ਪੜਚੋਲ ਕਰੋ
ਸ਼ਹੀਦੀ ਦਿਵਸ: ਅੱਜ ਦੇ ਦਿਨ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੇ ਚੁੰਮੀ ਫਾਂਸੀ

ਚੰਡੀਗੜ੍ਹ: 23 ਮਾਰਚ, ਯਾਨੀ ਅੱਜ ਦਾ ਦਿਨ ਬੇਹੱਦ ਖ਼ਾਸ ਹੈ। ਇਸੇ ਦਿਨ ਅੰਗਰੇਜ਼ ਹਕੂਮਤ ਦੇ ਨੱਕ ਵਿੱਚ ਦਮ ਕਰਨ ਵਾਲੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਦਿੱਤੀ ਗਈ ਸੀ। ਅੱਜ ਦੇਸ਼ ਭਰ ਵਿੱਚ ਇਨ੍ਹਾਂ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਸਮੇਤ ਕਈ ਵੱਡੇ ਲੀਡਰਾਂ ਨੇ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਾਰਧਾਂਜਲੀ ਦਿੱਤੀ ਹੈ। ਪੀਐਮ ਮੋਦੀ ਨੇ ਭਗਤ ਸਿੰਘ ਨੂੰ ਯਾਦ ਕਰਦਿਆਂ ਟਵੀਟ ਕੀਤਾ। ਉਨ੍ਹਾਂ ਦੇ ਨਾਲ ਹੀ ਕਾਂਗਰਸ ਨੇ ਵੀ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ।
ਜਲ੍ਹਿਆਂਵਾਲਾ ਬਾਗ ਦੀ ਘਟਨਾ ਦਾ ਅਸਰ ਭਗਤ ਸਿੰਘ ਦੀ ਰਗ-ਰਗ ਵਿੱਚ ਦੇਸ਼ ਭਗਤੀ ਵੱਸਦੀ ਸੀ। 13 ਅਪਰੈਲ, 1919 ਨੂੰ ਵਿਸਾਖੀ ਵਾਲੇ ਦਿਨ ਜਲ੍ਹਿਆਂਵਾਲੇ ਬਾਗ ਦੀ ਘਟਨਾ ਦਾ ਭਗਤ ਸਿੰਘ ’ਤੇ ਗਹਿਰਾ ਅਸਰ ਪਿਆ। ਇਸ ਘਟਨਾ ਨੇ ਦੇਸ਼ ਭਰ ਵਿੱਚ ਕ੍ਰਾਂਤੀ ਦੀ ਅੱਗ ਭੜਕਾ ਦਿੱਤੀ ਸੀ। ਰੌਲਟ ਐਕਟ ਦੇ ਵਿਰੋਧ ਵਿੱਚ ਇਕੱਤਰ ਹੋਏ ਦੇਸ਼ ਵਾਸੀ ਜਲ੍ਹਿਆਂਵਾਲੇ ਬਾਗ ਵਿੱਚ ਸਭਾ ਕਰ ਰਹੇ ਸੀ ਕਿ ਜਨਰਲ ਡਾਇਰ ਦੇ ਹੁਕਮਾਂ ਤਹਿਤ ਨਿਹੱਥੇ ਲੋਕਾਂ ਨੂੰ ਗੋਲ਼ੀਆਂ ਨਾਲ ਭੁੰਨ ਦਿੱਤਾ ਗਿਆ। ਉਸ ਸਮੇਂ ਭਗਤ ਸਿੰਘ ਦੀ ਉਮਰ 12 ਸਾਲ ਸੀ। ਇਸ ਘਟਨਾ ਬਾਅਦ ਉਨ੍ਹਾਂ ਜਲ੍ਹਿਆਂਵਾਲੇ ਬਾਗ ਦੀ ਖ਼ੂਨ ਨਾਲ ਲਥਪਥ ਧਰਤੀ ਦੀ ਸਹੁੰ ਖਾਧੀ ਸੀ ਕਿ ਅੰਗਰੇਜ਼ ਹਕੂਮਤ ਤੋਂ ਦੇਸ਼ ਨੂੰ ਆਜ਼ਾਦ ਕਰਵਾਉਣਗੇ। ਇਸ ਮਕਸਦ ਲਈ ਉਨ੍ਹਾਂ ਨੈਸ਼ਨਲ ਕਾਲਜ ਦੀ ਪੜ੍ਹਾਈ ਛੱਡ ਕੇ ‘ਨੌਜਵਾਨ ਭਾਰਤ ਸਭਾ’ ਦੀ ਸਥਾਪਨਾ ਕੀਤੀ। ਵਿਆਹ ਦੇ ਦਬਾਅ ਕਰਕੇ ਭਗਤ ਸਿੰਘ ਨੇ ਛੱਡਿਆ ਘਰ ਇੱਕ ਵੇਲਾ ਅਜਿਹਾ ਵੀ ਆਇਆ ਜਦੋਂ ਭਗਤ ਸਿੰਘ ਦੇ ਪਰਿਵਾਰ ਵਾਲੇ ਉਨ੍ਹਾਂ ’ਤੇ ਵਿਆਹ ਲਈ ਦਬਾਅ ਪਾਉਣ ਲੱਗੇ। ਪਰ ਉਨ੍ਹਾਂ ਲਈ ਤਾਂ ਦੇਸ਼ ਨੂੰ ਆਜ਼ਾਦੀ ਕਰਾਉਣਾ ਅਸਲ ਮਕਸਦ ਸੀ। ਘਰ ਵਾਲਿਆਂ ਦੇ ਦਬਾਅ ਤੋਂ ਪ੍ਰੇਸ਼ਾਨ ਆ ਕੇ ਉਨ੍ਹਾਂ ਘਰ ਹੀ ਛੱਡ ਦਿੱਤਾ ਸੀ। ਸਾਂਡਰਲ ਦਾ ਕਤਲ ਤੇ ਦਿੱਲੀ ਅਸੈਂਬਲੀ ਵਿੱਚ ਬੰਬ ਦੀ ਘਟਨਾ ਜਦ ਅੰਗ੍ਰੇਜ਼ ਸਰਕਾਰ ਖਿਲਾਫ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਸ਼ਾਂਤੀਪੂਰਨ ਪ੍ਰਦਰਸ਼ਨ ਕਰ ਰਹੇ ਸੀ ਤਾਂ ਅੰਗ੍ਰੇਜ਼ ਪੁਲਿਸ ਨੇ ਉਨ੍ਹਾਂ ’ਤੇ ਡਾਂਗਾ ਵਰ੍ਹਾਈਆਂ ਜਿਸ ਕਰਕੇ ਲਾਲਾ ਲਾਜਪਤ ਰਾਏ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ 17 ਨਵੰਬਰ ਨੂੰ ਉਨ੍ਹਾਂ ਦੀ ਮੌਤ ਹੋ ਗਈ। ਇਸ ਪਿੱਛੋਂ ਭਗਤ ਸਿੰਘ ਨੇ ਪਹਿਲਾਂ ਲਾਹੌਰ ਵਿੱਚ ਸਾਂਡਰਸ ਦਾ ਕਤਲ ਕੀਤਾ ਤੇ ਫਿਰ ਦਿੱਲੀ ਦੀ ਸੈਂਟਰਲ ਅਸੈਂਬਲੀ ਵਿੱਚ ਚੰਦਰਸ਼ੇਖਰ ਆਜ਼ਾਦ ਤੇ ਪਾਰਟੀ ਦੇ ਹੋਰ ਮੈਂਬਰਾਂ ਨਾਲ ਬੰਬ ਧਮਾਕਾ ਕੀਤਾ। ਇਨ੍ਹਾਂ ਸਭ ਕੰਮਾਂ ਲਈ ਭਗਤ ਸਿੰਘ ਨੇ ਵੀਰ ਸਾਵਰਕਰ ਦੇ ਕ੍ਰਾਂਤੀਦਲ ਅਭਿਨਵ ਭਾਰਤ ਦੀ ਵੀ ਮਦਦ ਲਈ ਤੇ ਇਸੇ ਦਲ ਕੋਲੋਂ ਬੰਬ ਬਣਾਉਣੇ ਸਿੱਖੇ। ਇਸ ਪਿੱਛੋਂ ਉਨ੍ਹਾਂ ਆਪਣੇ ਦੋ ਸਾਥੀਆਂ ਰਾਜਗੁਰੂ ਤੇ ਸੁਖਦੇਵ ਨੂੰ ਨਾਲ ਲੈ ਕੇ ਕਾਕੋਰੀ ਕਾਂਡ ਨੂੰ ਅੰਜਾਮ ਦਿੱਤਾ। ਇਸ ਨਾਲ ਅੰਗਰੇਜ਼ਾਂ ਵਿੱਚ ਭਗਤ ਸਿੰਘ ਦੇ ਨਾਂ ਦਾ ਖੌਫ ਪੈਦਾ ਹੋ ਗਿਆ। ਭਗਤ ਸਿੰਘ ਦੀ ਗ੍ਰਿਫ਼ਤਾਰੀ ਸੈਂਟਰਲ ਅਸੈਂਬਲੀ ਵਿੱਚ ਬੰਬ ਸੁੱਟਣ ਦੀ ਘਟਨਾ ਬਾਅਦ ਅੰਗਰੇਜ਼ਾਂ ਨੇ ਸੁਤੰਤਰਤਾ ਸੈਨਾਨੀਆਂ ਨੂੰ ਫੜਨਾ ਸ਼ੁਰੂ ਕਰ ਦਿੱਤਾ। ਭਗਤ ਸਿੰਘ ਤੇ ਬਟੁਕੇਸ਼ਵਰ ਦੱਤ ਦੀ ਗ੍ਰਿਫ਼ਤਾਰੀ ਹੋਈ। ਦੋਵਾਂ ਖਿਲਾਫ ਸੈਂਟਰਲ ਅਸੈਂਬਲੀ ਵਿੱਚ ਬੰਬ ਸੁੱਟਣ ਸਬੰਧੀ ਕੇਸ ਚੱਲਿਆ। ਸੁਖਦੇਵ ਤੇ ਰਾਜਗੁਰੂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। 7 ਅਕਤੂਬਰ 1930 ਨੂੰ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੂੰ ਫਾਂਸੀ ਦੀ ਸਜ਼ਾ ਦਾ ਫੈਸਲਾ ਸੁਣਾਇਆ ਗਿਆ ਜਦਕਿ ਬਟੁਕੇਸ਼ਵਰ ਦੱਤ ਨੂੰ ਉਮਰ ਕੈਦ ਹੋਈ। ਜੇਲ੍ਹ ’ਚ ਭਗਤ ਸਿੰਘ ਦਾ ਆਖ਼ਰੀ ਸਮਾਂ ਭਗਤ ਸਿੰਘ ਨੂੰ ਕਿਤਾਬਾਂ ਪੜ੍ਹਨ ਦਾ ਬੇਹੱਦ ਸ਼ੌਕ ਸੀ। ਆਖ਼ਰੀ ਵੇਲੇ ਉਨ੍ਹਾਂ ‘ਰੈਵਾਲਿਊਸ਼ਨਰੀ ਲੈਨਿਨ’ ਨਾਂ ਦੀ ਕਿਤਾਬ ਮੰਗਵਾਈ ਸੀ। ਇਸ ਉਨ੍ਹਾਂ ਦੇ ਵਕੀਲ ਉਨ੍ਹਾਂ ਨੂੰ ਮਿਲਣ ਆਏ। ਇਸ ਮੌਕੇ ਭਗਤ ਸਿੰਘ ਨੇ ਦੇਸ਼ ਦੇ ਨਾਂ ਸੰਦੇਸ਼ ਦਿੱਤਾ, ‘ਸਿਰਫ ਦੋ ਸੰਦੇਸ਼ ਹਨ- ਸਾਮਰਾਜਵਾਦ ਮੁਰਦਾਬਾਦ ਤੇ ਇਨਕਲਾਬ ਜ਼ਿੰਦਾਬਾਦ।’ ਇਸ ਤੋਂ ਬਾਅਦ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੂੰ ਫਾਂਸੀ ਦੇਣ ਲਈ ਕੋਠਰੀ ਤੋਂ ਬਾਹਰ ਲਿਆਂਦਾ ਗਿਆ। ਉਨ੍ਹਾਂ ਆਜ਼ਾਦੀ ਦੇ ਗੀਤ ਗਾਉਂਦਿਆਂ ਫਾਂਸੀ ਨੂੰ ਚੁੰਮ ਕੇ ਮੌਤ ਨੂੰ ਗਲ ਲਾਇਆ।आजादी के अमर सेनानी वीर भगत सिंह, सुखदेव और राजगुरु को शहीद दिवस पर शत-शत नमन। भारत माता के इन पराक्रमी सपूतों के त्याग, संघर्ष और आदर्श की कहानी इस देश को हमेशा प्रेरित करती रहेगी। जय हिंद! pic.twitter.com/IpdJqjhR9q
— Chowkidar Narendra Modi (@narendramodi) March 23, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















