ਪੜਚੋਲ ਕਰੋ
Advertisement
ਸੀਤਾਰਾਮ ਯੇਚੁਰੀ ਦਾ ਸਰਕਾਰ ‘ਤੇ ਤੰਜ, "ਕਸ਼ਮੀਰੀਆਂ ਨੂੰ ਕੀਤਾ ਘਰਾਂ ‘ਚ ਕੈਦ"
ਮਾਕਪਾ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਸੋਮਵਾਰ ਸਰਕਾਰ ‘ਤੇ ਇਲਜ਼ਾਮ ਲਗਾਇਆ ਕਿ ਕਸ਼ਮੀਰ ਦੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ‘ਚ ਕੈਦ ਕੀਤਾ ਗਿਆ ਹੈ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਜੰਮੂ-ਕਸ਼ਮੀਰ ਦੇ ਦਰਜੇ ‘ਚ ਬਦਲਾਅ ਦਾ ਅਸਰ ਵਿਸ਼ੇਸ ਦਰਜਾ ਹਾਸਲ ਸੂਬਿਆਂ ‘ਚ ਮਹਿਸੂਸ ਕੀਤਾ ਜਾਵੇਗਾ।
ਨਵੀਂ ਦਿੱਲੀ: ਮਾਕਪਾ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਸੋਮਵਾਰ ਸਰਕਾਰ ‘ਤੇ ਇਲਜ਼ਾਮ ਲਗਾਇਆ ਕਿ ਕਸ਼ਮੀਰ ਦੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ‘ਚ ਕੈਦ ਕੀਤਾ ਗਿਆ ਹੈ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਜੰਮੂ-ਕਸ਼ਮੀਰ ਦੇ ਦਰਜੇ ‘ਚ ਬਦਲਾਅ ਦਾ ਅਸਰ ਵਿਸ਼ੇਸ ਦਰਜਾ ਹਾਸਲ ਸੂਬਿਆਂ ‘ਚ ਮਹਿਸੂਸ ਕੀਤਾ ਜਾਵੇਗਾ।
ਯੇਚੁਰੀ ਨੇ ਲੋਕਾਂ ਨੂੰ ਈਦ ਉਲ-ਅਜ਼ਹਾ ਮੌਕੇ ਵਧਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਹੁਣ ਤਕ ਕਸ਼ਮੀਰ ‘ਚ ਆਪਣੇ ਸਾਥੀਆਂ ਦੀ ਸਥਿਤੀ ਬਾਰੇ ਕੋਈ ਜਾਣਕਾਰੀ ਨਹੀ ਹੈ। ਯੇਚੁਰੀ ਅਤੇ ਭਾਕਪਾ ਦੇ ਜਨਰਲ ਸਕੱਤਰ ਨੂੰ ਸ਼ੁੱਕਰਵਾਰ ਨੂੰ ਸ਼੍ਰੀਨਗਰ ਜਾਣ ਦੀ ਇਜਾਜ਼ਤ ਨਹੀ ਦਿੱਤੀ ਗਈ ਸੀ।
ਯੇਚੁਰੀ ਨੇ ਟਵੀਟ ਕਰ ਕਿਹਾ, ‘ ਈਦ ਖੁਸ਼ੀ ਅਤੇ ਜਸ਼ਨ ਦਾ ਤਿਓਹਾਰ ਹੈ ਅਤੇ ਅਸੀਂ ਕਸ਼ਮੀਰ ਦੀ ਜਨਤਾ ਦੇ ਨਾਲ ਹਾਂ ਜਿਨ੍ਹਾਂ ਨੂੰ ਉਨ੍ਹਾਂ ਦੇ ਘਰਾਂ ‘ਚ ਕੈਦ ਕੀਤਾ ਗਿਆ ਹੈ। ਅਸੀਂ ਹੁਣ ਵੀ ਨਹੀ ਜਾਣਦੇ ਕਿ ਕਸ਼ਮੀਰ ‘ਚ ਸਾਡੇ ਕਾਮਰੇਡ ਕਿੱਥੇ ਅਤੇ ਕਿਵੇਂ ਹਨ”।
ਉਨ੍ਹਾਂ ਕਿਹਾ, “ਸਾਡਾ ਦੇਸ਼ ਭਾਸ਼ਾਵਾਂ, ਧਰਮਾਂ, ਸੰਸਕ੍ਰਿਤੀਆਂ ਅਤੇ ਵੱਖ-ਵੱਖ ਵਿਚਾਰਾਂ ਵਾਲਾ ਦੇਸ਼ ਹੈ ਅਤੇ ਇਹੀ ਸਾਡੀ ਤਾਕਤ ਹੈ”।Eid is an occasion of joy and celebration, and our thoughts are with the people of Kashmir who have been kept imprisoned in their own homes. We still don't know how or where our Comrades in Kashmir are. pic.twitter.com/Ac9BwTg0EQ
— Sitaram Yechury (@SitaramYechury) August 12, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਪੰਜਾਬ
ਆਈਪੀਐਲ
Advertisement