ਪੜਚੋਲ ਕਰੋ
Advertisement
ਸਿੱਖ ਦੇ ਜਹਾਜ਼ 'ਚ ਚੜ੍ਹਨ 'ਤੇ ਰੋਕ, ਕਿਰਪਾਨ ਲਾਹੁਣ ਲਈ ਕਿਹਾ
ਸਿੱਖ ਪ੍ਰਚਾਰਕ ਭਾਈ ਬਲਦੇਵ ਸਿੰਘ ਵਡਾਲਾ ਨੂੰ ਵੀਰਵਾਰ ਦਿੱਲੀ ਏਅਰਪੋਰਟ ‘ਤੇ ਏਅਰ ਇੰਡੀਆ ਦੇ ਜਹਾਜ਼ ‘ਤੇ ਚੜ੍ਹਨ ਤੋਂ ਰੋਕ ਦਿੱਤਾ ਗਿਆ। ਉਹ ਲਖਨਊ ‘ਚ ਇਕ ਧਾਰਮਿਕ ਸਮਾਗਮ ‘ਚ ਸ਼ਾਮਲ ਹੋਣ ਲਈ ਜਾ ਰਹੇ ਸਨ। ਜਦੋਂ ਉਹ ਏਅਰ ਇੰਡੀਆ ਦੇ ਕਾਊਂਟਰ ਨੰਬਰ ਐਫ ਤੋਂ ਆਪਣੇ ਬੋਰਡਿੰਗ ਪਾਸ ਨਾਲ ਅੱਗੇ ਵਧੇ ਤਾਂ ਉੱਥੇ ਤਾਇਨਾਤ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਕਿਰਪਾਨ ਉਤਾਰਨ ਲਈ ਕਿਹਾ।
ਅੰਮ੍ਰਿਤਸਰ: ਸਿੱਖ ਪ੍ਰਚਾਰਕ ਭਾਈ ਬਲਦੇਵ ਸਿੰਘ ਵਡਾਲਾ ਨੂੰ ਵੀਰਵਾਰ ਦਿੱਲੀ ਏਅਰਪੋਰਟ ‘ਤੇ ਏਅਰ ਇੰਡੀਆ ਦੇ ਜਹਾਜ਼ ‘ਤੇ ਚੜ੍ਹਨ ਤੋਂ ਰੋਕ ਦਿੱਤਾ ਗਿਆ। ਉਹ ਲਖਨਊ ‘ਚ ਇਕ ਧਾਰਮਿਕ ਸਮਾਗਮ ‘ਚ ਸ਼ਾਮਲ ਹੋਣ ਲਈ ਜਾ ਰਹੇ ਸਨ। ਜਦੋਂ ਉਹ ਏਅਰ ਇੰਡੀਆ ਦੇ ਕਾਊਂਟਰ ਨੰਬਰ ਐਫ ਤੋਂ ਆਪਣੇ ਬੋਰਡਿੰਗ ਪਾਸ ਨਾਲ ਅੱਗੇ ਵਧੇ ਤਾਂ ਉੱਥੇ ਤਾਇਨਾਤ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਕਿਰਪਾਨ ਉਤਾਰਨ ਲਈ ਕਿਹਾ।
ਇਸ ਦਾ ਵਿਰੋਧ ਕਰਨ 'ਤੇ ਸੁਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਉੱਪਰੋਂ ਆਦੇਸ਼ ਆਉਣ ਕਾਰਨ ਕਿਰਪਾਨ ਲਾਹੁਣੀ ਪਏਗੀ। ਵਡਾਲਾ ਨੇ ਦੱਸਿਆ ਕਿ ਜਦੋਂ ਉਹ ਇਸ ਦੀ ਸ਼ਿਕਾਇਤ ਲੈ ਕੇ ਏਅਰ ਇੰਡੀਆ ਕਾਊਂਟਰ ‘ਤੇ ਪਹੁੰਚੇ ਤਾਂ ਸਟਾਫ ਕਾਊਂਟਰ ਛੱਡ ਕੇ ਗਾਇਬ ਹੋ ਗਿਆ।
ਇਸ ਤੋਂ ਬਾਅਦ ਵਿੱਚ ਉਹ ਇੰਡੀਗੋ ਦੀ ਉਡਾਣ ਤੋਂ ਲਖਨਊ ਲਈ ਰਵਾਨਾ ਹੋਏ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਮਾਮਲੇ ਨੂੰ ਧਾਰਮਕ ਆਜ਼ਾਦੀ ਵਿੱਚ ਦਖਲਅੰਦਾਜ਼ੀ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੱਸਿਆ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਕ੍ਰਿਕਟ
ਸਿਹਤ
ਦੇਸ਼
Advertisement