Moosewala Murder Case: ਕੌਣ ਹੈ ਸਿੱਧੂ ਮੂਸੇਵਾਲ ਕਤਲ ਦਾ ਮਾਸਟਰਮਾਈਂਡ ? ਦਿੱਲੀ ਪੁਲਿਸ ਨੇ ਕੀਤਾ ਖੁਲਾਸਾ
Moosewala Murder Case: 29 ਮਈ ਨੂੰ ਹੋਏ ਮੂਸੇ ਵਾਲਾ ਕਤਲ ਕਾਂਡ ਦੇ ਸਬੰਧ ਵਿੱਚ ਦਿੱਲੀ ਪੁਲਿਸ ਨੇ ਪ੍ਰੈਸ ਕਾਨਫਰੰਸ ਕਰਕੇ ਵੱਡਾ ਖੁਲਾਸਾ ਕੀਤਾ ਹੈ। ਦਿੱਲੀ ਪੁਲਿਸ ਮੁਤਾਬਕ ਮੂਸੇਵਾਲਾ ਦੇ ਕਤਲ ਦਾ ਮਾਸਟਰਮਾਈਂਡ ਲਾਰੈਂਸ ਸੀ।
Moosewala Murder Case: 29 ਮਈ ਨੂੰ ਹੋਏ ਮੂਸੇ ਵਾਲਾ ਕਤਲ ਕਾਂਡ ਦੇ ਸਬੰਧ ਵਿੱਚ ਦਿੱਲੀ ਪੁਲਿਸ ਨੇ ਪ੍ਰੈਸ ਕਾਨਫਰੰਸ ਕਰਕੇ ਵੱਡਾ ਖੁਲਾਸਾ ਕੀਤਾ ਹੈ। ਦਿੱਲੀ ਪੁਲਿਸ ਮੁਤਾਬਕ ਮੂਸੇਵਾਲਾ ਦੇ ਕਤਲ ਦਾ ਮਾਸਟਰਮਾਈਂਡ ਲਾਰੈਂਸ ਸੀ। ਪੁਲਿਸ ਨੇ ਕਿਹਾ ਹੈ ਕਿ ਲਾਰੇਂਸ Organize Crime ਕਰਦਾ ਸੀ।
ਪੁਲਿਸ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਵਿੱਕੀ ਮਿੱਡੂਖੇੜਾ ਦੇ ਕਾਤਲਾਂ ਨੂੰ ਵੀ ਫੜ ਲਿਆ ਹੈ। ਇਸ ਦੇ ਨਾਲ ਹੀ ਕਬੱਡੀ ਖਿਡਾਰੀ ਸੰਦੀਪ ਨੰਗਲ ਦੇ ਕਾਤਲ ਵੀ ਫੜੇ ਗਏ ਹਨ। ਪੁਲਿਸ ਨੇ ਕਿਹਾ ਹੈ ਕਿ ਮੂਸੇਵਾਲਾ ਦੇ ਕਾਤਲਾਂ ਨੂੰ ਜਲਦੀ ਫੜਨਾ ਚਾਹੁੰਦੇ ਹਾਂ।
5 ਦੋਸ਼ੀਆਂ ਦੀ ਹੋਈ ਪਛਾਣ
ਪੁਲਸ ਨੇ ਕਿਹਾ ਹੈ ਕਿ ਮੀਡੀਆ 'ਚ ਸ਼ੱਕੀ ਦੀਆਂ 8 ਫੋਟੋਆਂ ਹਨ, ਅਸੀਂ ਇਸ 'ਤੇ ਅਸੀਂ ਕੰਮ ਕੀਤਾ ਹੈ। ਕਾਤਲ ਦੀ ਪਛਾਣ ਕਰਨਾ ਪਹਿਲਾ ਕੰਮ ਸੀ। ਅਸੀਂ 5 ਦੋਸ਼ੀਆਂ ਦੀ ਪਛਾਣ ਕਰ ਲਈ ਹੈ। ਪੁਣੇ ਪੁਲਿਸ ਨੇ ਇੱਕ ਸ਼ੂਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਸਿਧੇਸ਼ ਉਰਫ ਮਹਾਕਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਕਤਲ ਵਿੱਚ ਮਹਾਕਾਲ ਦਾ ਸਾਥੀ ਸ਼ਾਮਲ ਸੀ। ਬਾਕੀ ਸਾਥੀਆਂ ਨੂੰ ਵੀ ਗ੍ਰਿਫਤਾਰ ਕਰ ਲਵਾਂਗੇ। ਮੁੰਬਈ ਪੁਲਿਸ ਸਲਮਾਨ ਦੇ ਘਰ ਦੇ ਬਾਹਰ ਦਿੱਤੇ ਧਮਕੀ ਪੱਤਰ 'ਤੇ ਕੰਮ ਕਰ ਰਹੀ ਹੈ।
Siddu Moosewala murder: Lawrence Bishnoi is mastermind behind the killing...Maharashtra Police has been given one Mahakaal's 14-day police custody remand. He is a close associate of one of the shooters, but he's not involved in the killing: HGS Dhaliwal, Special CP, Delhi Police pic.twitter.com/Bm0VoxN7mG
— ANI (@ANI) June 8, 2022
ਕਾਤਲਾਂ ਦਾ ਸਾਥੀ ਗ੍ਰਿਫਤਾਰ
ਦਿੱਲੀ ਪੁਲਿਸ ਦੇ ਅਨੁਸਾਰ, ਅਸੀਂ ਫਿਲਹਾਲ ਇਸ ਪੱਤਰ ਮਾਮਲੇ 'ਤੇ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਮੂਸੇਵਾਲਾ ਦੀ ਸ਼ੂਟਿੰਗ ਵਿੱਚ ਸੌਰਭ ਮਹਾਕਾਲ ਸ਼ਾਮਲ ਨਹੀਂ ਸੀ। ਉਹ ਸ਼ੂਟਰ ਦੇ ਨਜ਼ਦੀਕੀ ਸੰਪਰਕ ਵਿੱਚ ਸੀ। ਦਿੱਲੀ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਮਹਾਕਾਲ ਸ਼ੂਟਰ ਦਾ ਕਰੀਬੀ ਸਾਥੀ ਹੈ। ਸ਼ੂਟਰ ਨਾਲ ਮਿਲ ਕੇ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਪੁਲਸ ਨੇ ਕਿਹਾ ਹੈ ਕਿ ਇਸ ਦਾ ਮਕਸਦ ਕੀ ਸੀ, ਅਸੀਂ ਅਜੇ ਇਸ ਦਾ ਖੁਲਾਸਾ ਨਹੀਂ ਕਰ ਸਕਦੇ।