੋਲ ਰੁਜਗਾਰ, ਵਿਕਾਸ ਤੇ ਦੇਸ਼ ਦੇ ਵਿਕਾਸ ਲਈ ਭਾਰਤ ਨੂੰ ਅੱਗੇ ਲੈ ਜਾਣ ਲਈ ਕੋਈ ਦ੍ਰਸ਼ਟੀਕੋਨ ਨਹੀਂ ਹੈ। ਉਨ੍ਹਾਂ ਮੋਦੀ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਸੀ ਕਿ 1984 ‘ਚ ਜੋ ਹੋਇਆ ਸੋ ਹੋਇਆ ਪਰ ਪਿਛਲੇ ਪੰਜ ਸਾਲਾਂ ‘ਚ ਮੋਦੀ ਸਰਕਾਰ ਨੇ ਕੀ ਕੀਤਾ। ਇਸ ਬਿਆਨ ‘ਤੇ ਬੀਜੇਪੀ ਨੇ ਪਿਤ੍ਰੋਦਾ ਨੂੰ ਘੇਰ ਲਿਆ ਤੇ ਉਸ ਨੂੰ ਮਾਫੀ ਮੰਗਣ ਲਈ ਕਿਹਾ।BJP is talking about these issues and attacking congress leaders with lies because they can not talk about their performance and have no vision to take india forward to inclusively growth and prosperity for all with focus on Jobs, kids and more Jobs.
— Sam Pitroda (@sampitroda) 10 May 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement