ਪੜਚੋਲ ਕਰੋ

ਚੋਣ ਨਤੀਜੇ 2024

(Source: ECI/ABP News/ABP Majha)

ਕੋਰੋਨਾ ਵਿਰੁੱਧ ਲੜਾਈ ਵਿੱਚ ਸੀਰਮ ਇੰਸਟੀਚਿਊਟ ਲਈ ਵੱਡੀ ਸਫਲਤਾ, WHO ਨੇ Covovax ਦੀ ਐਮਰਜੈਂਸੀ ਵਰਤੋਂ ਨੂੰ ਦਿੱਤੀ ਮਨਜ਼ੂਰੀ

Covovax : ਭਾਰਤ ਦੇ ਸੀਰਮ ਇੰਸਟੀਚਿਊਟ ਨੂੰ ਕੋਰੋਨਾ ਮਹਾਮਾਰੀ ਦੇ ਖਿਲਾਫ ਲੜਾਈ ਵਿੱਚ ਵੱਡੀ ਸਫਲਤਾ ਮਿਲੀ ਹੈ। ਵਿਸ਼ਵ ਸਿਹਤ ਸੰਗਠਨ ਨੇ ਸੀਰਮ ਕੋਰੋਨਾ ਵੈਕਸੀਨ Covovax ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ।

Corona Virus Vaccine: ਭਾਰਤ ਦੇ ਸੀਰਮ ਇੰਸਟੀਚਿਊਟ ਨੂੰ ਕੋਰੋਨਾ ਵਾਇਰਸ ਵਿਰੁੱਧ ਲੜਾਈ ਵਿੱਚ ਵੱਡੀ ਸਫਲਤਾ ਮਿਲੀ ਹੈ। ਵਿਸ਼ਵ ਸਿਹਤ ਸੰਗਠਨ (WHO) ਨੇ ਸੀਰਮ ਕੋਰੋਨਾ ਵੈਕਸੀਨ ਕੋਵੋਵੈਕਸ ਨੂੰ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦੇ ਦਿੱਤੀ ਹੈ। ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਸ਼ੁੱਕਰਵਾਰ ਨੂੰ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਸੰਸਥਾ ਨੇ ਕਿਹਾ, Covovax ਨੂੰ ਐਮਰਜੈਂਸੀ ਵਰਤੋਂ ਲਈ WHO ਦੀ ਮਨਜ਼ੂਰੀ ਮਿਲ ਗਈ ਹੈ। ਇਸ ਨਾਲ ਕੋਰੋਨਾ ਵਿਰੁੱਧ ਸਾਡੀ ਲੜਾਈ ਮਜ਼ਬੂਤ ​​ਹੋਵੇਗੀ।

ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਸੀਈਓ ਅਦਾਰ ਪੂਨਾਵਾਲਾ ਨੇ ਟਵੀਟ ਕੀਤਾ ਅਤੇ WHO ਦੀ ਮਨਜ਼ੂਰੀ 'ਤੇ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਲਿਖਿਆ, ਕੋਵਿਡ-19 ਵਿਰੁੱਧ ਸਾਡੀ ਲੜਾਈ ਵਿੱਚ ਇਹ ਇੱਕ ਹੋਰ ਮੀਲ ਪੱਥਰ ਹੈ। ਕੋਵੋਵੈਕਸ ਨੂੰ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਨੇ ਇਸ ਸਹਿਯੋਗ ਲਈ WHO ਦਾ ਧੰਨਵਾਦ ਕੀਤਾ।

ਦੱਸ ਦੇਈਏ ਕਿ SII ਨੇ ਕੋਵੋਵੈਕਸ ਦੇ ਨਿਰਮਾਣ ਅਤੇ ਸਪਲਾਈ ਲਈ ਅਮਰੀਕਾ ਦੀ ਬਾਇਓਟੈਕ ਕੰਪਨੀ ਨੋਵਾਵੈਕਸ ਨਾਲ ਸਮਝੌਤਾ ਕੀਤਾ ਹੈ। WHO ਦੀ ਮਨਜ਼ੂਰੀ ਨਾਲ, ਕੋਵੋਵੈਕਸ ਕੋਵਿਡ-19 ਵੈਕਸੀਨ ਦੀ ਸਪਲਾਈ ਦਾ ਬਹੁਤ ਵਿਸਤਾਰ ਹੋਵੇਗਾ। SII ਕੋਵੋਵੈਕਸ ਦੀਆਂ 1.1 ਬਿਲੀਅਨ ਖੁਰਾਕਾਂ ਦੀ ਸਪਲਾਈ ਕਰਨ ਲਈ ਵਚਨਬੱਧ ਹੈ।

Novavax-SII ਵੈਕਸੀਨ ਨੂੰ ਹਾਲ ਹੀ ਵਿੱਚ ਇੰਡੋਨੇਸ਼ੀਆ ਅਤੇ ਫਿਲੀਪੀਨਜ਼ ਵਿੱਚ ਸੰਕਟਕਾਲੀਨ ਵਰਤੋਂ ਲਈ ਮਨਜ਼ੂਰੀ ਦਿੱਤੀ ਗਈ ਸੀ। ਇਸਨੇ ਭਾਰਤ ਵਿੱਚ ਐਮਰਜੈਂਸੀ ਵਰਤੋਂ ਅਧਿਕਾਰ ਲਈ ਵੀ ਅਰਜ਼ੀ ਦਿੱਤੀ ਹੈ। ਨੋਵਾਵੈਕਸ ਨੇ ਯੂਨਾਈਟਿਡ ਕਿੰਗਡਮ, ਆਸਟਰੇਲੀਆ, ਨਿਊਜ਼ੀਲੈਂਡ, ਕੈਨੇਡਾ ਅਤੇ ਡਬਲਯੂਐਚਓ ਨਾਲ ਆਪਣੀ ਵੈਕਸੀਨ ਲਈ ਰੈਗੂਲੇਟਰੀ ਫਾਈਲਿੰਗ ਦਾ ਵੀ ਐਲਾਨ ਕੀਤਾ ਹੈ।

WHO ਨੇ ਬਿਆਨ ਵਿੱਚ ਕੀ ਕਿਹਾ

WHO ਨੇ ਇੱਕ ਬਿਆਨ ਵਿੱਚ ਕਿਹਾ ਕਿ ਉਸਨੇ NVX-CoV2373 ਲਈ ਇੱਕ ਐਮਰਜੈਂਸੀ ਵਰਤੋਂ ਸੂਚੀ (EUL) ਜਾਰੀ ਕੀਤੀ ਹੈ, ਜੋ SARS-CoV-2 ਵਾਇਰਸ ਦੇ ਵਿਰੁੱਧ WHO ਵਲੋਂ ਪ੍ਰਮਾਣਿਤ ਟੀਕਿਆਂ ਦਾ ਵਿਸਥਾਰ ਕੀਤਾ ਗਿਆ। ਬਿਆਨ ਵਿੱਚ ਕਿਹਾ ਗਿਆ ਹੈ ਕਿ ਕੋਵੋਵੈਕਸ ਨਾਂਅ ਦੀ ਇਹ ਵੈਕਸੀਨ ਸੀਰਮ ਇੰਸਟੀਚਿਊਟ ਆਫ ਇੰਡੀਆ ਵਲੋਂ ਨੋਵੋਵੈਕਸ ਦੇ ਲਾਇਸੈਂਸ ਦੇ ਤਹਿਤ ਤਿਆਰ ਕੀਤੀ ਗਈ ਹੈ ਅਤੇ ਇਹ ਕੋਵੈਕਸ ਸੁਵਿਧਾ ਪੋਰਟਫੋਲੀਓ ਦਾ ਹਿੱਸਾ ਹੈ, ਜੋ ਘੱਟ ਆਮਦਨ ਵਾਲੇ ਦੇਸ਼ਾਂ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਟੀਕਾਕਰਨ ਕਰਨ ਲਈ ਚੱਲ ਰਹੀ ਕੋਸ਼ਿਸ਼ਾਂ ਦੀ ਪੂਰਤੀ ਕਰਦੀ ਹੈ, ਜਿਸਦੀ ਬਹੁਤ ਜ਼ਿਆਦਾ ਲੋੜ ਹੈ।

ਇਹ ਵੀ ਪੜ੍ਹੋ: Punjab Election: ਨਵੇਂ ਵਿਵਾਦ 'ਚ ਫਸੇ ਨਵਜੋਤ ਸਿੰਘ ਸਿੱਧੂ, ਪ੍ਰੈੱਸ ਕਾਨਫਰੰਸ ਦੌਰਾਨ ਬੇਕਾਬੂ ਹੋਈ ਜ਼ੁਬਾਨ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab Weather: ਪੰਜਾਬ ਦੇ 7 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਸੂਬੇ 'ਚ ਪ੍ਰਦੂਸ਼ਣ ਕਰਕੇ ਆਬੋ-ਹਵਾ ਖਰਾਬ, ਜਾਣੋ ਕਦੋਂ ਪਏਗੀ ਕੜਾਕੇ ਦੀ ਠੰਡ ?
ਪੰਜਾਬ ਦੇ 7 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਸੂਬੇ 'ਚ ਪ੍ਰਦੂਸ਼ਣ ਕਰਕੇ ਆਬੋ-ਹਵਾ ਖਰਾਬ, ਜਾਣੋ ਕਦੋਂ ਪਏਗੀ ਕੜਾਕੇ ਦੀ ਠੰਡ ?
Punjab Bypoll Result Live Updates: ਪੰਜਾਬ ਦੀਆਂ ਚਾਰ ਸੀਟਾਂ 'ਤੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ, ਗਿਣਤੀ ਹੋਈ ਸ਼ੁਰੂ, ਜਾਣੋ ਪਲ-ਪਲ ਦੀ ਅਪਡੇਟ
Punjab Bypoll Result Live Updates: ਪੰਜਾਬ ਦੀਆਂ ਚਾਰ ਸੀਟਾਂ 'ਤੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ, ਗਿਣਤੀ ਹੋਈ ਸ਼ੁਰੂ, ਜਾਣੋ ਪਲ-ਪਲ ਦੀ ਅਪਡੇਟ
Abhishek-Aishwarya Divorce: ਐਸ਼ਵਰਿਆ-ਅਭਿਸ਼ੇਕ ਦੇ ਤਲਾਕ 'ਤੇ ਬੋਲੇ ਅਮਿਤਾਭ ਬੱਚਨ- 'ਵੱਖਰੇ ਹੋਣ ਅਤੇ ਜ਼ਿੰਦਗੀ 'ਚ...'
ਐਸ਼ਵਰਿਆ-ਅਭਿਸ਼ੇਕ ਦੇ ਤਲਾਕ 'ਤੇ ਬੋਲੇ ਅਮਿਤਾਭ ਬੱਚਨ- 'ਵੱਖਰੇ ਹੋਣ ਅਤੇ ਜ਼ਿੰਦਗੀ 'ਚ...'
ਪੰਜਾਬ ਦੀਆਂ ਚਾਰ ਸੀਟਾਂ 'ਤੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ, ਮਨਪ੍ਰੀਤ ਬਾਦਲ ਸਣੇ 2 ਸਾਂਸਦਾਂ ਦੀਆਂ ਪਤਨੀਆਂ 'ਤੇ ਰਹੇਗੀ ਲੋਕਾਂ ਦੀ ਨਜ਼ਰ
ਪੰਜਾਬ ਦੀਆਂ ਚਾਰ ਸੀਟਾਂ 'ਤੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ, ਮਨਪ੍ਰੀਤ ਬਾਦਲ ਸਣੇ 2 ਸਾਂਸਦਾਂ ਦੀਆਂ ਪਤਨੀਆਂ 'ਤੇ ਰਹੇਗੀ ਲੋਕਾਂ ਦੀ ਨਜ਼ਰ
Advertisement
ABP Premium

ਵੀਡੀਓਜ਼

Sikh | ਸਿੱਖਾਂ 'ਤੇ ਚੁਟਕਲੇ ਬਣਾਉਣ ਵਾਲਿਆਂ ਦੀ ਨਹੀਂ ਹੋਵੇਗੀ ਖ਼ੈਰ! | Supreme CourtAman Arora | Bhagwant Maan | ਪ੍ਰਧਾਨ ਬਣਨ ਤੋਂ ਬਾਅਦ ਅਮਨ ਅਰੋੜਾ ਦਾ ਵੱਡਾ ਬਿਆਨ! |Abp Sanjhaਰਵਿੰਦਰ ਗਰੇਵਾਲ ਦੀ ਧੀ ਦਾ ਪੰਜਾਬੀ ਸਿੰਗਰ ਨਾਲ ਹੋਇਆ ਵਿਆਹਦਿਲਜੀਤ ਦੇ ਮੁਰੀਦ ਹੋਏ ਗੁਜਰਾਤੀ ਲੋਕ , ਕਹਿੰਦੇ ਹੁਣ ਸਾਡਾ ਹੋਇਆ ਦੋਸਾਂਝਾਵਲਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Weather: ਪੰਜਾਬ ਦੇ 7 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਸੂਬੇ 'ਚ ਪ੍ਰਦੂਸ਼ਣ ਕਰਕੇ ਆਬੋ-ਹਵਾ ਖਰਾਬ, ਜਾਣੋ ਕਦੋਂ ਪਏਗੀ ਕੜਾਕੇ ਦੀ ਠੰਡ ?
ਪੰਜਾਬ ਦੇ 7 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਸੂਬੇ 'ਚ ਪ੍ਰਦੂਸ਼ਣ ਕਰਕੇ ਆਬੋ-ਹਵਾ ਖਰਾਬ, ਜਾਣੋ ਕਦੋਂ ਪਏਗੀ ਕੜਾਕੇ ਦੀ ਠੰਡ ?
Punjab Bypoll Result Live Updates: ਪੰਜਾਬ ਦੀਆਂ ਚਾਰ ਸੀਟਾਂ 'ਤੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ, ਗਿਣਤੀ ਹੋਈ ਸ਼ੁਰੂ, ਜਾਣੋ ਪਲ-ਪਲ ਦੀ ਅਪਡੇਟ
Punjab Bypoll Result Live Updates: ਪੰਜਾਬ ਦੀਆਂ ਚਾਰ ਸੀਟਾਂ 'ਤੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ, ਗਿਣਤੀ ਹੋਈ ਸ਼ੁਰੂ, ਜਾਣੋ ਪਲ-ਪਲ ਦੀ ਅਪਡੇਟ
Abhishek-Aishwarya Divorce: ਐਸ਼ਵਰਿਆ-ਅਭਿਸ਼ੇਕ ਦੇ ਤਲਾਕ 'ਤੇ ਬੋਲੇ ਅਮਿਤਾਭ ਬੱਚਨ- 'ਵੱਖਰੇ ਹੋਣ ਅਤੇ ਜ਼ਿੰਦਗੀ 'ਚ...'
ਐਸ਼ਵਰਿਆ-ਅਭਿਸ਼ੇਕ ਦੇ ਤਲਾਕ 'ਤੇ ਬੋਲੇ ਅਮਿਤਾਭ ਬੱਚਨ- 'ਵੱਖਰੇ ਹੋਣ ਅਤੇ ਜ਼ਿੰਦਗੀ 'ਚ...'
ਪੰਜਾਬ ਦੀਆਂ ਚਾਰ ਸੀਟਾਂ 'ਤੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ, ਮਨਪ੍ਰੀਤ ਬਾਦਲ ਸਣੇ 2 ਸਾਂਸਦਾਂ ਦੀਆਂ ਪਤਨੀਆਂ 'ਤੇ ਰਹੇਗੀ ਲੋਕਾਂ ਦੀ ਨਜ਼ਰ
ਪੰਜਾਬ ਦੀਆਂ ਚਾਰ ਸੀਟਾਂ 'ਤੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ, ਮਨਪ੍ਰੀਤ ਬਾਦਲ ਸਣੇ 2 ਸਾਂਸਦਾਂ ਦੀਆਂ ਪਤਨੀਆਂ 'ਤੇ ਰਹੇਗੀ ਲੋਕਾਂ ਦੀ ਨਜ਼ਰ
ਸਰਦੀਆਂ 'ਚ ਇਸ ਤਰੀਕੇ ਨਾਲ ਖਾਓ ਮੱਕੀ ਦੀ ਰੋਟੀ, Weight loss ਅਤੇ ਡਾਇਬਟੀਜ਼ ਦੋਹਾਂ ਲਈ ਫਾਇਦੇਮੰਦ
ਸਰਦੀਆਂ 'ਚ ਇਸ ਤਰੀਕੇ ਨਾਲ ਖਾਓ ਮੱਕੀ ਦੀ ਰੋਟੀ, Weight loss ਅਤੇ ਡਾਇਬਟੀਜ਼ ਦੋਹਾਂ ਲਈ ਫਾਇਦੇਮੰਦ
ਸਰੀਰ 'ਚ ਖੂਨ ਦੀ ਕਮੀ ਤਾਂ ਇਸ ਵੇਲੇ ਖਾਓ ਸੌਗੀ, ਵਧਣ ਲੱਗੇਗਾ ਹੋਮੋਗਲੋਬਿਨ
ਸਰੀਰ 'ਚ ਖੂਨ ਦੀ ਕਮੀ ਤਾਂ ਇਸ ਵੇਲੇ ਖਾਓ ਸੌਗੀ, ਵਧਣ ਲੱਗੇਗਾ ਹੋਮੋਗਲੋਬਿਨ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 23-11-2024
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 23-11-2024
Punjab News: ਬਠਿੰਡਾ 'ਚ ਕਿਸਾਨਾਂ ਤੇ ਪੁਲਿਸ ਵਿਚਾਲੇ ਝ*ੜਪ, ਲਾ*ਠੀਚਾਰਜ ਤੋਂ ਬਾਅਦ ਮਾਹੌਲ ਤ*ਣਾਅਪੂਰਨ
Punjab News: ਬਠਿੰਡਾ 'ਚ ਕਿਸਾਨਾਂ ਤੇ ਪੁਲਿਸ ਵਿਚਾਲੇ ਝ*ੜਪ, ਲਾ*ਠੀਚਾਰਜ ਤੋਂ ਬਾਅਦ ਮਾਹੌਲ ਤ*ਣਾਅਪੂਰਨ
Embed widget