ਪੜਚੋਲ ਕਰੋ
Advertisement
ਧਮਾਕੇਦਾਰ ਬੈਟਰੀ ਤੇ ਮੈਮਰੀ ਵਾਲਾ ਹੋਵੇਗਾ ਸੈਮਸੰਗ ਦਾ Note 9
ਨਵੀਂ ਦਿੱਲੀ: ਸੈਮਸੰਗ ਨੇ ਆਪਣੇ ਨਵੇਂ ਫੋਨ Galaxy Note 9 ਫੈਬਲੇਟ ਨੂੰ 9 ਅਗਸਤ ਨੂੰ ਲਾਂਚ ਕਰੇਗੀ। ਕੰਪਨੀ ਨੇ ਫ਼ੋਨ ਦਾ ਦੂਜਾ ਟੀਜ਼ਰ ਲਾਂਚ ਕਰ ਦਿੱਤਾ ਹੈ। ਇਸ ਵਿੱਚ ਫੋਨ ਦੀ ਇੰਟਰਨਲ ਮੈਮਰੀ ਬਾਰੇ ਜਾਣਕਾਰੀ ਦਿੱਤੀ ਗਈ ਹੈ। ਪਹਿਲੇ ਟੀਜ਼ਰ ਵਿੱਚ ਫੋਨ ਦੀ ਦਮਦਾਰ ਬੈਟਰੀ ਸਬੰਧੀ ਜਾਣਕਾਰੀ ਦਿੱਤੀ ਗਈ ਸੀ। ਕੰਪਨੀ ਦੇ ਦੂਜੇ ਟੀਜ਼ਰ ਮੁਤਾਬਕ ਕਿਆਸਅਰਾਈਆਂ ਹਨ ਕਿ ਫੋਨ ਵਿੱਚ 512 GB ਦੀ ਇੰਟਰਨਲ ਮੈਮਰੀ ਦਿੱਤੀ ਜਾ ਸਕਦੀ ਹੈ। ਐਸਡੀ ਕਾਰਡ ਜ਼ਰੀਏ ਇਸ ਨੂੰ 2 TB ਤਕ ਵਧਾਇਆ ਜਾ ਸਕਦਾ ਹੈ।
ਇਸ ਫ਼ੋਨ ਵਿੱਚ ਸਟੋਰੇਜ ਸਬੰਧੀ ਇਸ ਲਈ ਵੀ ਇਹ ਕਿਹਾ ਜਾ ਰਿਹਾ ਹੈ ਕਿਉਂਕਿ ਹਾਲ ਹੀ ਵਿੱਚ ਸੈਮਸੰਗ ਨੇ 5th ਜੈਨੇਰੇਸ਼ਨ ਦੀ ਸਟੋਰੇਜ ਚਿਪ ਦਾ ਨਿਰਮਾਣ ਕਰਨਾ ਸ਼ੁਰੂ ਕਰ ਦਿੱਤਾ ਹੈ। ਹਾਲੇ ਤਕ ਇਹ ਸਸਪੈਂਸ ਬਰਕਰਾਰ ਹੈ ਕਿ ਇਹ ਨਵੀਂ ਚਿਪ ਇਸੇ ਸਾਲ ਲਾਂਚ ਹੋਣ ਵਾਲੇ ਗੈਲੇਕਸੀ ਨੋਟ 9 ਵਿੱਚ ਇਸਤੇਮਾਲ ਕੀਤੀ ਜਾਏਗੀ ਜਾਂ ਸੈਮਸੰਗ ਇਸ ਨੂੰ ਅਗਲੇ ਸਾਲ ਲਾਂਚ ਹੋਣ ਵਾਲੇ ਫਲੈਗਸ਼ਿਪ ਗੈਲੇਕਸੀ S10 ਸੀਰੀਜ਼ ਨਾਲ ਲਾਂਚ ਕਰੇਗਾ।
ਕੀ ਹੋ ਸਕਦੇ ਹਨ ਸਪੈਸੀਫਿਕੇਸ਼ਨਜ਼ਹੁਣ ਤਕ ਦੀਆਂ ਰਿਪੋਰਟਾਂ ਮੁਤਾਬਕ ਗੈਲੇਕਸੀ ਨੋਟ 9 ਵਿੱਚ 6.4 ਇੰਚ ਦੀ ਡਿਸਪਲੇਅ ਹੋਏਗੀ। ਪ੍ਰੋਸੈਸਰ ਦੀ ਗੱਲ ਕੀਤੀ ਜਾਏ ਤਾਂ ਇਸ ਵਿੱਚ ਕਵਾਲਕਾਮ ਸਨੈਪਡਰੈਗਨ 845 ਪ੍ਰੋਸੈਸਰ ਦਿੱਤਾ ਜਾਏਗਾ ਜੋ 6 ਤੇ 8 GB ਰੈਮ ਦੇ ਦੋ ਵਰਸ਼ਨਾਂ ਵਿੱਚ ਉਪਲਬਧ ਹੋਏਗਾ। ਸਟੋਰੇਜ 512 GB ਤਕ ਹੋ ਸਕਦੀ ਹੈ ਜੋ ਐਕਸਪੈਂਡੇਬਲ ਹੋਏਗੀ। ਫ਼ੋਨ ਨੂੰ ਪਾਵਰ ਦੇਣ ਲਈ 4000mAh ਦੀ ਬੈਟਰੀ ਦਿੱਤੀ ਜਾ ਸਕਦੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਦੇਸ਼
ਪੰਜਾਬ
Advertisement