ਈ-ਟ੍ਰੇਡਿੰਗ ਦਾ ਵਿਰੋਧ ਕਰ ਰਹੇ ਸਰਪੰਚਾਂ 'ਤੇ ਪੁਲਿਸ ਦਾ ਲਾਠੀਚਾਰਜ, ਚੰਡੀਗੜ੍ਹ ਕੂਚ ਕਰਨ ਲਈ ਤੋੜੀ ਬੈਰੀਕੇਡਿੰਗ
E-trading sarpanch protest: ਹਰਿਆਣਾ ਚ ਈ-ਟ੍ਰੇਡਿੰਗ ਦਾ ਵਿਰੋਧ ਕਰਨ ਚੰਡੀਗੜ੍ਹ ਜਾ ਰਹੇ ਸਰਪੰਚਾਂ ਨੂੰ ਪੁਲਿਸ ਨੇ ਪੰਚਕੁਲਾ ਵਿੱਚ ਹੀ ਰੋਕ ਲਿਆ ਹੈ। ਪੁਲਿਸ ਵਲੋਂ ਰੋਕਣ 'ਤੇ ਕਿਸਾਨਾਂ ਨੇ ਚੰਡੀਗੜ੍ਹ-ਪੰਚਕੁਲਾ ਬਾਰਡਰ 'ਤੇ ਪੱਕਾ ਧਰਨਾ ਲਾ ਲਾਇਆ ਹੈ।
E-trading sarpanch protest: ਹਰਿਆਣਾ ਚ ਈ-ਟ੍ਰੇਡਿੰਗ ਦਾ ਵਿਰੋਧ ਕਰਨ ਚੰਡੀਗੜ੍ਹ ਜਾ ਰਹੇ ਸਰਪੰਚਾਂ ਨੂੰ ਪੁਲਿਸ ਨੇ ਪੰਚਕੁਲਾ ਵਿੱਚ ਹੀ ਰੋਕ ਲਿਆ ਹੈ। ਇਸ ਦੌਰਾਨ ਪੁਲਿਸ ਅਤੇ ਸਰਪੰਚਾਂ ਵਿਚਕਾਰ ਕਾਫੀ ਧੱਕਾ-ਮੁੱਕੀ ਹੋਈ। ਤੁਹਾਨੂੰ ਦੱਸ ਦਈਏ ਕਿ ਪੁਲਿਸ ਵਲੋਂ ਰੋਕਣ ‘ਤੇ ਸਰਪੰਚ ਬੈਰੀਕੇਡਾਂ ‘ਤੇ ਉੱਤੇ ਹੀ ਚੜ੍ਹ ਗਏ। ਇੰਨਾ ਹੀ ਨਹੀਂ ਜਦੋਂ ਪੁਲਿਸ ਵਲੋਂ ਰੋਕਣ ਤੇ ਵੀ ਸਰਪੰਚ ਨਾ ਰੁਕੇ ਤਾਂ ਪੁਲਿਸ ਨੇ ਸਰਪੰਚਾਂ ‘ਤੇ ਲਾਠੀਚਾਰਜ ਕਰ ਦਿੱਤਾ। ਹੰਗਾਮਾ ਵਧਣ ‘ਤੇ ਸਰਕਾਰ ਨੇ CM ਦੇ OSD ਭੁਪੇਸ਼ਵਰ ਦਿਆਲ ਨੂੰ ਸਰਪੰਚਾਂ ਨਾਲ ਗੱਲਬਾਤ ਕਰਨ ਲਈ ਭੇਜਿਆ ਹੈ।
ਪੁਲਿਸ ਵਲੋਂ ਰੋਕਣ ‘ਤੇ ਬਾਰਡਰ ‘ਤੇ ਬੈਠੇ ਸਰਪੰਚ
ਪੁਲਿਸ ਵੱਲੋਂ ਰੋਕੇ ਜਾਣ ’ਤੇ ਸਰਪੰਚ ਪੰਚਕੂਲਾ-ਚੰਡੀਗੜ੍ਹ ਬਾਰਡਰ ’ਤੇ ਹੀ ਧਰਨੇ ’ਤੇ ਬੈਠ ਗਏ। ਉੱਥੇ ਹੀ ਪ੍ਰਦਰਸ਼ਨਕਾਰੀ ਸਰਪੰਚਾਂ ਨੇ ਕਿਹਾ ਕਿ ਹੁਣ ਇਹ ਧਰਨਾ ਉਦੋਂ ਹੀ ਚੁੱਕਿਆ ਜਾਵੇਗਾ ਜਦੋਂ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਜਾਣਗੀਆਂ। ਉਨ੍ਹਾਂ ਈ-ਟੈਂਡਰਿੰਗ ਬਾਰੇ ਸਰਕਾਰ ਦੇ ਸਟੈਂਡ ਬਾਰੇ ਮੁੱਖ ਮੰਤਰੀ ਦੀ ਜ਼ਿੱਦ ਨੂੰ ਜ਼ਿੰਮੇਵਾਰ ਠਹਿਰਾਇਆ।
ਕਦੋਂ ਹੋਇਆ ਇਹ ਹੰਗਾਮਾ
ਈ-ਟੈਂਡਰਿੰਗ ਦਾ ਵਿਰੋਧ ਕਰਦਿਆਂ ਹੋਇਆਂ ਸਰਪੰਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਰਿਹਾਇਸ਼ ਦਾ ਘਿਰਾਓ ਕਰਨ ਜਾ ਰਹੇ ਸਨ। ਇਸ ਦੌਰਾਨ ਉਨ੍ਹਾਂ ਨੂੰ ਪੁਲਿਸ ਵਲੋਂ ਰੋਕਿਆ ਗਿਆ। ਜਾਣਕਾਰੀ ਮੁਤਾਬਕ ਦੱਸ ਦਈਏ ਕਿ ਸਰਪੰਚਾਂ ਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਉਨ੍ਹਾਂ ਨੂੰ ਪੁਲਿਸ ਨੇ ਰੋਕਿਆ ਤਾਂ ਉਹ ਉੱਥੇ ਹੀ ਧਰਨਾ ਲਾ ਕੇ ਬੈਠ ਜਾਣਗੇ।
ਇਹ ਵੀ ਪੜ੍ਹੋ: ਨਵਜੋਤ ਸਿੱਧੂ ਦੀ ਟੀਮ ਬਹਿਬਲ ਇਨਸਾਫ ਮੋਰਚੇ 'ਚ ਪਹੁੰਚੀ, ਬਾਦਲਾਂ ਖਿਲਾਫ ਚਾਰਜਸ਼ੀਟ ਦਾ ਸਵਾਗਤ, ਕੇਸ ਨੂੰ ਅੰਜਾਮ ਤੱਕ ਪਹੁੰਚਾਉਣ ਦੀ ਮੰਗ
CM ਦੇ OSD ਸਰਪੰਚਾਂ ਨਾਲ ਕਰਨਗੇ ਗੱਲਬਾਤ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਓਐਸਡੀ ਭੁਪੇਸ਼ਵਰ ਦਿਆਲ ਪੱਕੇ ਧਰਨੇ ’ਤੇ ਬੈਠੇ ਸਰਪੰਚਾਂ ਨਾਲ ਗੱਲਬਾਤ ਕਰਨ ਲਈ ਪੁੱਜਣਗੇ। ਸਰਪੰਚਾਂ ਨੇ ਦੱਸਿਆ ਕਿ ਹਰਿਆਣਾ ਸਰਪੰਚ ਐਸੋਸੀਏਸ਼ਨ ਦੇ ਵਫ਼ਦ ਨਾਲ ਉਨ੍ਹਾਂ ਦੀਆਂ ਮੰਗਾਂ ਸਬੰਧੀ ਗੱਲਬਾਤ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਹਰਿਆਣਾ ਸਰਪੰਚ ਐਸੋਸੀਏਸ਼ਨ ਦੇ ਵਫ਼ਦ ਦੀ ਮੀਟਿੰਗ ਵਿੱਚ ਉਨ੍ਹਾਂ ਦੀਆਂ ਮੰਗਾਂ ’ਤੇ ਵਿਚਾਰ ਕੀਤਾ ਗਿਆ।
ਪੁਲਿਸ ਦਾ ਅਲਰਟ ਜਾਰੀ
ਸਰਪੰਚਾਂ ਵਲੋਂ ਚੰਡੀਗੜ੍ਹ ਕੂਚ ਹੋਣ ਦੇ ਮੱਦੇਨਜ਼ਰ ਪੰਚਕੂਲਾ ਸਮੇਤ ਚੰਡੀਗੜ੍ਹ ਪੁਲਿਸ ਚੌਕਸ ਹੈ। ਬਾਰਡਰਾਂ 'ਤੇ ਪੁਲਿਸ ਬਲ ਦੇ ਨਾਲ-ਨਾਲ ਅੱਗ ਬੁਝਾਊ ਗੱਡੀਆਂ ਵੀ ਤਾਇਨਾਤ ਹਨ। ਪੁਲਿਸ ਦੇ ਨਾਲ-ਨਾਲ ਖੁਫੀਆ ਵਿਭਾਗ ਵੀ ਸਰਗਰਮ ਹੈ, ਜਿਸ ਰਾਹੀਂ ਪੁਲਸ ਦੇ ਸੀਨੀਅਰ ਅਧਿਕਾਰੀਆਂ ਅਤੇ ਹਰਿਆਣਾ ਦੇ ਸੀ.ਐੱਮ.ਓ. ਨੂੰ ਹਰ ਪਲ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ।
ਹੁਣ ਦੇਖਣ ਵਾਲੀ ਗੱਲ ਇਹ ਹੈ ਕੀ ਸਰਪੰਚਾਂ ਦੀ ਮੁਸ਼ਕਿਲਾਂ ਦਾ ਹੱਲ ਹੋਵੇਗਾ ਜਾਂ ਫਿਰ ਇਦਾਂ ਹੀ ਧਰਨਾ ਲਾ ਕੇ ਬੈਠਣਾ ਪਵੇਗਾ।