ਪੜਚੋਲ ਕਰੋ
Advertisement
ਸ਼ਤਰੂਘਨ ਦੇ ਕਾਂਗਰਸ 'ਚ ਜਾਣ ਮਗਰੋਂ ਪਤਨੀ ਪੂਨਮ ਸਿਨ੍ਹਾ ‘ਸਾਈਕਲ’ 'ਤੇ ਸਵਾਰ
ਉੱਤਰ ਪ੍ਰਦੇਸ਼ ਦੀ ਸਿਆਸਤ ‘ਚ ਵੱਡੀ ਖ਼ਬਰ ਸਾਹਮਣੇ ਆਈ ਹੈ। ਬੀਜੇਪੀ ਛੱਡ ਕਾਂਗਰਸ ਵਿੱਚ ਗਏ ਸ਼ਤਰੂਘਨ ਸਿਨ੍ਹਾ ਦੀ ਪਤਨੀ ਪੂਨਮ ਸਿਨ੍ਹਾ ਸਮਾਜਵਾਦੀ ਪਾਰਟੀ ‘ਚ ਸ਼ਾਮਲ ਹੋ ਗਈ ਹੈ।
ਲਖਨਊ: ਉੱਤਰ ਪ੍ਰਦੇਸ਼ ਦੀ ਸਿਆਸਤ ‘ਚ ਵੱਡੀ ਖ਼ਬਰ ਸਾਹਮਣੇ ਆਈ ਹੈ। ਬੀਜੇਪੀ ਛੱਡ ਕਾਂਗਰਸ ਵਿੱਚ ਗਏ ਸ਼ਤਰੂਘਨ ਸਿਨ੍ਹਾ ਦੀ ਪਤਨੀ ਪੂਨਮ ਸਿਨ੍ਹਾ ਸਮਾਜਵਾਦੀ ਪਾਰਟੀ ‘ਚ ਸ਼ਾਮਲ ਹੋ ਗਈ ਹੈ। ਜੀ ਹਾਂ, ਪੂਨਮ ਸਿਨ੍ਹਾ ਅਖਿਲੇਸ਼ ਯਾਦਵ ਦੀ ਪਤਨੀ ਤੇ ਸਾਂਸਦ ਡਿੰਪਲ ਯਾਦਵ ਦੀ ਮੌਜੂਦਗੀ ‘ਚ ਪਾਰਟੀ ‘ਚ ਸ਼ਾਮਲ ਹੋਈ।
ਪੂਨਮ ਪਰਸੋਂ ਯਾਨੀ ਵੀਰਵਾਰ ਨੂੰ ਲਖਨਊ ਤੋਂ ਆਪਣੀ ਨਾਮਜ਼ਦਗੀ ਦਾਖਲ ਕਰੇਗੀ। ਇਸ ਤੋਂ ਪਹਿਲਾਂ ਉਹ ਕੱਲ੍ਹ ਲਖਨਊ ‘ਚ ਪ੍ਰੈੱਸ ਕਾਨਫਰੰਸ ਕਰੇਗੀ ਜਿਸ ‘ਚ ਡਿੰਪਲ ਯਾਦਵ ਵੀ ਮੌਜੂਦ ਰਹੇਗੀ। ਕਾਂਗਰਸ ਲਖਨਊ ਤੋਂ ਆਪਣਾ ਉਮੀਦਵਾਰ ਖੜ੍ਹਾ ਨਹੀਂ ਕਰ ਰਹੀ। ਜਿੱਥੇ ਹੁਣ ਪੂਨਮ ਦਾ ਸਿੱਧਾ ਸਾਹਮਣਾ ਬੀਜੇਪੀ ਨੇਤਾ ਰਾਜਨਾਥ ਸਿੰਘ ਨਾਲ ਹੈ।
ਲਖਨਊ ‘ਚ 6 ਮਈ ਨੂੰ ਵੋਟਾਂ ਪੈਣੀਆਂ ਹਨ। ਬੀਜੇਪੀ ਤੋਂ ਨਾਰਾਜ਼ ਸ਼ਤਰੂਘਨ ਸਿਨ੍ਹਾ ਨੇ ਵੀ ਹਾਲ ਹੀ ‘ਚ ਕਾਂਗਰਸ ਦਾ ਹੱਥ ਫੜਿਆ ਹੈ ਤੇ ਉਹ ਪਟਨਾ ਸਾਹਿਬ ਤੋਂ ਮੈਦਾਨ ‘ਚ ਉੱਤਰੇ ਹਨ। ਉਨ੍ਹਾਂ ਦਾ ਮੁਕਾਬਲਾ ਬੀਜੇਪੀ ਨੇਤਾ ਤੇ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨਾਲ ਹੋਵੇਗਾ।आज लखनऊ में सांसद श्रीमती डिम्पल यादव जी की उपस्थिति में श्रीमती पूनम सिन्हा जी ने समाजवादी पार्टी की सदस्यता ग्रहण की। pic.twitter.com/AdjeuaYBc3
— Samajwadi Party (@samajwadiparty) April 16, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement