ਨਵੀਂ ਦਿੱਲੀ: ਆਮ ਆਦਮੀ ਪਾਰਟੀ ਨੇ ਲੀਡਰ ਸੰਜੇ ਸਿੰਘ ਦੇ ਅਨਿਲ ਅੰਬਾਨੀ 'ਤੇ ਰਾਫੇਲ ਘੋਟਾਲੇ ਦੇ ਇਲਜ਼ਾਮਾਂ ਤੋਂ ਬਾਅਦ, ਅਨਿਲ ਅੰਬਾਨੀ ਨੇ ਸੰਜੇ ਸਿੰਘ ਉੱਤੇ 5000 ਕਰੋੜ ਦਾ ਮਾਣਹਾਨੀ ਦੇ ਕੇਸ ਦਾ ਨੋਟਿਸ ਭੇਜਿਆ ਹੈ।
ਸੰਜੇ ਸਿੰਘ ਨੇ ਕਿਹਾ ਕਿ ਅਨਿਲ ਅੰਬਾਨੀ ਦੀ ਕੰਪਨੀ ਰਿਲਾਇੰਸ ਨੂੰ 22000 ਕਰੋੜ ਦਾ ਡਿਫੈਂਸ ਦਾ ਠੇਕਾ ਦਿੱਤਾ ਗਿਆ ਸੀ ਜਦਕਿ ਕੰਪਨੀ ਨੂੰ ਡਿਫੈਂਸ ਵਿੱਚ ਇੱਕ ਸਾਲ ਤੋਂ ਵੀ ਘੱਟ ਦਾ ਤਜਰਬਾ ਹੈ।
ਸੰਜੇ ਸਿੰਘ ਨੇ ਰਾਫੇਲ ਡੀਲ ਨੂੰ ਘੁਟਾਲਿਆਂ ਦਾ ਘੋਟਾਲਾ ਦਾ ਨਾਮ ਦਿੱਤਾ ਸੀ। ਸੰਜੇ ਨੇ ਮਾਣਹਾਨੀ ਦੇ ਨੋਟਿਸ ਦਾ ਜਵਾਬ ਆਪਣੇ ਟਵਿੱਟਰ ਰਹੀ ਦਿੱਤਾ ਤੇ ਕਿਹਾ ਕਿ ਉਦਯੋਗਪਤੀਆਂ ਦੀ ਬਦਮਾਸ਼ੀ ਹੁਣ ਸੀਮਾ ਪਾਰ ਕਰ ਚੁੱਕੀ ਹੈ, ਪਹਿਲਾਂ ਘੋਟਾਲਾ ਕਰਨਗੇ ਫਿਰ ਜੋ ਇਸ ਦੇ ਖ਼ਿਲਾਫ਼ ਆਵਾਜ਼ ਚੁੱਕੇਗਾ ਉਸ ਉੱਤੇ ਮਾਣਹਾਨੀ ਦਾ ਦਾਅਵਾ ਕਰਨਗੇ।
ਸੰਜੇ ਸਿੰਘ 13 ਫਰਵਰੀ ਨੂੰ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਇਲਜ਼ਾਮ ਲਗਾਏ ਸੀ ਕਿ 36 ਰਾਫੇਲ ਲੜਾਕੂ ਜਹਾਜ਼ਾਂ ਦੀ ਡੀਲ 59000 ਕਰੋੜ 'ਚ ਹੋਈ ਹੈ, ਜਦਕਿ 2012 'ਚ ਯੂ ਪੀਏ ਦੀ ਸਰਕਾਰ ਇੱਕ ਜਹਾਜ਼ 500 ਕਰੋੜ 'ਚ ਖ਼ਰੀਦਣ ਦੀ ਡੀਲ ਕਰਨ ਲਈ ਤਿਆਰ ਸੀ। ਹਾਲਾਂਕਿ ਮੋਦੀ ਸਰਕਾਰ ਨੇ 59000 ਕਰੋੜ ਵਿੱਚ 36 ਜਹਾਜ਼ ਖ਼ਰੀਦਣ ਦਾ ਫ਼ੈਸਲਾ ਕੀਤਾ ਸੀ, ਜਿਸ ਨਾਲ ਇੱਕ ਜਹਾਜ਼ ਦੀ ਕੀਮਤ 1640 ਕਰੋੜ ਬਣਦੀ ਹੈ।