ਪਾਕਿਸਤਾਨ ਰੇਂਜਰਸ ਦੇ ਨਾਲ BSF ਦੀ ਮੀਟਿੰਗ, ਭਾਰਤੀ ਪੱਖ ਨੇ ਡ੍ਰੋਨ ਗਤੀਵਿਧੀਆਂ ‘ਤੇ ਜਤਾਇਆ ਸਖ਼ਤ ਇਤਰਾਜ਼
ਧਿਆਨ ਰਹੇ ਕਿ ਇਸੇ ਸਾਲ ਜੂਨ ਮਹੀਨੇ ਜੰਮੂ ਏਅਰਪੋਰਟ ‘ਤੇ ਏਅਰਫੋਰਸ ਦੇ ਟੈਕਨੀਕਲ ਏਰੀਆ ਤੇ ਡ੍ਰੋਨ ਨਾਲ ਹਮਲਾ ਕੀਤਾ ਗਿਆ ਸੀ।
BSF-Pakistan Ranger Rangers Meetings: ਜੰਮੂ-ਕਸ਼ਮੀਰ ਦੇ ਸੁਚੇਤਗੜ੍ਹ ‘ਚ ਇੰਟਰਨੈਸ਼ਨਲ ਬਾਰਡਰ ਤੇ ਬਾਰਡਰ ਸਿਕਿਓਰਟੀ ਫੋਰਸ ਤੇ ਪਾਕਿਸਤਾਨ ਰੇਂਜਰਸ ਦੇ ਵਿੱਚ ਸੈਕਟਰ ਕਮਾਂਡਰ ਲੈਵਲ ਦੀ ਬੈਠਕ ਹੋਈ। ਬੈਠਕ ਦੌਰਾਨ ਬੀਐਸਐਫ ਦੇ ਪ੍ਰਤੀਨਿਧੀਮੰਡਲ ਨੇ ਸਰਹੱਦ ਪਾਰ ਨਾਲ਼ੋਂ ਪਾਕਿਸਤਾਨ ਵੱਲੋਂ ਡ੍ਰੋਨ ਤੇ ਅੱਤਵਾਦੀ ਗਤੀਵਿਧੀਆਂ, ਪਾਕਿਸਤਾਨ ਵੱਲੋਂ ਸੁਰੰਗਾਂ ਦੀ ਖੁਦਾਈ ਤੇ ਸਰਹੱਦ ਪ੍ਰਬੰਧਨ ਨਾਲ ਜੁੜੇ ਦੂਜੇ ਮੁੱਦਿਆਂ ਨੂੰ ਚਰਚਾ ਦੇ ਕੇਂਦਰ ‘ਚ ਰੱਖਿਆ। ਸਰਹੱਦ ਪਾਰ ਪਾਕਿਸਤਾਨ ਵੱਲੋਂ ਡ੍ਰੋਨ ਗਤੀਵਿਧੀਆਂ ਨੂੰ ਲੈਕੇ ਬੀਐਸਐਫ ਪ੍ਰਤੀਨਿਧੀਆਂ ਨੇ ਬੈਠਕ ‘ਚ ਬਹੁਤ ਤਿੱਖਾ ਵਿਰੋਧ ਦਰਜ ਕਰਵਾਇਆ।
ਧਿਆਨ ਰਹੇ ਕਿ ਇਸੇ ਸਾਲ ਜੂਨ ਮਹੀਨੇ ਜੰਮੂ ਏਅਰਪੋਰਟ ‘ਤੇ ਏਅਰਫੋਰਸ ਦੇ ਟੈਕਨੀਕਲ ਏਰੀਆ 'ਤੇ ਡ੍ਰੋਨ ਨਾਲ ਹਮਲਾ ਕੀਤਾ ਗਿਆ ਸੀ। ਜੰਮੂ-ਏਅਰਪੋਰਟ ਦੇ ਏਅਰ ਟ੍ਰੈਫ਼ਿਕ ਕੰਟਰੋਲ (ATC) ਤੇ ਉੱਥੋਂ ਪਾਰਕ ਐਮਆਈ-17 ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਦੇ ਮਕਸਦ ਨਾਲ ਅੱਤਵਾਦੀਆਂ ਨੇ ਡ੍ਰੋਨ ਹਮਲੇ ਕੀਤੇ ਸਨ। ਇਸ ਦੇ ਪਿੱਛੇ ਪਾਕਿਸਤਾਨ ਅੱਤਵਾਦੀ ਗੁੱਟ ਲਸ਼ਕਰ-ਏ-ਤੈਇਬਾ ਦਾ ਹੱਥ ਹੋਣ ਦਾ ਖ਼ਦਸ਼ਾ ਜਤਾਇਆ ਗਿਆ।
ਇੰਟਰਨੈਸ਼ਨਲ ਬਾਰਡਰ ਤੇ ਭਾਰਤ ਤੇ ਪਾਕਿਸਤਾਨ ਦੇ ਵਿੱਚ ਹੋਏ ਸੀਜ਼ਫਾਇਰ ਸਮਝੌਤੇ ਤੋਂ ਬਾਅਦ ਇਹ ਪਹਿਲੀ ਬੈਠਕ ਸੀ। ਬੈਠਕ ਚ ਦੋਵਾਂ ਪੱਖਾਂ ਨੇ ਇੰਟਰਨੈਸ਼ਨਲ ਬਾਰਡਰ ਤੇ ਹਮੇਸ਼ਾਂ ਸ਼ਾਂਤੀ ਬਹਾਲ ਕਰਨ ਦੀ ਦਿਸ਼ਾ ‘ਚ ਪ੍ਰਤੀਬੱਧਤਾ ਜਤਾਈ। ਬੀਐਸਐਫ ਨੇ ਆਪਣੇ ਬਿਆਨ ‘ਚ ਇਸ ਗੱਲ ਦੀ ਜਾਣਕਾਰੀ ਦਿੱਤੀ।
ਦੱਸ ਦੇਈਏ ਕਿ ਸਾਲ 2003 ‘ਚ ਭਾਰਤ ਤੇ ਪਾਕਿਸਤਾਨ ਦੇ ਵਿੱਚ ਐਲਓਸੀ ਤੇ ਜੰਗਬੰਦੀ ਨੂੰ ਲੈਕੇ ਸਮਝੌਤਾ ਹੋਇਆ ਸੀ। ਪਰ ਪਿਛਲੇ ਕਈ ਸਾਲਾਂ ਤੋਂ ਇਸ ‘ਤੇ ਅਮਲ ਨਹੀਂ ਕੀਤਾ ਜਾ ਰਿਹਾ ਸੀ। ਹੁਣ ਦੋਵੇਂ ਦੇਸ਼ ਇਸ ‘ਤੇ ਅਮਲ ਕਰਨ ਲਈ ਤਿਆਰ ਹਨ।
ਪਿਛਲੇ ਕੁਝ ਸਾਲਾਂ ‘ਚ ਸੀਜ਼ਫਾਇਰ ਦੀ ਉਲੰਘਣਾ ਦਾ ਬਿਓਰਾ
2018 ‘ਚ 2140 ਵਾਰ ਪਾਕਿਸਤਾਨ ਨੇ ਸੀਜ਼ਫਾਇਰ ਤੋੜਿਆ
2019 ‘ਚ 3479 ਵਾਰ ਸੀਜ਼ਫਾਇਰ ਦੀ ਉਲੰਘਣਾ ਕੀਤੀ
2020 ‘ਚ 5133 ਵਾਰ ਸੀਜ਼ਫਾਇਰ ਦੀ ਉਲੰਘਣਾ ਹੋਈ
2021 ‘ਚ 25 ਫ਼ਰਵਰੀ ਤਕ 591 ਵਾਰ ਉਲੰਘਣਾ ਹੋਈ
ਜ਼ਿਕਰਯੋਗ ਹੈ ਕਿ ਪਾਕਿਸਤਾਨ ਬੇਸ਼ੱਕ ਹੀ ਸੀਜ਼ਫਾਇਰ ਦੇ ਸਮਝੌਤੇ ਤੇ ਅਮਲ ਕਰਨ ਦੀ ਗੱਲ ਕਰਦਾ ਹੋਵੇ ਪਰ ਉਸ ਦੀ ਕਥਨੀ ਤੇ ਕਰਨੀ ‘ਚ ਜ਼ਮੀਨ ਆਸਮਾਨ ਦਾ ਅੰਤਰ ਹੈ। ਸੀਜ਼ਫਾਇਰ ਦੀ ਉਲੰਘਣਾ ‘ਚ ਪਾਕਿਸਤਾਨ ਵੱਲੋਂ ਉੱਚ ਸਮਰੱਥਾ ਵਾਲੇ ਹਥਿਆਰਾਂ ਦਾ ਵੀ ਇਸਤੇਮਾਲ ਹੋਇਆ।