Sikkim Cloud Burst: ਬੱਦਲ ਫਟਣ ਕਾਰਨ ਨਦੀ 'ਚ ਆਇਆ ਹੜ੍ਹ, 23 ਫੌਜੀ ਜਵਾਨ ਲਾਪਤਾ
Cloud Burst: ਉੱਤਰੀ ਸਿੱਕਮ ਵਿੱਚ ਲਹੋਨਕ ਝੀਲ ਉੱਤੇ ਅਚਾਨਕ ਬੱਦਲ ਫਟਣ ਨਾਲ ਤੀਸਤਾ ਨਦੀ ਵਿੱਚ ਹੜ੍ਹ ਆ ਗਿਆ। ਇਸ ਨਾਲ ਫੌਜ ਦੇ 23 ਜਵਾਨਾਂ ਦੇ ਲਾਪਤਾ ਹੋਣ ਦੀ ਖਬਰ ਹੈ।
Sikkim Cloud Burst: ਉੱਤਰੀ ਸਿੱਕਮ ਵਿੱਚ ਲਹੋਨਕ ਝੀਲ ਉੱਤੇ ਅਚਾਨਕ ਬੱਦਲ ਫਟਣ ਨਾਲ ਤੀਸਤਾ ਨਦੀ ਵਿੱਚ ਹੜ੍ਹ ਆ ਗਿਆ। ਇਸ ਨਾਲ ਫੌਜ ਦੇ 23 ਜਵਾਨਾਂ ਦੇ ਲਾਪਤਾ ਹੋਣ ਦੀ ਖਬਰ ਹੈ। ਪ੍ਰਸ਼ਾਸਨ ਨੇ ਆਸ-ਪਾਸ ਦੇ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਹੈ। ਇਸ ਦੌਰਾਨ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਹੈ।
#WATCH | Sikkim: A flood-like situation arose in Singtam after a cloud burst.
— ANI (@ANI) October 4, 2023
(Video source: Central Water Commission) pic.twitter.com/00xJ0QX3ye
ਫੌਜੀ ਇਮਾਰਤਾਂ ਪ੍ਰਭਾਵਿਤ ਹੋਈਆਂ
ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਸਿੱਕਮ ਦੇ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਘਟਨਾ ਵਾਲੀ ਥਾਂ ਦਾ ਦੌਰਾ ਕਰ ਸਕਦੇ ਹਨ। ਹਾਦਸੇ 'ਚ ਘਾਟੀ ਦੇ ਕੁਝ ਫੌਜੀ ਇਮਾਰਤਾਂ ਪ੍ਰਭਾਵਿਤ ਹੋਈਆਂ ਹਨ। ਗੁਹਾਟੀ 'ਚ ਰੱਖਿਆ ਪੀਆਰਓ ਨੇ ਕਿਹਾ, 'ਉੱਤਰੀ ਸਿੱਕਮ ਦੀ ਲੋਹਾਨਕ ਝੀਲ 'ਤੇ ਅਚਾਨਕ ਹੜ੍ਹ ਆ ਗਿਆ। 23 ਜਵਾਨ ਲਾਪਤਾ ਹਨ।
ਪਾਣੀ ਦਾ ਪੱਧਰ ਅਚਾਨਕ 15-20 ਫੁੱਟ ਉੱਚਾ ਹੋ ਗਿਆ
ਹਾਸਲ ਜਾਣਕਾਰੀ ਮੁਤਾਬਕ ਚੁੰਗਥਾਂਗ ਡੈਮ ਤੋਂ ਪਾਣੀ ਛੱਡਣ ਕਾਰਨ ਹੇਠਾਂ ਵੱਲ ਪਾਣੀ ਦਾ ਪੱਧਰ ਅਚਾਨਕ 15-20 ਫੁੱਟ ਉੱਚਾ ਹੋ ਗਿਆ। ਇਸ ਕਾਰਨ ਸਿੰਗਟਾਮ ਨੇੜੇ ਬਾਰਦਾਂਗ ਵਿਖੇ ਖੜ੍ਹੀਆਂ ਫੌਜ ਦੀਆਂ ਗੱਡੀਆਂ ਪ੍ਰਭਾਵਿਤ ਹੋਈਆਂ। ਫੌਜ ਦੇ 23 ਜਵਾਨ ਲਾਪਤਾ ਹੋਣ ਤੇ 41 ਵਾਹਨਾਂ ਦੇ ਚਿੱਕੜ ਵਿੱਚ ਡੁੱਬਣ ਦੀ ਖ਼ਬਰ ਹੈ।