ਪੜਚੋਲ ਕਰੋ
Advertisement
ਸ਼ਿਲਪਾ ਸ਼ੈਟੀ ਬਣੀ ਪੀਐਮ ਮੋਦੀ ਦੀ ਸਲਾਹਕਾਰ
ਬਾਲੀਵੁੱਡ ਐਕਟਰਸ ਸ਼ਿਲਪਾ ਸ਼ੈਟੀ ਆਪਣੀ ਫਿਟਨੈੱਸ ਨਾਲ ਸੁਰਖੀਆਂ ‘ਚ ਰਹਿੰਦੀ ਹੈ। ਯੋਗ ਰਾਹੀਂ ਸ਼ਿਲਪਾ ਸ਼ੈਟੀ ਫਿਟਨੈੱਸ ਨੂੰ ਲੈ ਕੇ ਕਾਫੀ ਕੰਮ ਕਰ ਰਹੀ ਹੈ ਤੇ ਉਨ੍ਹਾਂ ਨੇ ਇੱਕ ਫਿਟਨੈੱਸ ਐਪ ਵੀ ਲੌਂਚ ਕੀਤੀ ਹੈ। ਹੁਣ ਉਹ ਲੋਕਾਂ ਦੀ ਫਿਟਨੈੱਸ ਲਈ ਕੇਂਦਰ ਸਰਕਾਰ ਨਾਲ ਮਿਲਕੇ ਕੰਮ ਕਰੇਗੀ।
ਨਵੀਂ ਦਿੱਲੀ: ਬਾਲੀਵੁੱਡ ਐਕਟਰਸ ਸ਼ਿਲਪਾ ਸ਼ੈਟੀ ਆਪਣੀ ਫਿਟਨੈੱਸ ਨਾਲ ਸੁਰਖੀਆਂ ‘ਚ ਰਹਿੰਦੀ ਹੈ। ਯੋਗ ਰਾਹੀਂ ਸ਼ਿਲਪਾ ਸ਼ੈਟੀ ਫਿਟਨੈੱਸ ਨੂੰ ਲੈ ਕੇ ਕਾਫੀ ਕੰਮ ਕਰ ਰਹੀ ਹੈ ਤੇ ਉਨ੍ਹਾਂ ਨੇ ਇੱਕ ਫਿਟਨੈੱਸ ਐਪ ਵੀ ਲੌਂਚ ਕੀਤੀ ਹੈ। ਹੁਣ ਉਹ ਲੋਕਾਂ ਦੀ ਫਿਟਨੈੱਸ ਲਈ ਕੇਂਦਰ ਸਰਕਾਰ ਨਾਲ ਮਿਲਕੇ ਕੰਮ ਕਰੇਗੀ।
ਜੀ ਹਾਂ, ਸ਼ਿਲਪਾ ਸ਼ੈਟੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਕ ਐਡਵਾਜ਼ਸਰੀ ਕਮੇਟੀ ‘ਚ ਸ਼ਾਮਲ ਕੀਤਾ ਗਿਆ ਹੈ। ਇਹ ਕਮੇਟੀ ਕੇਂਦਰ ਸਰਕਾਰ ਦੇ 'ਫਿੱਟ ਇੰਡੀਆ' ਮੁਹਿੰਮ ਲਈ ਬਣਾਈ ਗਈ ਹੈ, ਜਿਸ ‘ਚ ਸ਼ਿਲਪਾ ਸ਼ੈਟੀ ਨੂੰ ਮੈਂਬਰ ਬਣਾਇਆ ਗਿਆ ਹੈ। ਸ਼ਿਲਪਾ ਨੇ ਇਸ ਦੀ ਜਾਣਕਾਰੀ ਖੁਦ ਦਿੱਤੀ ਹੈ। ਸ਼ਿਲਪਾ ਸ਼ੈਟੀ ਨੇ ਟਵੀਟ ‘ਤੇ ਪੋਸਟ ਕੀਤਾ ਹੈ।
ਇਸ ਤੋਂ ਪਹਿਲਾਂ ਵੀ ਸ਼ਿਲਪਾ ਸ਼ੈਟੀ ਸਰਕਾਰ ਦੇ ਫਿਟਨੈੱਸ ਨਾਲ ਜੁੜੇ ਸਮਾਗਮਾਂ ‘ਚ ਹਿੱਸਾ ਲੈ ਚੁੱਕੀ ਹੈ। ਸਰਕਾਰੀ ਅਧਿਕਾਰੀਆਂ, ਭਾਰਤੀ ਓਲੰਪਿਕ ਸੰਘ ਦੇ ਮੈਂਬਰਾਂ, ਰਾਸ਼ਟਰੀ ਖੇਡ ਮਹਾਸੰਘ, ਨਿੱਜੀ ਸੰਸਥਾਵਾਂ ਤੇ ਫਿਟਨੈੱਸ ਪ੍ਰਮੋਟਰਾਂ ਦੀ ਮੌਜੂਦਗੀ ਵਾਲੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ‘ਫਿੱਟ ਭਾਰਤ ਮੁਹਿੰਮ’ ‘ਤੇ ਸਰਕਾਰ ਨੂੰ ਸਲਾਹ ਦੇਵੇਗੀ।
ਮੋਦੀ 29 ਅਗਸਤ ਨੂੰ ਇਸ ਮੁਹਿੰਮ ਨੂੰ ਲੌਂਚ ਕਰਨਗੇ। ਉਧਰ ਸ਼ਿਲਪਾ ਸ਼ੈਟੀ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹ 13 ਸਾਲ ਬਾਅਦ ‘ਨਿਕੰਮਾ’ ਤੋਂ ਬਾਲੀਵੁੱਡ ‘ਚ ਵਾਪਸੀ ਕਰ ਰਹੀ ਹੈ। ਫਿੱਟ ਇੰਡੀਆ ਮੂਵਮੈਂਟ ਦਾ ਮਕਸੱਦ ਦੇਸ਼ ਦੇ ਨਾਗਰਿਕਾਂ ਤੇ ਵਿਸ਼ੇਸ਼ ਤੌਰ ‘ਤੇ ਵਿਦਿਆਰਥੀਆਂ ਦੀ ਰੋਜ਼ਾਨਾ ਜ਼ਿੰਦਗੀ ‘ਚ ਸ਼ਰੀਰਕ ਗਤੀਵਿਧੀਆਂ ਨੂੰ ਵਿਕਸਤ ਕਰਨਾ ਹੈ।I am happy to be on the advisory committee of the Fit India movement envisaged by our Honourable PM. Hoping to lend my support in finding fun, easy ways to make every Indian fit and making this movement/vision a success.@PMOIndia @KirenRijiju @Media_SAI
— SHILPA SHETTY KUNDRA (@TheShilpaShetty) August 23, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲਾਈਫਸਟਾਈਲ
ਵਿਸ਼ਵ
ਪੰਜਾਬ
ਪੰਜਾਬ
Advertisement