ਨਵੀਂ ਦਿੱਲੀ: ਸਊਦੀ ਅਰਬ ਦੀ ਪੈਟਰੋਲੀਅਮ ਕੰਪਨੀ ਸਊਦੀ ਅਰਾਮਕੋ ਨੇ ਕਿਹਾ ਕਿ ਐਤਵਾਰ ਨੂੰ ਉਹ ਰਿਆਧ ਸਟੌਕ ਐਕਸਚੇਂਜ ਦੀ ਲਿਸਟ ‘ਚ ਹੋਵੇਗੀ, ਜੋ ਦੁਨੀਆ ਦਾ ਸਭ ਤੋਂ ਵੱਡਾ ਆਈਪੀਓ ਹੋ ਸਕਦਾ ਹੈ। ਕਈ ਸਾਲ ਦੀ ਦੇਰੀ ਤੋਂ ਬਾਅਦ, ਸਊਦੀ ਅਰਾਮਕੋ ਨੇ ਆਖਰ ਸ਼ੇਅਰ ਬਾਜ਼ਾਰ ਦੀ ਦੁਨੀਆ ‘ਚ ਡੈਬਿਊ ਕਰਨ ਦਾ ਫੈਸਲਾ ਕੀਤਾ ਹੈ। ਇਹ ਕਹਿੰਦੇ ਹੋਏ ਉਹ ਊਰਜਾ ਦੇ ਇਤਿਹਾਸ ‘ਚ ਮੀਲ ਪੱਥਰ ਹੈ, ਜੋ ਦੁਨੀਆ ਨੂੰ 10% ਤੇਲ ਦੀ ਪੂਰਤੀ ਕਰਦਾ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਅਰਾਮਕੋ ਦੀ ਕੀਮਤ 1.7 ਟ੍ਰਿਲੀਅਨ ਡਾਲਰ ਤਕ ਹੋ ਸਕਦਾ ਹੈ। Initial public offering ਦੁਨੀਆ ਦੀ ਸਭ ਤੋਂ ਵੱਡੀ ਆਈਪੀਓ ਹੋ ਸਕਦੀ ਹੈ। ਇਹ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਕੰਪਨੀ ਕਿੰਨਾ ਸ਼ੇਅਰ ਵੇਚਣ ਦਾ ਫੈਸਲਾ ਕਰਦੀ ਹੈ।
ਅਰਾਮਕੋ ਦੇ ਚੇਅਰਮੈਨ ਯਾਸਿਰ ਅਲ-ਰੂਮਯਾਨ ਨੇ ਕਿਹਾ, “ਅੱਜ ਕੰਪਨੀ ਦੇ ਇਤਿਹਾਸ ‘ਚ ਇੱਕ ਅਹਿਮ ਕੜੀ ਸ਼ਾਮਲ ਹੋਣ ਵਾਲੀ ਹੈ ਤੇ ਸਊਦੀ ਵਿਜ਼ਨ 2030 ਦੀ ਦਿਸ਼ਾਂ ‘ਚ ਅਹਿਮ ਯੋਗਦਾਨ ਹੈ। ਇਹ ਲਗਾਤਾਰ ਆਰਥਿਕ ਵਿਵਿਧੀਕਰਨ ਤੇ ਵਿਕਾਸ ਲਈ ਸੂਬੇ ਦਾ ਬਲੂਪ੍ਰਿੰਟ ਹੈ।” ਉਨ੍ਹਾਂ ਨੇ ਆਪਣੇ ਬਿਆਨ ‘ਚ ਕਿਹਾ, “ਆਪਣੇ ਗਠਨ ਤੋਂ ਬਾਅਦ ਸਊਦੀ ਅਰਾਮਕੋ ਗਲੋਬਲ ਊਰਜਾ ਪੂਰਤੀ ਲਈ ਅਹਿਮ ਹੋ ਗਿਆ ਹੈ।”
ਦੁਨੀਆ ਦੀ ਸਭ ਤੋਂ ਜ਼ਿਆਦਾ ਮੁਨਾਫਾ ਕਮਾਉਣ ਵਾਲੀ ਕੰਪਨੀ ਨੇ ਸਤੰਬਰ ਤਕ ਲਈ ਆਪਣੇ ਨੌਂ ਮਹੀਨੇ ਦੇ ਨਤੀਜੇ ਜਾਰੀ ਕੀਤੇ। ਇਹ ਕਹਿੰਦੇ ਹੋਏ ਕਿ ਉਸ ਦਾ ਸ਼ੁੱਧ ਲਾਭ 68 ਬਿਲੀਅਨ ਡਾਲਰ ਸੀ। ਇਸ ਦਾ $ 111.1 ਬਿਲੀਅਨ ਦਾ 2018 ਦਾ ਸ਼ੁੱਧ ਲਾਭ ਐਪਲ, ਗੂਗਲ ਤੇ ਐਕਸੌਨ ਮੋਬਿਲ ਦੇ ਸਾਂਝੇ ਮੁਨਾਫੇ ਤੋਂ ਜ਼ਿਆਦਾ ਹੈ।
IPO ਨੇ ਜਾਰੀ ਕੀਤੀ ਲਿਸਟ, ਦੱਸਿਆ ਕਿਹੜੀ ਕੰਪਨੀ ਕਮਾਏਗੀ ਦੁਨੀਆ ‘ਚ ਸਭ ਤੋਂ ਜ਼ਿਆਦਾ ਮੁਨਾਫਾ
ਏਬੀਪੀ ਸਾਂਝਾ
Updated at:
04 Nov 2019 11:49 AM (IST)
ਸਊਦੀ ਅਰਬ ਦੀ ਪੈਟਰੋਲੀਅਮ ਕੰਪਨੀ ਸਊਦੀ ਅਰਾਮਕੋ ਨੇ ਕਿਹਾ ਕਿ ਐਤਵਾਰ ਨੂੰ ਉਹ ਰਿਆਧ ਸਟੌਕ ਐਕਸਚੇਂਜ ਦੀ ਲਿਸਟ ‘ਚ ਹੋਵੇਗੀ, ਜੋ ਦੁਨੀਆ ਦਾ ਸਭ ਤੋਂ ਵੱਡਾ ਆਈਪੀਓ ਹੋ ਸਕਦਾ ਹੈ। ਕਈ ਸਾਲ ਦੀ ਦੇਰੀ ਤੋਂ ਬਾਅਦ, ਸਊਦੀ ਅਰਾਮਕੋ ਨੇ ਆਖਰ ਸ਼ੇਅਰ ਬਾਜ਼ਾਰ ਦੀ ਦੁਨੀਆ ‘ਚ ਡੈਬਿਊ ਕਰਨ ਦਾ ਫੈਸਲਾ ਕੀਤਾ ਹੈ।
- - - - - - - - - Advertisement - - - - - - - - -