ਨਵੀਂ ਦਿੱਲੀ: ਬਰਿਆਨੀ ਵੇਚਣ ਵਾਲੇ ਇੱਕ ਦਲਿਤ ਨੌਜਵਾਨ ਨਾਲ ਬਦਮਾਸ਼ਾਂ ਵੱਲੋਂ ਕੀਤੀ ਕੁੱਟਮਾਰ ਦਾ ਵੀਡੀਓ ਸ਼ੋਸ਼ਲ ਮੀਡੀਆ ਤੇ ਤੇਜ਼ੀ ਨਾਲ ਫੈਲ ਰਿਹਾ ਹੈ। ਘਟਨਾ ਉਤਰ ਪ੍ਰਦੇਸ਼ ਦੇ ਨੋਇਡਾ ਦੀ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਹਰਕਤ 'ਚ ਆ ਗਈ ਹੈ ਤੇ ਪੀੜਤ ਦੀ ਸ਼ਿਕਾਇਤ ਤੇ ਤਿੰਨ ਲੋਕਾਂ ਖੀਲਫ਼ ਮਾਮਲਾ ਦਰਜ ਕਰ ਲਿਆ ਹੈ।

[embed]https://twitter.com/ANINewsUP/status/1206071393214853120[/embed]
ਪੀੜਤ ਰਬੂਪੁਰ ਦਾ ਰਹਿਣ ਵਾਲਾ ਹੈ ਤੇ ਨਾਂ ਲੋਕੇਸ਼ ਹੈ। ਦਰਅਸਲ ਦੋਸ਼ ਇਹ ਹਨ ਹੈ ਕਿ ਕੁਝ ਬਦਮਾਸ਼ਾਂ ਨੇ ਦਲਿਤ ਜਾਤੀ ਨਾਲ ਸਬੰਧਤ ਲੋਕੇਸ਼ ਨੂੰ ਸਿਰਫ ਇਸ ਲਈ ਕੁੱਟਿਆ ਗਿਆ ਕਿਉਂਕਿ ਉਹ ਦਲਿਤ ਜਾਤੀ ਦਾ ਹੋ ਕੇ ਭੋਜਨ ਵੇਚ ਰਿਹਾ ਸੀ।

ਪੀੜਤ ਦਾ ਕਹਿਣਾ ਹੈ ਕਿ ਕੁਝ ਬਦਮਾਸ਼ਾਂ ਨੇ ਪਹਿਲਾਂ ਲੋਕੇਸ਼ ਨੂੰ ਉਸ ਦੀ ਜਾਤੀ ਪੁੱਛੀ ਤੇ ਫਿਰ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਕੁੱਟਮਾਰ ਦਾ ਇਹ ਵੀਡੀਓ ਸ਼ੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਪੁਲਿਸ ਨੇ ਤਿੰਨ ਲੋਕਾਂ ਖਿਲਾਫ਼ ਮਾਮਲਾ ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਲਜ਼ਮਾ ਦੀ ਭਾਲ ਵਿੱਚ ਲੱਗੀ ਹੈ।