ਬੈਂਕ ਨੇ ਇਹ ਵੀ ਕਿਹਾ ਹੈ ਕਿ ਜੇ ਕਿਸੇ ਗਾਹਕ ਨੇ ਆਪਣੀ ਜਾਣਕਾਰੀ ਦੇ ਦਿੱਤੀ ਹੈ ਤਾਂ ਉਹ ਤੁਰੰਤ ਬੈਂਕ ਨੂੰ ਇਸ ਸਬੰਧੀ ਸੂਚਿਤ ਕਰਨ। ਐਸਬੀਆਈ ਦੇ ਗਾਹਕਾਂ ਨੂੰ ਸੰਦੇਸ਼ ਭੇਜਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਕ੍ਰੈਡਿਟ ਕਾਰਡ ਦੀ ਤਰੀਕ ਬੰਦ ਹੋਣ ਵਾਲੀ ਹੈ, ਆਪਣੇ ਪੁਆਇੰਟਸ ਨੂੰ ਕੈਸ਼ ਵਿੱਚ ਬਦਲਵਾਉਣ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ।
ਜੇ ਗਾਹਕ ਦਿੱਤੇ ਲਿੰਕ ਉੱਪਰ ਕਲਿੱਕ ਕਰਦੇ ਹਨ ਤਾਂ ਉੱਥੇ ਨਿੱਜੀ ਜਾਣਕਾਰੀ ਮੰਗੀ ਜਾਂਦੀ ਹੈ। ਐਸਬੀਆਈ ਨੇ ਕਿਹਾ ਹੈ ਕਿ ਗਾਹਕ ਇਸ ਤਰੀਕੇ ਦੀ ਕੋਈ ਜਾਣਕਾਰੀ (ਨਾਂ, ਈਮੇਲ, ਪਤਾ, ਈਮੇਲ ਪਾਸਵਰਡ, ਕਾਰਡ ਨੰਬਰ, ਐਕਸਪਾਇਰੀ ਡੇਟ, ਸੀਵੀਵੀ ਆਦਿ) ਨਾ ਦੇਣ ਤੇ ਸੰਦੇਸ਼ ਭੇਜਣ ਵਾਲੇ ਨੰਬਰ ਨੂੰ ਤੁਰੰਤ ਬਲਾਕ ਕਰ ਦੇਣ।