ਪੜਚੋਲ ਕਰੋ
Advertisement
ਭਾਰਤ ’ਚ ਮੁਸਲਮਾਨਾਂ ਤੋਂ ਜ਼ਿਆਦਾ ਗਾਂ ਸੁਰੱਖਿਅਤ !
ਨਵੀਂ ਦਿੱਲੀ: ਕਾਂਗਰਸ ਲੀਡਰ ਸ਼ਸ਼ੀ ਥਰੂਰ ਆਪਣੇ ਵਿਵਾਦਤ ਬਿਆਨਾਂ ਕਰਕੇ ਹਸੇਸ਼ਾ ਸੁਰਖੀਆਂ ਵਿੱਚ ਰਹਿੰਦੇ ਹਨ। ਇਸ ਵਾਰੀ ਉਨ੍ਹਾਂ ਕਿਹਾ ਹੈ ਕਿ ਭਾਰਤ ਵਿੱਚ ਕਈ ਥਾਵਾਂ ’ਤੇ ਮੁਸਲਮਾਨਾਂ ਦੀ ਤੁਲਨਾ ਵਿੱਚ ਗਾਂ ਜ਼ਿਆਦਾ ਸੁਰੱਖਿਅਤ ਹੈ। ਥਰੂਰ ਦੀ ਇਹ ਟਿੱਪਣੀ ਉਨ੍ਹਾਂ ਦੇ ‘ਹਿੰਦੂ ਪਾਕਿਸਤਾਨ’ ਵਾਲੇ ਬਿਆਨ ਤੋਂ ਬਾਅਦ ਸਾਹਮਣੇ ਆਈ ਹੈ ਜਿਸ ਦੀ ਸਿਆਸੀ ਵਿਰੋਧੀਆਂ ਨੇ ਕਾਫ਼ੀ ਆਲੋਚਨਾ ਕੀਤੀ ਸੀ।
ਥਰੂਰ ਨੇ ਟਵਿੱਟਰ ’ਤੇ ਲਿਖਿਆ ਕਿ ਬੀਜੇਪੀ ਦੇ ਮੰਤਰੀਆਂ ਦਾ ਸੰਪਰਦਾਇਕ ਹਿੰਸਾ ਵਿੱਚ ਕਮੀ ਬਾਰੇ ਦਾਅਵਾ ਤੱਥਾਂ ’ਤੇ ਖਰਾ ਕਿਉਂ ਨਹੀਂ ਉੱਤਰਦਾ। ਅਜਿਹਾ ਜਾਪਦਾ ਹੈ ਕਿ ਕਈ ਥਾਵਾਂ ’ਤੇ ਮੁਲਸਮਾਨ ਦੀ ਤੁਲਨਾ ਵਿੱਚ ਗਾਂ ਸੁਰੱਖਿਅਤ ਹੈ।
ਉਨ੍ਹਾਂ ਇੱਕ ਸਮਾਚਾਰ ਪੋਰਟਲ ’ਤੇ ਛਪੇ ਆਪਣੇ ਆਰਟੀਕਲ ਦਾ ਲਿੰਕ ਵੀ ਦਿੱਤਾ ਹੈ ਜਿਸ ਵਿੱਚ ‘ਗਾਂ-ਮੁਸਲਮਾਨ’ ਬਾਰੇ ਟਿੱਪਣੀ ਕੀਤੀ ਗਈ ਸੀ। ਉਨ੍ਹਾਂ ਦੀ ਟਿੱਪਣੀ ਗਾਂ ਤਸਕਰੀ ਕਰਨ ਦੇ ਸ਼ੱਕ ਵਿੱਚ ਰਾਜਸਥਾਨ ਦੇ ਅਲਵਰ ਵਿੱਚ ਭੀੜ ਵੱਲੋਂ 28 ਸਾਲ ਦੇ ਅਕਬਰ ਖਾਨ ਦੇ ਕੁੱਟ-ਕੁੱਟ ਕੇ ਕੀਤੇ ਕਤਲ ਦੇ ਕੁਝ ਦਿਨਾਂ ਬਾਅਦ ਆਈ ਹੈ।Why BJP Ministers' claims about reduction in communal violence don't stand up to the facts: It seems safer in many places to be a cow than a Muslim. https://t.co/ZACOJ005rs
— Shashi Tharoor (@ShashiTharoor) July 22, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement