(Source: ECI/ABP News)
Gold: ਵਿਗਿਆਨੀਆਂ ਨੇ ਕੱਢੀ ਨਵੀਂ ਕਾਢ, ਇਲੈਕਟ੍ਰੋਨਿਕ ਰਹਿੰਦ-ਖੂੰਹਦ ਤੋਂ ਬਣਾਉਣਗੇ ਸੋਨਾ
Gold from electronic waste: ਵਿਗਿਆਨੀਆਂ ਨੇ ਇਲੈਕਟ੍ਰਾਨਿਕ ਰਹਿੰਦ-ਖੂੰਹਦ ਤੋਂ ਸੋਨਾ ਕੱਢਣ ਅਤੇ ਇਸ ਨੂੰ ਰੀਸਾਈਕਲ ਕਰਨ ਦਾ ਤਰੀਕਾ ਲੱਭਿਆ ਹੈ, ਜੋ ਨਾ ਸਿਰਫ਼ ਆਰਥਿਕ ਤੌਰ 'ਤੇ ਸਸਤਾ ਹੈ, ਸਗੋਂ ਵਾਤਾਵਰਨ ਲਈ ਵੀ ਘੱਟ ਨੁਕਸਾਨਦਾਇਕ ਹੈ।
![Gold: ਵਿਗਿਆਨੀਆਂ ਨੇ ਕੱਢੀ ਨਵੀਂ ਕਾਢ, ਇਲੈਕਟ੍ਰੋਨਿਕ ਰਹਿੰਦ-ਖੂੰਹਦ ਤੋਂ ਬਣਾਉਣਗੇ ਸੋਨਾ Scientists discovered a way to extract gold from electronic waste Gold: ਵਿਗਿਆਨੀਆਂ ਨੇ ਕੱਢੀ ਨਵੀਂ ਕਾਢ, ਇਲੈਕਟ੍ਰੋਨਿਕ ਰਹਿੰਦ-ਖੂੰਹਦ ਤੋਂ ਬਣਾਉਣਗੇ ਸੋਨਾ](https://feeds.abplive.com/onecms/images/uploaded-images/2023/10/28/0443816e7658f2b0389a8a2da90033381698483748273367_original.jpg?impolicy=abp_cdn&imwidth=1200&height=675)
Gold from electronic waste: ਵਿਗਿਆਨੀਆਂ ਨੇ ਇਲੈਕਟ੍ਰਾਨਿਕ ਰਹਿੰਦ-ਖੂੰਹਦ ਤੋਂ ਸੋਨਾ ਕੱਢਣ ਅਤੇ ਇਸ ਨੂੰ ਰੀਸਾਈਕਲ ਕਰਨ ਦਾ ਤਰੀਕਾ ਲੱਭਿਆ ਹੈ, ਜੋ ਨਾ ਸਿਰਫ਼ ਆਰਥਿਕ ਤੌਰ 'ਤੇ ਸਸਤਾ ਹੈ, ਸਗੋਂ ਵਾਤਾਵਰਨ ਲਈ ਵੀ ਘੱਟ ਨੁਕਸਾਨਦਾਇਕ ਹੈ। ਇਹ ਇੱਕ ਅਜਿਹੀ ਖੋਜ ਹੈ ਜੋ ਇਸ ਉਦਯੋਗ ਵਿੱਚ ਕ੍ਰਾਂਤੀ ਲਿਆਵੇਗੀ, ਅਤੇ ਇੱਕ ਸੱਚੀ 'ਸੋਨੇ ਦੀ ਖਾਨ' ਸਾਬਤ ਹੋਵੇਗੀ।
ਕੁਝ ਸੈਕੇਂਡ ਵਿੱਚ ਨਿਕਲ ਜਾਂਦਾ ਸੋਨਾ
ਕੈਨੇਡਾ ਦੀ ਯੂਨੀਵਰਸਿਟੀ ਆਫ ਸਸਕੈਚੇਵਾਨ ਦੇ ਪ੍ਰੋਫ਼ੈਸਰ ਸਟੀਫਨ ਫੋਲੀ ਨੇ ਕਿਹਾ, ''ਅਸੀਂ ਇਕ ਅਜਿਹਾ ਤਰੀਕਾ ਲੱਭਿਆ ਹੈ, ਜੋ ਸਰਲ, ਸਸਤਾ ਅਤੇ ਵਾਤਾਵਰਣ ਲਈ ਨੁਕਸਾਨਦੇਹ ਨਹੀਂ ਹੈ ਅਤੇ ਜਿਸ ਰਾਹੀਂ ਸੋਨਾ ਸਕਿੰਟਾਂ 'ਚ ਕੱਢਿਆ ਜਾ ਸਕਦਾ ਹੈ, ਜਿਸ ਨੂੰ ਰੀਸਾਈਕਲ ਕੀਤਾ ਜਾ ਸਕਦਾ ਹੈ ਅਤੇ ਦੁਬਾਰਾ ਵਰਤਿਆ ਜਾ ਸਕਦਾ ਹੈ…” ਉਨ੍ਹਾਂ ਕਿਹਾ ਕਿ ਇਹ ਖੋਜ ਗੋਲਡ ਇੰਡਸਟਰੀ ਨੂੰ ਬਦਲ ਦੇਵੇਗੀ।
ਵਾਤਾਵਰਣ ਦੇ ਹਿਸਾਬ ਨਾਲ ਬਿਹਤਰ ਹੈ ਤਕਨੀਕ
ਫੋਲੀ ਦੇ ਅਨੁਸਾਰ, ਸੋਨੇ ਦੇ ਮਾਮਲੇ ਵਿੱਚ ਸਭ ਤੋਂ ਵੱਡੀ ਰੁਕਾਵਟ ਇਹ ਹੈ ਕਿ ਇਹ ਸਭ ਤੋਂ ਘੱਟ ਪ੍ਰਤੀਕਿਰਿਆਸ਼ੀਲ ਰਸਾਇਣਕ ਤੱਤਾਂ ਵਿੱਚੋਂ ਇੱਕ ਹੈ ਅਤੇ ਇਸ ਦਾ ਘੁਲਣਾ ਮੁਸ਼ਕਲ ਹੁੰਦਾ ਹੈ। ਸੋਨੇ ਦੀ ਖਣਨ ਵਿੱਚ ਸਭ ਤੋਂ ਵੱਡੀ ਸਮੱਸਿਆ ਇਸ ਨਾਲ ਜੁੜਿਆ ਵਾਤਾਵਰਣ ਦਾ ਮੁੱਦਾ ਹੈ।
ਇਹ ਵੀ ਪੜ੍ਹੋ: Lok Sabha Election 2024: 15 ਮਾਰਚ ਨੂੰ ਹੋਵੇਗਾ ਲੋਕ ਸਭਾ ਚੋਣਾਂ ਦਾ ਐਲਾਨ ? 7 ਗੇੜਾਂ ਵਿੱਚ ਪੈਣਗੀਆਂ ਵੋਟਾਂ
ਦਰਅਸਲ, ਇਸ ਦੇ ਲਈ ਵੱਡੀ ਮਾਤਰਾ ਵਿੱਚ ਸੋਡੀਅਮ ਸਾਈਨਾਈਡ ਦੀ ਲੋੜ ਹੁੰਦੀ ਹੈ। ਜ਼ਿਕਰਯੋਗ ਹੈ ਕਿ ਕੰਪਿਊਟਰ ਚਿਪਸ ਅਤੇ ਸਰਕਟਾਂ ਵਰਗੇ ਇਲੈਕਟ੍ਰਾਨਿਕ ਕਚਰੇ ਤੋਂ ਸੋਨੇ ਨੂੰ ਰੀਸਾਈਕਲ ਕਰਨ ਦੀ ਪ੍ਰਕਿਰਿਆ ਅਜਿਹੀ ਹੈ ਕਿ ਇਸ ਦੀ ਕੀਮਤ ਨਾ ਸਿਰਫ ਜ਼ਿਆਦਾ ਹੈ, ਸਗੋਂ ਇਸ ਨਾਲ ਵਾਤਾਵਰਣ 'ਤੇ ਵੀ ਮਾੜਾ ਪ੍ਰਭਾਵ ਪੈਣ ਦੀ ਸੰਭਾਵਨਾ ਹੈ।
ਗੋਲਡ ਇੰਡਸਟਰੀ 'ਚ ਆ ਸਕਦਾ ਕ੍ਰਾਂਤੀਕਾਰੀ ਬਦਲਾਅ
ਖੋਜਕਰਤਾਵਾਂ ਦੇ ਅਨੁਸਾਰ, ਟੀਮ ਨੇ ਇਸ ਪ੍ਰਕਿਰਿਆ ਤੋਂ ਘੱਟ ਜ਼ਹਿਰੀਲੇ, ਘੱਟ ਲਾਗਤ ਵਾਲੇ ਅਤੇ ਚੰਗੇ ਨਤੀਜੇ ਲੱਭੇ ਹਨ ਜੋ ਸੋਨੇ ਦੇ ਉਦਯੋਗ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆ ਸਕਦੇ ਹਨ। ਫੋਲੀ ਦੇ ਅਨੁਸਾਰ, ਮੌਜੂਦਾ ਪ੍ਰਕਿਰਿਆ ਦੇ ਵਾਤਾਵਰਣ ਪ੍ਰਭਾਵ ਵਿਨਾਸ਼ਕਾਰੀ ਹੋ ਸਕਦੇ ਹਨ।
ਇਹ ਵੀ ਪੜ੍ਹੋ: Punjab Budget: ਭਗਵੰਤ ਮਾਨ ਸਰਕਾਰ ਵੱਲੋਂ 85 ਫੀਸਦੀ ਗਾਰੰਟੀਆਂ ਪੂਰੀਆਂ ਕਰਨ ਦਾ ਦਾਅਵਾ, ਇੱਕ ਹੋਰ ਵੱਡੀ ਗਰੰਟੀ ਵੀ ਜਲਦ ਹੋਏਗੀ ਪੂਰੀ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)