ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਮੀਡੀਆ ਸਲਾਹਕਾਰ ਸੰਜੇ ਬਾਰੂ ਦੇ ਨਾਲ ਆਨਲਾਈਨ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਰਾਬ ਨੂੰ ਆਨਲਾਈਨ ਖਰੀਦਣ ਦੇ ਨਾਂ 'ਤੇ ਠੱਗਾਂ ਨੇ ਸੰਜੇ ਬਾਰੂ ਨੂੰ ਆਪਣਾ ਸ਼ਿਕਾਰ ਬਣਾਇਆ। ਸੰਜੇ ਬਾਰੂ ਨੇ ਦੱਖਣੀ ਦਿੱਲੀ ਦੇ ਹੌਜ਼ ਖਾਸ ਥਾਣੇ ਵਿਚ ਸ਼ਿਕਾਇਤ ਕੀਤੀ ਹੈ।
ਪੁਲਿਸ ਨੂੰ ਮਿਲੀ ਸ਼ਿਕਾਇਤ ਮੁਤਾਬਕ ਆਨ-ਲਾਈਨ ਠੱਗਾਂ ਨੇ ਸੰਜੇ ਬਾਰੂ ਨੂੰ 24 ਹਜ਼ਾਰ ਰੁਪਏ ਦੀ ਠੱਗੀ ਮਾਰੀ। ਪੁਲਿਸ ਨੇ ਇਸ ਮਾਮਲੇ ਵਿੱਚ ਓਲਾ ਕੈਬ ਡਰਾਈਵਰ ਅਬੀਕ ਜਾਵੇਦ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਨੇ ਇੱਕ ਜਾਅਲੀ ਆਨਲਾਈਨ ਸ਼ਰਾਬ ਦੀ ਵੈੱਬਸਾਈਟ ਬਣਾਈ ਸੀ ਅਤੇ ਉਹ ਲੌਕਡਾਊਨ ਦੌਰਾਨ ਲੋਕਾਂ ਨਾਲ ਧੋਖਾ ਕਰ ਰਿਹਾ ਸੀ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਮੁਤਾਬਕ, '2 ਜੂਨ ਨੂੰ ਸੰਜੇ ਬਾਰੂ ਸ਼ਰਾਬ ਖਰੀਦਣ ਲਈ ਆਨਲਾਈਨ ਸਰਚ ਕਰ ਰਹੇ ਸੀ। ਗੂਗਲ ਸਰਚ ਦੌਰਾਨ ਉਨ੍ਹਾਂ ਨੂੰ ਇੱਕ ਆਨਲਾਈਨ ਦੁਕਾਨ ਦਿੱਖੀ। ਉਨ੍ਹਾਂ ਨੇ ਉਥੋਂ ਨੰਬਰ ਲੈ ਕੇ ਫੋਨ ਕੀਤਾ। ਦੂਜੇ ਪਾਸਿਓਂ ਉਨ੍ਹਾਂ ਨੂੰ ਆਨਲਾਈਨ ਭੁਗਤਾਨ ਲਈ ਕਿਹਾ ਗਿਆ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਸ਼ਰਾਬ ਦੇ ਨਾਂ ‘ਤੇ ਆਨਲਾਈਨ ਧੋਖਾਧੜੀ ਦਾ ਸ਼ਿਕਾਰ ਹੋਏ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਮੀਡੀਆ ਸਲਾਹਕਾਰ ਸੰਜੇ ਬਾਰੂ
ਏਬੀਪੀ ਸਾਂਝਾ
Updated at:
29 Jun 2020 08:34 PM (IST)
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਮੀਡੀਆ ਸਲਾਹਕਾਰ ਸੰਜੇ ਬਾਰੂ ਨਾਲ ਆਨ-ਲਾਈਨ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ।
- - - - - - - - - Advertisement - - - - - - - - -