(Source: ECI/ABP News/ABP Majha)
ਸਿੱਖ ਫਾਰ ਜਸਟਿਸ ਦਾ ਐਲਾਨ, ਹਿਮਾਚਲ ਦੇ ਸੀਐਮ ਤੇ DGP ਦੇ ਵਿਦੇਸ਼ ਦੌਰੇ ਦੀ ਜਾਣਕਾਰੀ ਦੇਣ ਵਾਲੇ ਨੂੰ ਦੇਵਾਂਗੇ 25 ਹਜ਼ਾਰ ਡਾਲਰ ਇਨਾਮ
ਸਿੱਖ ਫਾਰ ਜਸਟਿਸ (Sikh for justice) ਦੇ ਗੁਰਪਤਵੰਤ ਪਨੂੰ ਨੇ ਹਿਮਾਚਲ ਪ੍ਰਦੇਸ਼ ਦੇ ਸੀਐਮ ਜੈ ਰਾਮ ਠਾਕੁਰ ਤੇ ਡੀਜੀਪੀ ਪੁਲਿਸ ਸੰਜੇ ਕੁੰਡੁ ਦੀ ਵਿਦੇਸ਼ ਯਾਤਰਾ ਦੀ ਜਾਣਕਾਰੀ ਦੇਣ ਵਾਲੇ ਨੂੰ 25 ਹਜਾਰ ਡਾਲਰ ਦਾ ਇਨਾਮ ਦੇਣ ਗਲ ਕਹੀ ਹੈ।
ਨਵੀਂ ਦਿੱਲੀ: ਸਿੱਖ ਫਾਰ ਜਸਟਿਸ (Sikh for justice) ਦੇ ਗੁਰਪਤਵੰਤ ਪਨੂੰ ਨੇ ਹਿਮਾਚਲ ਪ੍ਰਦੇਸ਼ ਦੇ ਸੀਐਮ ਜੈ ਰਾਮ ਠਾਕੁਰ ਤੇ ਡੀਜੀਪੀ ਪੁਲਿਸ ਸੰਜੇ ਕੁੰਡੁ ਦੀ ਵਿਦੇਸ਼ ਯਾਤਰਾ ਦੀ ਜਾਣਕਾਰੀ ਦੇਣ ਵਾਲੇ ਨੂੰ 25 ਹਜਾਰ ਡਾਲਰ ਦਾ ਇਨਾਮ ਦੇਣ ਗਲ ਕਹੀ ਹੈ। ਹਿਮਾਚਲ ਪ੍ਰਦੇਸ਼ ਦੀ ਵਿਧਾਨ ਸਭਾ ਬਾਹਰ ਖਾਲਿਸਥਾਨ ਦੇ ਝੰਡੇ ਲਾਏ ਜਾਣ ਤੋਂ ਬਾਅਦ ਲਗਾਤਾਰ ਪੰਨੂ ਵੱਲੋਂ ਵੀਡੀਓ ਜਾਰੀ ਕੀਤੀਆਂ ਜਾ ਰਹੀਆਂ ਹਨ। ਵਿਧਾਨ ਸਭਾ ਦੇ ਬਾਹਰ ਝੰਡੇ ਲਾਏ ਜਾਣ ਤੋਂ ਬਾਅਦ ਹਿਮਾਚਲ ਪ੍ਰਦੇਸ਼ ਪੁਲਿਸ ਨੇ ਰੋਪੜ ਜ਼ਿਲ੍ਹੇ ਤੋਂ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ।
ਗੁਰਪਤਵੰਤ ਸਿੰਘ ਪੰਨੂ ਨੇ 25 ਹਜ਼ਾਰ ਡਾਲਰ ਇਨਾਮ ਦੀ ਪੇਸ਼ਕਸ਼ ਕਰਦੇ ਹੋਏ ਮੀਡੀਆ ਨੂੰ ਜਾਰੀ ਕੀਤੇ ਇੱਕ ਆਡੀਓ ਸੰਦੇਸ਼ ਵਿੱਚ ਕਿਹਾ ਕਿ "ਤੁਹਾਡੇ ਵਿਰੁੱਧ ਜੰਗ ਜਾਰੀ ਹੈ।" CM ਠਾਕੁਰ ਨੇ ਪੰਜਾਬ ਦੇ CM ਭਗਵੰਤ ਮਾਨ ਤੋਂ ਨਹੀਂ ਸਿੱਖਿਆ ਕਿ SFJ ਨਾਲ ਟਕਰਾਅ ਸ਼ੁਰੂ ਨਹੀਂ ਕਰਨਾ।
ਪੰਨੂ ਨੇ ਕਿਹਾ, "SFJ ਮੁੱਖ ਮੰਤਰੀ ਠਾਕੁਰ ਤੇ ਡੀਜੀਪੀ ਕੁੰਡੂ ਨੂੰ ਯੂਰਪੀਅਨ ਯੂਨੀਅਨ ਵਿੱਚ ਜਵਾਬਦੇਹ ਬਣਾਏਗੀ ਜਿਸ ਦਾ ਗਲੋਬਲ ਅਧਿਕਾਰ ਖੇਤਰ ਹੈ ਤੇ ਯੂਰਪੀ ਅਦਾਲਤਾਂ ਤਸ਼ੱਦਦ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਮਾਮਲਿਆਂ ਵਿੱਚ ਅੰਤਰਰਾਸ਼ਟਰੀ ਵਾਰੰਟ ਜਾਰੀ ਕਰ ਸਕਦੀਆਂ ਹਨ।"
ਇਸ ਤੋਂ ਪਹਿਲਾਂ SFJ ਨੇ ਐਲਾਨ ਕੀਤਾ ਸੀ ਕਿ "ਸਾਕਾ ਨੀਲਾ ਤਾਰਾ ਦੇ 38ਵੇਂ ਸਾਲ ਦੌਰਾਨ ਜੂਨ ਵਿੱਚ ਪਾਉਂਟਾ ਸਾਹਿਬ ਤੋਂ ਖਾਲਿਸਤਾਨ ਸਮਰਥਕ ਸਮੂਹ ਹਿਮਾਚਲ ਪ੍ਰਦੇਸ਼ ਵਿੱਚ ਖਾਲਿਸਤਾਨ ਰਿਫਰੈਂਡਮ ਲਈ ਵੋਟਿੰਗ ਮਿਤੀ ਦਾ ਐਲਾਨ ਕਰੇਗਾ।"
ਇਸ ਤੋਂ ਪਹਿਲਾਂ ਖਾਲਿਸਤਾਨੀ ਸੰਗਠਨ ਸਿੱਖ ਫਾਰ ਜਸਟਿਸ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੂੰ ਧਮਕੀ ਦਿੱਤੀ ਸੀ। ਇਸ ਧਮਕੀ 'ਚ ਕਿਹਾ ਗਿਆ ਹੈ ਕਿ ਮੁਹਾਲੀ 'ਚ ਇੰਟੈਲੀਜੈਂਸ ਦਫਤਰ 'ਤੇ ਹੋਏ ਹਮਲੇ ਤੋਂ ਸਿੱਖੋ, ਅਜਿਹਾ ਸ਼ਿਮਲਾ 'ਚ ਵੀ ਹੋ ਸਕਦਾ ਹੈ। ਇਸ ਧਮਕੀ ਵਿੱਚ ਅੱਗੇ ਕਿਹਾ ਗਿਆ ਹੈ ਕਿ ਸਿੱਖਸ ਫਾਰ ਜਸਟਿਸ ਨੇ ਧਰਮਸ਼ਾਲਾ ਵਿੱਚ ਝੰਡੇ ਲਗਾਏ ਹਨ, ਇਸ ਭਾਈਚਾਰੇ ਨੂੰ ਨਾ ਭੜਕਾਓ, ਨਹੀਂ ਤਾਂ ਇਸ ਦੇ ਨਤੀਜੇ ਭੁਗਤਣੇ ਪੈਣਗੇ।
ਦੱਸ ਦਈਏ ਕਿ ਮੁਹਾਲੀ ਦੇ ਸੈਕਟਰ-77 ਸਥਿਤ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਦੇ ਮੁੱਖ ਦਫ਼ਤਰ ਦੀ ਇਮਾਰਤ ਵਿੱਚ ਜ਼ੋਰਦਾਰ ਧਮਾਕਾ ਹੋਇਆ ਸੀ। ਇਹ ਧਮਾਕਾ ਰਾਕੇਟ ਦਾਗ ਕੇ ਕੀਤਾ ਗਿਆ ਸੀ। ਪੁਲਿਸ ਨੇ ਇਸ ਸਬੰਧੀ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦਾ ਤਾਰ ਖਾਲਿਸਤਾਨੀਆਂ ਨਾਲ ਜੁੜਦੇ ਦਿਖਾਈ ਦੇ ਰਹੇ ਹਨ।