ਪੜਚੋਲ ਕਰੋ
Advertisement
Smriti Irani Daughter Wedding : ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੀ ਬੇਟੀ ਸ਼ੇਨੇਲ ਬਣੇਗੀ ਦੁਲਹਨ ,ਨਾਗੌਰ ਦੇ ਇਸ ਕਿਲ੍ਹੇ 'ਚ ਲਵੇਗੀ ਸੱਤ ਫੇਰੇ
Smriti Irani Daughter Wedding : ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ (Smriti Irani) ਦੀ ਬੇਟੀ ਸ਼ੈਨੇਲ ਈਰਾਨੀ (Shanelle Irani) ਜਲਦੀ ਹੀ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ। 7 ਫਰਵਰੀ ਤੋਂ 9 ਫਰਵਰੀ ਦਰਮਿਆਨ ਰਾਜਸਥਾਨ ਦੇ ਖਿਨਵਸਰ ਕਿਲ੍ਹੇ (ਨਾਗੌਰ) ਵਿਖੇ
Smriti Irani Daughter Wedding : ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ (Smriti Irani) ਦੀ ਬੇਟੀ ਸ਼ੈਨੇਲ ਈਰਾਨੀ (Shanelle Irani) ਜਲਦੀ ਹੀ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ। 7 ਫਰਵਰੀ ਤੋਂ 9 ਫਰਵਰੀ ਦਰਮਿਆਨ ਰਾਜਸਥਾਨ ਦੇ ਖਿਨਵਸਰ ਕਿਲ੍ਹੇ (ਨਾਗੌਰ) ਵਿਖੇ ਸ਼ੈਨੇਲ ਇਰਾਨੀ ਦੇ ਵਿਆਹ ਦੇ ਪ੍ਰੋਗਰਾਮ ਹਨ। ਜਾਣਕਾਰੀ ਮੁਤਾਬਕ ਸ਼ੈਨੇਲ ਆਪਣੇ ਪ੍ਰੇਮੀ ਅਰਜੁਨ ਭੱਲਾ (Arjun Bhalla) ਨਾਲ ਵਿਆਹ ਕਰਵਾਉਣ ਜਾ ਰਹੀ ਹੈ।
ਕਾਫੀ ਸਮਾਂ ਪਹਿਲਾਂ ਸਮ੍ਰਿਤੀ ਇਰਾਨੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਬੇਟੀ ਸ਼ੈਨੇਲ ਅਤੇ ਹੋਣ ਵਾਲੇ ਜਵਾਈ ਅਰਜੁਨ ਭੱਲਾ ਦੀਆਂ ਤਸਵੀਰਾਂ ਸ਼ੇਅਰ ਕਰਕੇ ਖੁਸ਼ੀ ਜ਼ਾਹਰ ਕੀਤੀ ਸੀ। ਉਨ੍ਹਾਂ ਨੇ ਲਿਖਿਆ, 'ਅਰਜੁਨ ਭੱਲਾ ਹੁਣ ਸਾਡੇ ਦਿਲਾਂ 'ਚ ਵੱਸਦੇ ਹਨ। ਸਾਡੇ ਪਰਿਵਾਰ ਵਿੱਚ ਤੁਹਾਡਾ ਸੁਆਗਤ ਹੈ।' ਮਜ਼ਾਕ ਕਰਦੇ ਹੋਏ ਸਮ੍ਰਿਤੀ ਇਰਾਨੀ ਨੇ ਅੱਗੇ ਲਿਖਿਆ ਸੀ , ਅਰਜੁਨ ਭੱਲਾ ਸਾਡੀ ਪਾਗਲ ਫੈਮਿਲੀ 'ਚ ਸਵਾਗਤ ਹੈ। ਸਹੁਰੇ ਵਜੋਂ ਇਕ ਕ੍ਰੇਜ਼ੀ ਆਦਮੀ ਦਾ ਸਾਹਮਣਾ ਕਰਨ ਲਈ ਅਤੇ ਉਸ ਤੋਂ ਵੀ ਬੁਰੀ ਸੱਸ ਯਾਨੀ ਮੇਰਾ ਸਾਹਮਣਾ ਕਰਨ ਲਈ ਅਸ਼ੀਰਵਾਦ (ਤੈਨੂੰ ਅਧਿਕਾਰਤ ਚਿਤਾਵਨੀ ਦਿੱਤੀ ਗਈ ਹੈ)।
ਇਹ ਵੀ ਪੜ੍ਹੋ : ਪਰਨੀਤ ਕੌਰ ਨੇ ਦਿੱਤਾ ਕਾਰਨ ਦੱਸੋ ਨੋਟਿਸ ਦਾ ਜਵਾਬ, ਹਾਈਕਮਾਨ ਨੂੰ ਕਿਹਾ, 'ਤੁਸੀਂ ਕਾਰਵਾਈ ਕਰਨ ਲਈ ਆਜ਼ਾਦ ਹੋ'
ਪੇਸ਼ੇ ਤੋਂ ਵਕੀਲ ਹੈਸ਼ੈਨੇਲ ਈਰਾਨੀ
ਤੁਹਾਨੂੰ ਦੱਸ ਦਈਏ ਸ਼ੈਨੇਲ ਈਰਾਨੀ ਇੱਕ ਵਕੀਲ ਹੈ ਅਤੇ ਉਸਨੇ ਆਪਣੀ ਸਕੂਲਿੰਗ ਮੁੰਬਈ ਤੋਂ ਹੀ ਕੀਤੀ ਹੈ। ਸ਼ੈਨੇਲ ਈਰਾਨੀ ਉੱਚ ਪੜ੍ਹਾਈ ਲਈ ਅਮਰੀਕਾ ਗਈ ਅਤੇ ਜਾਰਜਟਾਊਨ ਯੂਨੀਵਰਸਿਟੀ ਤੋਂ ਕਾਨੂੰਨ ਦੀ ਡਿਗਰੀ ਹਾਸਲ ਕੀਤੀ। ਸ਼ੈਨੇਲ ਇਰਾਨੀ ਜ਼ੁਬਿਨ ਅਤੇ ਉਸਦੀ ਪਹਿਲੀ ਪਤਨੀ ਮੋਨਾ ਇਰਾਨੀ ਦੀ ਧੀ ਹੈ। ਇਸ ਦੇ ਨਾਲ ਹੀ ਸਮ੍ਰਿਤੀ ਅਤੇ ਜ਼ੁਬਿਨ ਇਰਾਨੀ ਦੇ ਦੋ ਬੱਚੇ ਹਨ- ਬੇਟਾ ਜੋਰ ਅਤੇ ਬੇਟੀ ਜੋਸ਼।
ਜਾਣੋ ਕੌਣ ਹੈ ਅਰਜੁਨ ਭੱਲਾ ?
ਅਰਜੁਨ ਭੱਲਾ ਬਾਰੇ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਹਾਲਾਂਕਿ ਮੀਡੀਆ 'ਚ ਚੱਲ ਰਹੀਆਂ ਖਬਰਾਂ ਮੁਤਾਬਕ ਉਸ ਨੇ ਲੰਡਨ ਤੋਂ ਐਮ.ਬੀ.ਏ.ਕੀਤੀ ਹੈ।
View this post on Instagram
ਦੱਸ ਦੇਈਏ ਕਿ ਟੀਵੀ ਸੀਰੀਅਲ 'ਕਿਓਂਕਿ ਸਾਸ ਭੀ ਕਭੀ ਬਹੂ ਥੀ' 'ਚ ਤੁਲਸੀ ਦਾ ਕਿਰਦਾਰ ਨਿਭਾ ਕੇ ਸਮ੍ਰਿਤੀ ਈਰਾਨੀ (Smriti Irani) ਘਰ-ਘਰ ਮਸ਼ਹੂਰ ਹੋ ਗਈ ਸੀ । ਹੁਣ ਕੇਂਦਰੀ ਮੰਤਰੀ ਅਸਲ ਵਿਚ ਸੱਸ ਬਣਨ ਵਾਲੀ ਹੈ। ਦਰਅਸਲ ਸਮ੍ਰਿਤੀ ਦੀ ਮਤਰੇਈ ਧੀ ਸ਼ੈਨੇਲ ਈਰਾਨੀ (Shanelle Irani) ਨੇ ਦਿਸੰਬਰ 2021 ਵਿੱਚ ਆਪਣੇ ਪ੍ਰੇਮੀ ਅਰਜੁਨ ਭੱਲਾ (Arjun Bhalla) ਨਾਲ ਮੰਗਣੀ ਕਰ ਲਈ ਸੀ। ਇਸ ਸਪੈਸ਼ਲ ਮੂਵਮੈਂਟ ਦੀ ਤਸਵੀਰ ਉਨ੍ਹਾਂ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਅੰਮ੍ਰਿਤਸਰ
ਅੰਮ੍ਰਿਤਸਰ
Advertisement