ਸੁਰੱਖਿਆ ਬਲਾਂ ਨੂੰ ਮਿਲੀਆਂ ਇਜ਼ਰਾਇਲੀ Tavor X95 ਅਸਾਲਟਾਂ
ਭਾਰਤ ’ਚ ਬਣਾਈ ਜਾ ਰਹੀ ਇਜ਼ਰਾਇਲੀ Tavor X95 ਅਸਾਲਟ ਰਾਈਫ਼ਲ ਹੁਣ ਕੇਂਦਰੀ ਬਲਾਂ ਤੇ ਰਾਜਾਂ ਦੀ ਪੁਲਿਸ ਨੂੰ ਦਿੱਤੀ ਜਾਣ ਲੱਗੀ ਹੈ। ਹਾਲੇ ਤੱਕ ਭਾਰਤ ’ਚ ਸਪੈਸ਼ਲ ਫ਼ੋਰਸ ਤੇ ਦੂਜੇ ਬਲਾਂ ਨੂੰ ‘ਇਜ਼ਰਾਇਲੀ ਵੈਪਨ ਇੰਡਸਟ੍ਰੀ’ (IWI) ਤੋਂ ਦਰਾਮਦ ਕੀਤੀ ਗਈ ਅਸਾੱਲਟਟ ਰਾਈਫ਼ਲ ਦਿੱਤੀ ਜਾ ਰਹੀ ਸੀ।
ਨਵੀਂ ਦਿੱਲੀ: ਭਾਰਤ ’ਚ ਬਣਾਈ ਜਾ ਰਹੀ ਇਜ਼ਰਾਇਲੀ Tavor X95 ਅਸਾਲਟ ਰਾਈਫ਼ਲ ਹੁਣ ਕੇਂਦਰੀ ਬਲਾਂ ਤੇ ਰਾਜਾਂ ਦੀ ਪੁਲਿਸ ਨੂੰ ਦਿੱਤੀ ਜਾਣ ਲੱਗੀ ਹੈ। ਹਾਲੇ ਤੱਕ ਭਾਰਤ ’ਚ ਸਪੈਸ਼ਲ ਫ਼ੋਰਸ ਤੇ ਦੂਜੇ ਬਲਾਂ ਨੂੰ ‘ਇਜ਼ਰਾਇਲੀ ਵੈਪਨ ਇੰਡਸਟ੍ਰੀ’ (IWI) ਤੋਂ ਦਰਾਮਦ ਕੀਤੀ ਗਈ ਅਸਾੱਲਟਟ ਰਾਈਫ਼ਲ ਦਿੱਤੀ ਜਾ ਰਹੀ ਸੀ।
ਇਹ ਇਜ਼ਰਾਇਲ ਦੀ ਸਰਕਾਰੀ ਕੰਪਨੀ ਸੀ, ਜਿਸ ਦਾ ਸਾਲ 2005 ’ਚ ਨਿਜੀਕਰਣ ਕੀਤਾ ਗਿਆ ਸੀ। IWI ਨੇ 2017 ’ਚ FTP ਪ੍ਰਕਿਰਿਆ ਵਿੱਚ ਹਿੱਸਾ ਨਹੀਂ ਲਿਆ ਸੀ ਕਿਉਂਕਿ ਉਸ ਦੀਆਂ ਨਜ਼ਰਾਂ ਅਸਾਲਟ ਰਾਈਫ਼ਲ ਦੀ ਡੀਲ ਉੱਤੇ ਸਨ; ਭਾਵੇਂ ਬਾਅਦ ’ਚ ਇਹ ਡੀਲ ਅਮਰੀਕੀ ਕੰਪਨੀ ਨੂੰ ਮਿਲੀ ਸੀ।
ਭਾਰਤੀ ਫ਼ੌਜ ਨੇ 93,895 ਕਾਰਬਾਈਨ ਦੀ ਫ਼ਾਸਟ ਟ੍ਰੈਕ ਖ਼ਰੀਦ (FTP) ਲਈ ਮੁੜ ‘ਰੀਕੁਐਸਟ ਫ਼ਾਰ ਇਨਫ਼ਾਰਮੇਸ਼ਨ’ (RFI) ਜਾਰੀ ਕੀਤੀ ਹੈ। ਇਸ ਤੋਂ ਪਹਿਲਾਂ UAE ਦੀ ਕੰਪਨੀ ਕਾਰਕਾਲ ਤੋਂ ਖ਼ਰੀਦ ਕੀਤੀ ਆਖ਼ਰੀ ਪ੍ਰਕਿਰਿਆ ਤੋਂ ਬਾਅਦ ਕੰਟਰੈਕਟ ਰੱਦ ਕਰ ਦਿੱਤਾ ਗਿਆ ਸੀ।
ਫ਼ੌਜ ਨੇ ਛੋਟੇ ਹਥਿਆਰ ਬਣਾਉਣ ਵਾਲੀਆਂ ਸਾਰੀਆਂ ਵਿਦੇਸ਼ੀ ਕੰਪਨੀਆਂ ਲਈ RFI ਜਾਰੀ ਕੀਤਾ ਹੈ; ਜਿਨ੍ਹਾਂ ਵਿੱਚ ਕਾਰਾਕਲ, ਕੋਲਟ, SiG Sauer, ਬੇਰੇਟਾ ਤੇ ਕਲਾਸ਼ਨੀਕੋਵ ਵੀ ਸ਼ਾਮਲ ਹਨ।
ਦੱਸਿਆ ਜਾ ਰਿਹਾ ਹੈ ਕਿ ਇਸ ਪ੍ਰਕਿਰਿਆ ਦੀ ਰੇਸ ਵਿੱਚ ਅਡਾਨੀ ਪੀਐੱਲਆਰ ਸਿਸਟਮ ਦੇ ਅੱਗੇ ਹੋਣ ਦੀ ਸੰਭਾਵਨਾ ਹੈ, ਜੋ ਇਜ਼ਰਾਇਲ ਗਾਲਿਲ Ace21 ਬਣਾਉਂਦਾ ਹੈ। ਇਸ ਦਾ ਨਿਰਮਾਣ ਹੁਣ ਭਾਰਤ ’ਚ ਵੀ ਹੋ ਰਿਹਾ ਹੈ। ਸੂਤਰਾਂ ਨੇ ਦੱਸਿਆ ਕਿ 3 ਲੱਖ ਤੋਂ ਵੱਧ ਕਾਰਬਾਈਨ ਦੀ ਖ਼ਰੀਦ ਲਈ ਇੱਕ ਵੱਡਾ ਟੈਂਡਰ ਕੱਢਿਆ ਜਾਣਾ ਹੈ ਤੇ ਇਸ ਵਰ੍ਹੇ ਜਾਰੀ ਹੋ ਸਕਦਾ ਹੈ। ਇਹ ਕਾਰਬਾਈਨ ‘ਮੇਕ ਇਨ ਇੰਡੀਆ’ ਪਹਿਲ ਅਧੀਨ ਬਣਾਈਆਂ ਜਾਣਗੀਆਂ।