ਪੜਚੋਲ ਕਰੋ
Advertisement
ਪਰਿਵਾਰ ਦੇ ਵਿਰੋਧ ਦੇ ਬਾਵਜੂਦ ਮੁਸਲਿਮ ਸਹੇਲੀ ਨੂੰ ਕਿਡਨੀ ਦੇਣ 'ਤੇ ਅੜੀ ਸਿੱਖ ਮੁਟਿਆਰ, ਅਦਾਲਤ ਦਾ ਸਹਾਰਾ
ਸ੍ਰੀਨਗਰ: ਜੰਮੂ-ਕਸ਼ਮੀਰ ਵਿੱਚ ਨੌਜਵਾਨ ਪੀੜ੍ਹੀ ਧਰਮ ਦੀ ਦੀਵਾਰ ਤੋੜਨ ਦੀ ਕੋਸ਼ਿਸ਼ ਵਿੱਚ ਹੈ ਪਰ ਪੁਰਾਣੀ ਪੀੜ੍ਹੀ ਉਸ ਨੂੰ ਅਜਿਹਾ ਕਰਨ ਤੋਂ ਰੋਕ ਰਹੀ ਹੈ। ਦਰਅਸਲ, ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਮੁਸਲਮਾਨ ਲੜਕੀ ਨੂੰ ਉਸ ਦੀ ਸਿੱਖ ਸਹੇਲੀ ਕਿਡਨੀ ਦਾਨ ਕਰਨਾ ਚਾਹੁੰਦੀ ਹੈ, ਪਰ ਧਰਮ ਇਸ ਨੇਕ ਕੰਮ ਵਿੱਚ ਅੜਿੱਕਾ ਬਣ ਰਿਹਾ ਹੈ। ਸਿੱਖ ਮੁਟਿਆਰ ਗੁਰੂਆਂ ਦੇ 'ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ' ਦੇ ਸੰਕਲਪ 'ਤੇ ਡਟੀ ਹੋਈ ਹੈ ਤੇ ਆਪਣੇ ਹੀ ਪਰਿਵਾਰ ਵਿਰੁੱਧ ਅਦਾਲਤ ਦਾ ਰੁਖ਼ ਕਰ ਲਿਆ ਹੈ।
ਗੁਰਦਾ ਦਾਨ ਕਰਨ ਦੀ ਇੱਛੁਕ ਮਨਜੋਤ ਸਿੰਘ ਕੋਹਲੀ (23) ਊਧਮਪੁਰ ਦੀ ਰਹਿਣ ਵਾਲੀ ਹੈ ਤੇ ਸਿੱਖ ਸਮਾਜਕ ਕਾਰਕੁਨ ਹੈ। ਉਸ ਦੀ ਮੁਸਲਿਮ ਦੋਸਤ ਸਮਰੀਨ ਅਖ਼ਤਰ (22) ਰਾਜੌਰੀ ਜ਼ਿਲ੍ਹੇ ਦੀ ਰਹਿਣ ਵਾਲੀ ਹੈ, ਜਿਸ ਦੇ ਦੋਵੇਂ ਗੁਰਦੇ ਖ਼ਰਾਬ ਹਨ ਤੇ ਕਿਡਨੀ ਟ੍ਰਾਂਸਪਲਾਂਟ ਲਈ ਹਸਪਤਾਲ ਵਿੱਚ ਦਾਖਲ ਹੈ। ਜਿੱਥੇ ਸਮਰੀਨ ਆਪਣੀ ਸਿੱਖ ਦੋਸਤ ਨੂੰ ਬੇਹੱਦ ਖ਼ਾਸ ਸਮਝਦੀ ਹੈ ਉੱਥੇ ਹੀ ਮਨਜੋਤ ਆਪਣੀ ਕਿਡਨੀ ਨਾਲ ਸਮਰੀਨ ਦੀ ਜਾਨ ਬਚਾਉਣਾ ਲੋਚਦੀ ਹੈ। ਪਰ ਧਰਮ ਵੱਖ ਹੋਣ ਕਾਰਨ ਮਨਜੋਤ ਦਾ ਪਰਿਵਾਰ ਇਸ ਦੀ ਆਗਿਆ ਨਹੀਂ ਦੇ ਰਿਹਾ। ਮਰੀਜ਼ ਤੇ ਦਾਨੀ ਮੁਤਾਬਕ ਸ਼ੇਰ-ਏ-ਕਸ਼ਮੀਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (SKIMS) ਵੱਲੋਂ ਬੇਮਤਲਬ ਦੇਰੀ ਕੀਤੀ ਜਾ ਰਹੀ ਹੈ।
ਦਰਅਸਲ, ਮਨਜੋਤ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਜ਼ਿਦ ਖ਼ਿਲਾਫ਼ ਹਸਪਤਾਲ ਨੂੰ ਹੀ ਨੋਟਿਸ ਭੇਜ ਦਿੱਤਾ, ਜਿਸ ਤੋਂ ਬਾਅਦ ਐਸਕੇਆਈਐਮਐਸ ਥੋੜ੍ਹਾ ਝਕ ਰਿਹਾ ਹੈ। ਹੁਣ ਮਨਜੋਤ ਨੇ ਆਪ੍ਰੇਸ਼ਨ ਜਲਦ ਤੋਂ ਜਲਦ ਕਰਵਾਉਣ ਲਈ ਅਦਾਲਤ ਜਾਣ ਦਾ ਫੈਸਲਾ ਕਰ ਲਿਆ ਹੈ। ਉਸ ਦਾ ਤਰਕ ਹੈ ਕਿ ਜਦ ਉਹ ਬਾਲਗ ਹੈ ਤੇ ਆਪਣੇ ਫੈਸਲੇ ਆਪ ਲੈਣ ਦੇ ਸਮਰੱਥ ਹੈ ਤਾਂ ਅਜਿਹੇ ਫਾਲਤੂ ਅੜਿੱਕੇ ਕਿਉਂ ਡਾਹੇ ਜਾ ਰਹੇ ਹਨ। ਐਸਕੇਆਈਐਮਐਸ ਦੇ ਨਿਰਦੇਸ਼ਕ ਡਾ. ਉਮਰ ਸ਼ਾਹ ਨੇ ਇਸ ਮਾਮਲੇ 'ਤੇ ਸਿਰਫ਼ ਇਹੋ ਕਿਹਾ ਕਿ ਕਮੇਟੀ ਇਸ ਦੀ ਨਜ਼ਰਸਾਨੀ ਕਰ ਰਹੀ ਹੈ ਤੇ ਛੇਤੀ ਹੱਲ ਨਿਕਲ ਆਵੇਗਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਪੰਜਾਬ
ਪੰਜਾਬ
Advertisement