ਪੜਚੋਲ ਕਰੋ
ਖੁਸ਼ਖਬਰੀ! ਮੋਬਾਈਲ, ਲੈਪਟੌਪ ਜਾਂ ਕੰਪਿਊਟਰ ਹੈਕ ਹੋਣ 'ਤੇ ਮਿਲੇਗਾ ਮੁਆਵਜ਼ਾ
ਐਸਬੀਆਈ ਜਨਰਲ ਇੰਸ਼ੋਰੈਂਸ ਕੰਪਨੀ ਨੇ ਸਾਈਬਰ ਡਿਫੈਂਸ ਬੀਮਾ ਲੌਂਚ ਕੀਤਾ ਹੈ। ਇਹ ਬੀਮਾ ਤੁਹਾਡੇ ਡਾਟਾ ਦੇ ਗੁੰਮ ਹੋਣ ਤੇ ਹੈਕ ਹੋਣ ਤੋਂ ਬਾਅਦ ਵਪਾਰ ‘ਚ ਨੁਕਸਾਨ ਦੇ ਰਿਸਕ ਨੂੰ ਕਵਰ ਕਰਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਸ਼ੁਰੂਆਤੀ ਫੇਸ ‘ਚ ਇਹ ਬੀਮਾ ਉਤਪਾਦਨ ਦੀਆਂ ਛੋਟੀ ਕੰਪਨੀਆਂ ਤੇ ਛੋਟੇ ਬਿਜਨੈੱਸ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ।

ਨਵੀਂ ਦਿੱਲੀ: ਜੇਕਰ ਮੋਬਾਈਲ, ਲੈਪਟੌਪ ਤੇ ਕੰਪਿਊਟਰ ਅਚਾਨਕ ਹੀ ਹੈਕ ਹੋ ਜਾਵੇ, ਡਾਟਾ ਕ੍ਰੱਪਟ ਹੋ ਜਾਵੇ ਤਾਂ ਇਸ ਨਾਲ ਕਈ ਵਾਰ ਵੱਡਾ ਨੁਕਸਾਨ ਹੋ ਜਾਂਦਾ ਹੈ। ਕੰਪਨੀਆਂ ਦੇ ਪੱਧਰ ‘ਤੇ ਤਾਂ ਇਹ ਵੱਡਾ ਨੁਕਸਾਨ ਹੁੰਦਾ ਹੈ। ਇਸੇ ਤਹਿਤ ਐਸਬੀਆਈ ਜਨਰਲ ਇੰਸ਼ੋਰੈਂਸ ਕੰਪਨੀ ਨੇ ਸਾਈਬਰ ਡਿਫੈਂਸ ਬੀਮਾ ਲੌਂਚ ਕੀਤਾ ਹੈ। ਇਹ ਬੀਮਾ ਤੁਹਾਡੇ ਡਾਟਾ ਦੇ ਗੁੰਮ ਹੋਣ ਤੇ ਹੈਕ ਹੋਣ ਤੋਂ ਬਾਅਦ ਵਪਾਰ ‘ਚ ਨੁਕਸਾਨ ਦੇ ਰਿਸਕ ਨੂੰ ਕਵਰ ਕਰਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਸ਼ੁਰੂਆਤੀ ਫੇਸ ‘ਚ ਇਹ ਬੀਮਾ ਉਤਪਾਦਨ ਦੀਆਂ ਛੋਟੀ ਕੰਪਨੀਆਂ ਤੇ ਛੋਟੇ ਬਿਜਨੈੱਸ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ। ਇਸ ਤੋਂ ਬਾਅਦ ਇਸ ‘ਚ ਵਾਧਾ ਕੀਤਾ ਜਾਵੇਗਾ। Cyber Defence Insurance ਸਾਈਬਰ ਨਿਯਮਾਂ ਦੇ ਉਲੰਘਣ ਤੇ ਧੋਖਾਧੜੀ ਦੇ ਵਧ ਰਹੇ ਖ਼ਤਰੇ ਤੋਂ ਸੁਰੱਖਿਆ ਦਿੰਦਾ ਹੈ। ਇਸ ਬੀਮਾ ਨੂੰ ਸਾਈਬਰ ਖ਼ਤਰਿਆਂ ਤੋਂ ਸੁਰੱਖਿਅਤ ਰੱਖਦੇ ਹੋਏ ਹੀ ਬਣਾਇਆ ਗਿਆ ਹੈ। ਇਸ ‘ਚ ਹੈਕਿੰਗ ਦੇ ਹਮਲੇ, ਤੁਹਾਡੀ ਪਛਾਣ ਸਬੰਧੀ ਡਾਟਾ ਚੋਰੀ ਤੇ ਸੰਵੇਦਨਸ਼ੀਲ ਜਾਣਕਾਰੀ ਨੂੰ ਜਨਤਕ ਹੋਣ ਤੋਂ ਬਾਅਦ ਹੋਣ ਵਾਲੀ ਪ੍ਰੇਸ਼ਾਨੀ ਵੀ ਸ਼ਾਮਲ ਹੈ। ਦੇਸ਼ ‘ਚ ਸਾਈਬਰ ਬੀਮਾ ਦੀ ਮੰਗ ‘ਚ ਇੱਕ ਸਾਲ ‘ਚ 50 ਫੀਸਦ ਉਛਾਲ ਆਇਆ ਹੈ। ਸਰਕਾਰੀ ਬੈਂਕਾਂ ਸਮੇਤ ਦੇਸ਼ ਦੇ ਕਰੀਬ 250 ਕੰਪਨੀਆਂ ਨੇ ਇਸ ਸਾਲ ਸਾਈਬਰ ਬੀਮਾ ਕਵਰ ਖਰੀਦਿਆ ਹੈ। ਇਸ ਕਰਕੇ ਸਾਈਬਰ ਬੀਮਾ ਪੋਲਿਸੀ ਦੀ ਸੇਲ 2017 ‘ਚ ਇੱਕ ਸਾਲ ਪਹਿਲਾ ਦੇ ਮੁਕਾਬਲੇ 50 ਫੀਸਦੀ ਜ਼ਿਆਦਾ ਰਹੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















