ਪੜਚੋਲ ਕਰੋ
Advertisement
ਸ਼ਿਮਲਾ ਪਹੁੰਚਿਆ ਨਿਪਾਹ ਵਾਇਰਸ, ਅਚਾਨਕ ਮਰੇ ਚਮਗਿੱਦੜ
ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਨਾਹਨ ਦੇ ਸਰਕਾਰੀ ਸਕੂਲ ਵਿੱਚ ਕਰੀਬ 20 ਮਰੇ ਹੋਏ ਚਮਗਿੱਦੜ ਮਿਲੇ ਜਿਸ ਨਾਲ ਲੋਕਾਂ ਨੂੰ ਨਿਪਾਹ ਵਾਇਰਸ ਦਾ ਖ਼ਦਸ਼ਾ ਹੈ। ਇਸ ਘਟਨਾ ਬਾਅਦ ਪ੍ਰਸ਼ਾਸਨ ਨੇ ਨਿਪਾਹ ਵਾਇਰਸ ਸਬੰਧੀ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ।
ਪ੍ਰਸ਼ਾਸਨ ਨੇ ਚਮਗਿੱਦੜਾਂ ਦੇ ਸੈਂਪਲ ਲੈ ਲਏ ਹਨ। ਸਰਕਾਰੀ ਸਕੂਲ ਦੇ ਬੱਚਿਆਂ ਨੂੰ ਨਿਪਾਹ ਵਾਇਰਸ ਬਾਰੇ ਜਾਗਰੂਕ ਕੀਤਾ ਗਿਆ ਹੈ। ਕੇਰਲ ਵਿੱਚ ਜਾਨਲੇਵਾ ਵਾਇਰਸ ਨਿਪਾਹ ਕਾਰਨ ਹੁਣ ਤਕ 11 ਜਣਿਆਂ ਦੀ ਮੌਤ ਹੋ ਗਈ ਹੈ।
ਘਟਨਾ ਜ਼ਿਲ੍ਹਾ ਹੈੱਡਕੁਆਟਰ ਨਜ਼ਦੀਕ ਬਰਮਾ ਪਾਪੜੀ ਸਕੂਲ ਦੀ ਹੈ ਜਿੱਥੇ ਇੱਕ ਦਰੱਖ਼ਤ ’ਤੇ ਕਰੀਬ 20 ਮਰੇ ਹੋਏ ਚਮਗਿੱਦੜ ਮਿਲੇ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪ੍ਰਸ਼ਾਸਨ ਨੇ ਮੌਕੇ ’ਤੇ ਟੀਮ ਭੇਜੀ ਤੇ ਮ੍ਰਿਤਕ ਚਮਗਿੱਦੜਾਂ ਦੇ ਸੈਂਪਲ ਲਏ ਗਏ।
ਡੀਸੀ ਦੇ ਹੁਕਮਾਂ ਬਾਅਦ ਸਹਾਇਕ ਕਮਿਸ਼ਨਰ ਐਸਐਸ ਰਾਠੌਰ ਦੀ ਅਗਵਾਈ ਹੇਠ ਸਿਹਤ ਵਿਭਾਗ, ਪਸ਼ੂ ਪਾਲਣ ਵਿਭਾਗ ਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਮੌਕੇ ’ਤੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲਿਆ।
ਅਧਿਕਾਰੀਆਂ ਨੇ ਨਿਪਾਹ ਵਾਇਰਸ ਦੇ ਖ਼ਦਸ਼ੇ ਨੂੰ ਕੀਤਾ ਖਾਰਜਮੌਕੇ ’ਤੇ ਪੁੱਜੀ ਟੀਮ ਨੇ ਸਥਾਨਕ ਲੋਕਾਂ ਤੇ ਸਕੂਲੀ ਬੱਚਿਆਂ ਨੂੰ ਜਾਨਲੇਵਾ ਨਿਪਾਹ ਵਾਇਰਸ ਬਾਰੇ ਜਾਣੂ ਕਰਾਉਂਦਿਆਂ ਇਸ ਦੇ ਲੱਛਣਾਂ ਤੇ ਬਚਾਅ ਸਬੰਧੀ ਜਾਣਕਾਰੀ ਦਿੱਤੀ। ਹਾਲਾਂਕਿ ਅਧਿਕਾਰੀਆਂ ਨੇ ਨਿਪਾਹ ਵਾਇਰਸ ਦੇ ਖ਼ਦਸ਼ੇ ਨੂੰ ਖਾਰਜ ਕਰ ਦਿੱਤਾ ਹੈ। ਸਕੂਲ ਦੀ ਪ੍ਰਿੰਸੀਪਲ ਸੁਪਰਣਾ ਭਾਰਦਵਾਜ ਨੇ ਦੱਸਿਆ ਕਿ ਇਸ ਮੌਸਮ ਦੌਰਾਨ ਅਕਸਰ ਸਕੂਲ ਵਿੱਚ ਚਮਗਿੱਦੜ ਆਉਂਦੇ ਹਨ ਪਰ ਅਜਿਹਾ ਪਹਿਲੀ ਦਫ਼ਾ ਹੋਇਆ ਹੈ।
ਕੀ ਹੈ ਨਿਪਾਹ ਵਾਇਰਸਨਿਪਾਹ ਵਾਇਰਸ ਚਮਗਾਦੜਾਂ ਤੋਂ ਫੈਲਦਾ ਹੈ। ਜਦ ਚਮਗਿੱਦੜ ਫਲਾਂ ਵਿੱਚ ਦੰਦ ਮਾਰਦੇ ਹਨ ਤਾਂ ਉਹ ਫਲ ਇਨਫੈਕਟਿਡ ਹੋ ਜਾਂਦੇ ਹਨ। ਇਨ੍ਹਾਂ ਨੂੰ ਖਾਣ ਵਾਲੇ ਵਿਅਕਤ ਇਸ ਵਾਇਰਸ ਦੀ ਲਪੇਟ ਵਿੱਚ ਆ ਸਕਦੇ ਹਨ। ਇਸੇ ਤਰ੍ਹਾਂ ਚਮਗਾਦੜਾਂ ਦੇ ਸੰਪਰਕ ਵਿੱਚ ਆਉਣ ਨਾਲ ਇਹ ਵਾਇਰਸ ਸੂਅਰਾਂ ਵਿੱਚ ਵੀ ਫੈਲਦਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਵਿਸ਼ਵ
ਜਲੰਧਰ
Advertisement