ਸਿੰਘੂ ਬਾਰਡਰ 'ਤੇ ਆਈ ਵੱਡੀ ਪਰੇਸ਼ਾਨੀ ਦਾ ਕਿਸਾਨਾਂ ਨੇ ਲੱਭਿਆ ਪੱਕਾ ਹੱਲ
ਪੰਜਾਬ ਤੋਂ ਆਈਆਂ ਮਹਿਲਾਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਭ ਤੋਂ ਵੱਡੀ ਸਮੱਸਿਆ ਆ ਰਹੀ ਸੀ ਕਿਉਂਕਿ ਟੌਇਲਟ ਦੀ ਕੋਈ ਵਿਵਸਥਾ ਨਹੀਂ ਸੀ ਜੋ ਵਿਵਸਥਾ ਸੀ ਉਹ ਨਾਹ ਦੇ ਬਰਾਬਰ ਸੀ।
ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਪਾਸ ਤਿੰਨ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਪਿਛਲੇ ਤਿੰਨ ਮਹੀਨਿਆਂ ਤੋਂ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਡਟੇ ਹੋਏ ਹਨ। ਸਿੰਘੂ ਬਾਰਡਰ ਕਿਸਾਨ ਅੰਦੋਲਨ ਕਾਰਨ ਪੂਰੀ ਚਰਚਾ 'ਚ ਹੈ। ਸਿੰਘੂ ਬਾਰਡਰ 'ਤੇ ਕਿਸਾਨਾਂ ਲਈ ਕਈ ਸੁਵਿਧਾਵਾਂ ਮੌਜੂਦ ਹਨ ਪਰ ਵੱਡੀ ਸਮੱਸਿਆ ਟੌਇਲਟ ਨੂੰ ਲੈਕੇ ਆ ਰਹੀ ਸੀ। ਪ੍ਰਸ਼ਾਸਨ ਵੱਲੋਂ ਵਿਵਸਥਾ ਕੀਤੀ ਗਈ ਸੀ ਪਰ ਉਸ ਤੋਂ ਕਿਸਾਨ ਨਾਖੁਸ਼ ਸਨ।
ਦਰਅਸਲ ਨਾ ਤਾਂ ਉੱਥੇ ਸਫਾਈ ਦੀ ਵਿਵਸਥਾ ਸੀ ਤੇ ਨਾ ਹੀ ਪਾਣੀ ਦੀ ਵਿਵਸਥਾ ਸਹੀ ਢੰਗ ਨਾਲ ਕੀਤੀ ਜਾਂਦੀ ਸੀ। ਜਿਸ ਤੋਂ ਬਾਅਦ ਕਿਸਾਨਾਂ ਨੇ ਖੁਦ ਹੀ ਇਸ ਤੋਂ ਛੁਟਕਾਰਾ ਪਾ ਲਿਆ ਹੈ। ਕਿਸਾਨਾਂ ਨੇ ਸਿੰਘੂ ਬਾਰਡਰ 'ਤੇ ਮੌਡਰਨ ਟਾਇਪ ਦੇ ਟੌਇਲਟ ਬਣਾ ਦਿੱਤੇ ਹਨ। ਜਿੰਨ੍ਹਾਂ 'ਚ ਹਰ ਤਰ੍ਹਾਂ ਦੀ ਵਿਵਸਥਾ ਕੀਤੀ ਗਈ ਹੈ। ਸਫਾਈ ਦਾ ਵੀ ਸਹੀ ਢੰਗ ਨਾਲ ਧਿਆਨ ਰੱਖਿਆ ਜਾਂਦਾ ਹੈ। ਉੱਥੇ ਹੀ ਪਾਣੀ ਦੀ ਵੀ ਕਮੀ ਨਹੀਂ ਛੱਡੀ ਗਈ।
ਪੰਜਾਬ ਤੋਂ ਆਈਆਂ ਮਹਿਲਾਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਭ ਤੋਂ ਵੱਡੀ ਸਮੱਸਿਆ ਆ ਰਹੀ ਸੀ ਕਿਉਂਕਿ ਟੌਇਲਟ ਦੀ ਕੋਈ ਵਿਵਸਥਾ ਨਹੀਂ ਸੀ ਜੋ ਵਿਵਸਥਾ ਸੀ ਉਹ ਨਾਹ ਦੇ ਬਰਾਬਰ ਸੀ। ਟੌਇਲਟ ਬਣਨ ਤੋਂ ਬਾਅਦ ਉਹ ਖੁਸ਼ ਹਨ ਕਿਉਂਕਿ ਉਨ੍ਹਾਂ ਦੀ ਵੱਡੀ ਸਮੱਸਿਆ ਦਾ ਹੱਲ ਨਿੱਕਲ ਆਇਆ ਹੈ। ਪੰਜਾਬ ਤੋਂ ਆਏ ਕਿਸਾਨਾਂ ਦਾ ਕਹਿਣਾ ਹੈ ਕਿ ਹਰ ਵਿਵਸਥਾ ਦਾ ਪ੍ਰਬੰਧ ਕਿਸਾਨ ਖੁਦ ਕਰ ਲੈਣਗੇ।
ਸਰਕਾਰ ਚਾਹੁੰਦੀ ਹੈ ਕਿ ਅੰਦੋਲਨ ਖਤਮ ਹੋ ਜਾਵੇ ਪਰ ਅਸੀਂ ਅੰਦੋਲਨ ਖਤਮ ਨਹੀਂ ਹੋਣ ਦੇਵਾਂਗੇ। ਇਸ ਲਈ ਅਸੀਂ ਮੌਡਰਨ ਟਾਇਪ ਦੇ ਟੌਇਲਟ ਬਣਾ ਲਏ ਹਨ। ਜਿਸ 'ਚ ਹਰ ਸੁਵਿਧਾ ਕਿਸਾਨ ਹੀ ਦੇ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਵਾਰ-ਵਾਰ ਦੁਹਰਾ ਰਹੇ ਹਾਂ ਜਦੋਂ ਤਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਉਨ੍ਹਾਂ ਦਾ ਅੰਦੋਲਨ ਜਾਰੀ ਰਹੇਗਾ।