ਸ਼ਹੀਦ ਭਗਤ ਸਿੰਘ ਦੇ 10 ਕ੍ਰਾਂਤੀਕਾਰੀ ਵਿਚਾਰ, ਤੁਹਾਡੇ ਅੰਦਰ ਭਰ ਦੇਣਗੇ ਜਜ਼ਬਾ ਤੇ ਜਾਨੂੰਨ
ਮਹਾਤਮਾ ਗਾਂਧੀ ਨੇ ਸਾਲ 1922 'ਚ ਚੌਰੀ ਚੌਰਾ ਦੀ ਘਟਨਾ ਤੋਂ ਬਾਅਦ ਜਦੋਂ ਅਸਹਿਯੋਗ ਅੰਦੋਲਨ ਨੂੰ ਖਤਮ ਕਰਨ ਦਾ ਐਲਾਨ ਕੀਤਾ ਤਾਂ ਦੇਸ਼ ਦੇ ਸਭ ਤੋਂ ਵੱਡੇ ਕ੍ਰਾਂਤੀਕਾਰੀ ਭਗਤ ਸਿੰਘ ਦਾ ਅਹਿੰਸਾਵਾਦੀ ਵਿਚਾਰਧਾਰਾ ਤੋਂ ਮੋਹ ਭੰਗ ਹੋ ਗਿਆ।
ਨਵੀਂ ਦਿੱਲੀ: ਭਾਰਤ ਨੂੰ ਆਜ਼ਾਦ ਕਰਵਾਉਣ ਲਈ ਬਹੁਤ ਸਾਰੇ ਬਹਾਦਰ ਪੁੱਤਰਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਸਨ। ਇਨ੍ਹਾਂ ਕੁਰਬਾਨੀਆਂ ਕਾਰਨ ਹੀ ਦੇਸ਼ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ ਹੋਇਆ। 23 ਮਾਰਚ, 1931 ਦੀ ਰਾਤ ਸ਼ਹੀਦ ਭਗਤ ਸਿੰਘ ਨੂੰ ਸੁਖਦੇਵ ਤੇ ਰਾਜਗੁਰੂ ਸਮੇਤ ਲਾਹੌਰ 'ਚ ਸਾਜਿਸ਼ ਰਚਣ ਦੇ ਦੋਸ਼ ਤਹਿਤ ਅੰਗਰੇਜ਼ੀ ਸਰਕਾਰ ਨੇ ਫਾਂਸੀ ਦੇ ਦਿੱਤੀ ਸੀ। ਇਤਿਹਾਸ ਦੇ ਪੰਨਿਆਂ 'ਚ 23 ਮਾਰਚ ਦੀ ਤਰੀਕ ਸਦਾ ਲਈ ਦਰਜ ਹੋ ਗਈ। ਇਸ ਤੋਂ ਬਾਅਦ 23 ਮਾਰਚ ਨੂੰ ਪੂਰੇ ਦੇਸ਼ 'ਚ ਸ਼ਹੀਦੀ ਦਿਵਸ ਵਜੋਂ ਮਨਾਇਆ ਜਾਣ ਲੱਗਿਆ।
ਸ਼ਹੀਦ ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਪੰਜਾਬ ਸੂਬੇ ਦੇ ਲਾਇਲਪੁਰ ਜ਼ਿਲ੍ਹੇ ਦੇ ਬੰਗਾ ਵਿਖੇ ਹੋਇਆ ਸੀ। ਮਹਾਤਮਾ ਗਾਂਧੀ ਨੇ ਸਾਲ 1922 'ਚ ਚੌਰੀ ਚੌਰਾ ਦੀ ਘਟਨਾ ਤੋਂ ਬਾਅਦ ਜਦੋਂ ਅਸਹਿਯੋਗ ਅੰਦੋਲਨ ਨੂੰ ਖਤਮ ਕਰਨ ਦਾ ਐਲਾਨ ਕੀਤਾ ਤਾਂ ਦੇਸ਼ ਦੇ ਸਭ ਤੋਂ ਵੱਡੇ ਕ੍ਰਾਂਤੀਕਾਰੀ ਭਗਤ ਸਿੰਘ ਦਾ ਅਹਿੰਸਾਵਾਦੀ ਵਿਚਾਰਧਾਰਾ ਤੋਂ ਮੋਹ ਭੰਗ ਹੋ ਗਿਆ। ਫਿਰ ਉਨ੍ਹਾਂ ਨੇ 1926 'ਚ ਦੇਸ਼ ਦੀ ਆਜ਼ਾਦੀ ਲਈ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕੀਤੀ।
ਅੱਜ ਸ਼ਹੀਦੀ ਦਿਹਾੜੇ ਦੇ ਦਿਨ ਪੜ੍ਹੋ ਦੇਸ਼ ਭਗਤੀ ਨਾਲ ਭਰਪੂਰ ਸ਼ਹੀਤ ਭਗਤ ਸਿੰਘ ਦੇ ਕੁਝ ਕ੍ਰਾਂਤੀਕਾਰੀ ਵਿਚਾਰ
1. ਬੰਬ ਤੇ ਪਿਸਤੌਲ ਨਾਲ ਕ੍ਰਾਂਤੀ ਨਹੀਂ ਆਉਂਦੀ, ਕ੍ਰਾਂਤੀ ਦੀ ਤਲਵਾਰ ਵਿਚਾਰਾਂ ਦੀ ਸ਼ਾਨ ਨਾਲੋਂ ਤੇਜ਼ ਹੁੰਦੀ ਹੈ।
2. ਬੇਲੋੜੀ ਨਿਖੇਧੀ ਤੇ ਆਜ਼ਾਦ ਵਿਚਾਰ, ਇਹ ਦੋਵੇਂ ਕ੍ਰਾਂਤੀਕਾਰੀ ਸੋਚ ਦੇ ਦੋ ਅਹਿਮ ਲੱਛਣ ਹਨ।
3. ਸੁਆਹ ਦਾ ਹਰੇਕ ਦਾਣਾ ਮੇਰੀ ਗਰਮੀ ਨਾਲੋਂ ਤੇਜ਼ ਚੱਲਣ ਵਾਲਾ ਹੈ। ਮੈਂ ਇੱਕ ਅਜਿਹਾ ਪਾਗਲ ਹਾਂ, ਜੋ ਜੇਲ੍ਹ 'ਚ ਆਜ਼ਾਦ ਹੈ।
4. ਪ੍ਰੇਮੀ, ਪਾਗਲ ਤੇ ਕਵੀ ਇੱਕ ਹੀ ਚੀਜ਼ ਨਾਲ ਬਣੇ ਹੁੰਦੇ ਹਨ ਤੇ ਦੇਸ਼-ਭਗਤਾਂ ਨੂੰ ਹਮੇਸ਼ਾ ਲੋਕ ਪਾਗਲ ਕਹਿੰਦੇ ਹਨ।
5. ਜ਼ਿੰਦਗੀ ਤਾਂ ਸਿਰਫ਼ ਆਪਣੇ ਮੋਢਿਆਂ 'ਤੇ ਜੀਅ ਜਾਂਦੀ ਹੈ, ਦੂਜਿਆਂ ਦੇ ਮੋਢਿਆਂ ਉੱਪਰ ਤਾਂ ਸਿਰਫ਼ ਅਰਥੀਆਂ ਹੀ ਚੁੱਕੀਆਂ ਜਾਂਦੀਆਂ ਹਨ।
6. ਲੋਕਾਂ ਨੂੰ ਦਬਾ ਕੇ ਵੀ ਤੁਸੀਂ ਉਨ੍ਹਾਂ ਦੇ ਵਿਚਾਰ ਨਹੀਂ ਮਾਰ ਸਕਦੇ ਹੋ।
7. ਬੇਲੋੜੀ ਨਿਖੇਧੀ ਅਤੇ ਆਜ਼ਾਦ ਵਿਚਾਰ, ਇਹ ਦੋਵੇਂ ਕ੍ਰਾਂਤੀਕਾਰੀ ਸੋਚ ਦੇ ਦੋ ਅਹਿਮ ਲੱਛਣ ਹਨ।
8. ਲੋਕ ਅਕਸਰ ਚੀਜ਼ਾਂ ਮੁਤਾਬਕ ਉਸ ਦੇ ਇਸਤੇਮਾਲ ਦੇ ਆਦੀ ਹੋ ਜਾਂਦੇ ਹਨ। ਬਦਲਾਅ ਦੇ ਵਿਚਾਰ ਨਾਲ ਉਨ੍ਹਾਂ ਨੂੰ ਕੰਬਣੀ ਛਿੜ ਜਾਂਦਾ ਹੈ। ਇਸ ਕਾਰਜਸ਼ੀਲਤਾ ਦੀ ਭਾਵਨਾ ਨੂੰ ਇਨਕਲਾਬੀ ਭਾਵਨਾ ਨਾਲ ਬਦਲਣ ਦੀ ਲੋੜ ਹੈ।
9. ਉਹ ਮੈਨੂੰ ਮਾਰ ਸਕਦੇ ਹਨ, ਮੇਰੇ ਵਿਚਾਰਾਂ ਨੂੰ ਨਹੀਂ। ਉਹ ਮੇਰੇ ਸਰੀਰ ਨੂੰ ਕੁਚਲ ਸਕਦੇ ਹਨ ਪਰ ਮੇਰੀ ਆਤਮਾ ਨੂੰ ਨਹੀਂ।
10. ਜੇ ਬੋਲਿਆਂ ਨੂੰ ਆਪਣੀ ਆਵਾਜ਼ ਸੁਣਾਉਣੀ ਹੈ ਤਾਂ ਆਵਾਜ਼ ਉੱਚੀ ਹੋਣੀ ਚਾਹੀਦੀ ਹੈ। ਜਦੋਂ ਅਸੀਂ ਬੰਬ ਸੁੱਟਿਆ, ਸਾਡਾ ਉਦੇਸ਼ ਕਿਸੇ ਨੂੰ ਮਾਰਨਾ ਨਹੀਂ ਸੀ। ਅਸੀਂ ਅੰਗਰੇਜ਼ੀ ਹਕੂਮਤ ਉੱਤੇ ਬੰਬ ਸੁੱਟਿਆ ਸੀ। ਅੰਗਰੇਜ਼ਾਂ ਨੂੰ ਭਾਰਤ ਛੱਡ ਕੇ ਇਸ ਨੂੰ ਆਜ਼ਾਦ ਕਰਨਾ ਚਾਹੀਦਾ ਹੈ।