ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿਓਲ ਸ਼ਾਂਤੀ ਪੁਰਸਕਾਰ ਕਮੇਟੀ ਨੇ 2018 ਦੇ ਸ਼ਾਂਤੀ ਪੁਰਸਕਾਰ ਨਾਲ ਸਨਮਾਨਤ ਕੀਤਾ ਹੈ। ਇਹ ਐਵਾਰਡ ਪੀਐਮ ਮੋਦੀ ਨੂੰ ਆਲਮੀ ਸਹਿਯੋਗ ਵਿੱਚ ਸੁਧਾਰ, ਆਲਮੀ ਆਰਥਿਕ ਵਿਕਾਸ ਨੂੰ ਬੜਾਵਾ ਦੇਣ ਤੇ ਭਾਰਤੀਆਂ ਦੇ ਮਨੁੱਖੀ ਵਿਕਾਸ ਵਿੱਚ ਤੇਜ਼ੀ ਲਿਆਉਣ ਵਿੱਚ ਉਨ੍ਹਾਂ ਦੇ ਸਮਰਪਣ ਲਈ ਦਿੱਤਾ ਗਿਆ ਹੈ। ਹਾਲਾਂਕਿ ਇਸ ਤੋਂ ਪਹਿਲਾਂ ਵੀ ਪੀਐਮ ਨੂੰ ਕਈ ਦੇਸ਼ ਸਨਮਾਨਿਤ ਕਰ ਚੁੱਕੇ ਹਨ।

ਹਾਲ ਹੀ ਵਿੱਚ ਯੂਐਨ ਨੇ ਪੀਐਮ ਮੋਦੀ ਨੂੰ ‘ਚੈਂਪੀਅਨਜ਼ ਆਫ ਦ ਅਰਥ’ ਸਨਮਾਨ ਨਾਲ ਨਵਾਜਿਆ ਸੀ। ਇਹ ਸਨਮਾਨ ਮੋਦੀ ਨੂੰ ਪਾਸਿਲੀ ਲੀਡਰਸ਼ਿਪ ਕੈਟੇਗਰੀ ਵਿੱਚ ਦਿੱਤਾ ਗਿਆ ਸੀ। ਪੀਐਮ ਮੋਦੀ ਨੂੰ 2022 ਤਕ ਪਲਾਸਟਿਕ ਦਾ ਇਸਤੇਮਾਲ ਪੂਰੀ ਤਰ੍ਹਾਂ ਖ਼ਤਮ ਕਰਨ ਦੀ ਸਹੁੰ ਲਈ ਇਹ ਸਨਮਾਨ ਦਿੱਤਾ ਗਿਆ ਸੀ।


ਸੰਯੁਕਤ ਰਾਸ਼ਟਰ ਨੇ ਇਸ ਸਨਮਾਨ ਬਾਰੇ ਦੱਸਿਆ ਕਿ ਇਹ ਐਵਾਰਡ ਇੰਟਰਨੈਸ਼ਨਲ ਸੋਲਰ ਅਲਾਇੰਸ ਤੇ ਵਾਤਾਵਰਨ ਦੇ ਮੁੱਦੇ ’ਤੇ ਕਈ ਅਹਿਮ ਕਾਰਜਾਂ ਦੇ ਮੱਦੇਨਜ਼ਰ ਦਿੱਤਾ ਗਿਆ ਹੈ। ਫਰਾਂਸ ਦੇ ਰਾਸ਼ਟਰਪਤੀ ਮੈਕਰੋਂ ਨੂੰ ਵੀ ਵਾਤਾਵਰਨ ਲਈ ਐਲਮੀ ਸਮਝੌਤੇ ਕਰਨ ਲਈ ਇਸ ਐਵਾਰਡ ਦਾ ਹੱਕਦਾਰ ਮੰਨਿਆ ਗਿਆ ਸੀ।