ਪੜਚੋਲ ਕਰੋ
Advertisement
SBI ਗਾਹਕਾਂ 'ਚ ਫਰਜ਼ੀ SMS ਦੀ ਦਹਿਸ਼ਤ, ਬੈਂਕ ਵੱਲੋਂ ਚੇਤਾਵਨੀ
ਚੰਡੀਗੜ੍ਹ: ਭਾਰਤੀ ਸਟੇਟ ਬੈਂਕ (SBI) ਨੇ ਆਪਣੇ ਗਾਹਕਾਂ ਨੂੰ ਫਰਜ਼ੀ SMS ਸਬੰਧੀ ਚੇਤਾਵਨੀ ਜਾਰੀ ਕੀਤੀ ਹੈ। ਬੈਂਕ ਵੱਲੋਂ ਕਿਹਾ ਗਿਆ ਹੈ ਕਿ ਬੈਂਕ ਦੇ ਨਾਂ ’ਤੇ ਫਰਜ਼ੀ ਸੰਦੇਸ਼ ਫੈਲਾਇਆ ਜਾ ਰਿਹਾ ਹੈ। ਬੈਂਕ ਦੇ ਗਾਹਕਾਂ ਕੋਲੋਂ ਨਿੱਜੀ ਜਾਣਕਾਰੀ ਮੰਗੀ ਜਾ ਰਹੀ ਹੈ। ਬੈਂਕ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਅਜਿਹਾ ਕੋਈ ਜਾਣਕਾਰੀ ਨਹੀਂ ਮੰਗੀ ਗਾਹਕ ਕੋਈ ਵੀ ਜਾਣਕਾਰੀ ਦੇਣ ਤੋਂ ਬਚਣ।
ਬੈਂਕ ਨੇ ਇਹ ਵੀ ਕਿਹਾ ਹੈ ਕਿ ਜੇ ਕਿਸੇ ਗਾਹਕ ਨੇ ਆਪਣੀ ਜਾਣਕਾਰੀ ਦੇ ਦਿੱਤੀ ਹੈ ਤਾਂ ਉਹ ਤੁਰੰਤ ਬੈਂਕ ਨੂੰ ਇਸ ਸਬੰਧੀ ਸੂਚਿਤ ਕਰਨ। ਐਸਬੀਆਈ ਦੇ ਗਾਹਕਾਂ ਨੂੰ ਸੰਦੇਸ਼ ਭੇਜਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਕ੍ਰੈਡਿਟ ਕਾਰਡ ਦੀ ਤਰੀਕ ਬੰਦ ਹੋਣ ਵਾਲੀ ਹੈ, ਆਪਣੇ ਪੁਆਇੰਟਸ ਨੂੰ ਕੈਸ਼ ਵਿੱਚ ਬਦਲਵਾਉਣ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ।
ਜੇ ਗਾਹਕ ਦਿੱਤੇ ਲਿੰਕ ਉੱਪਰ ਕਲਿੱਕ ਕਰਦੇ ਹਨ ਤਾਂ ਉੱਥੇ ਨਿੱਜੀ ਜਾਣਕਾਰੀ ਮੰਗੀ ਜਾਂਦੀ ਹੈ। ਐਸਬੀਆਈ ਨੇ ਕਿਹਾ ਹੈ ਕਿ ਗਾਹਕ ਇਸ ਤਰੀਕੇ ਦੀ ਕੋਈ ਜਾਣਕਾਰੀ (ਨਾਂ, ਈਮੇਲ, ਪਤਾ, ਈਮੇਲ ਪਾਸਵਰਡ, ਕਾਰਡ ਨੰਬਰ, ਐਕਸਪਾਇਰੀ ਡੇਟ, ਸੀਵੀਵੀ ਆਦਿ) ਨਾ ਦੇਣ ਤੇ ਸੰਦੇਸ਼ ਭੇਜਣ ਵਾਲੇ ਨੰਬਰ ਨੂੰ ਤੁਰੰਤ ਬਲਾਕ ਕਰ ਦੇਣ।Alert! Fraud SMS messages are being circulated, urging you to share your personal details. Please be wary of these and block the senders of the fraudulent messages. If your details have been compromised, report it to SBI immediately.#StateBankofIndia #SecurityTips #SafetyTips pic.twitter.com/2IgJoJKO4T
— State Bank of India (@TheOfficialSBI) August 7, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement