ਪੜਚੋਲ ਕਰੋ
Advertisement
(Source: ECI/ABP News/ABP Majha)
ਕੋਰੋਨਾਵਾਇਰਸ ਨੂੰ ਲੈ ਕੇ ਸਸ਼ੋਲ ਮੀਡੀਆ ਤੇ ਕਿਤੀ ਸੀ ਸ਼ਰਾਰਤੀ ਪੋਸਟ, ਕੰਪਨੀ ਨੇ ਨੌਕਰੀ ਤੋਂ ਕੱਢਿਆ, ਪੁਲਿਸ ਨੇ ਕੀਤਾ ਗ੍ਰਿਫਤਾਰ
ਆਈ ਟੀ ਕੰਪਨੀ ਇੰਫੋਸਿਸ ਨੇ ਕੋਰੋਨਾ ਮਹਾਂਮਾਰੀ ਬਾਰੇ ਫੇਸਬੁੱਕ 'ਤੇ ਸ਼ਰਾਰਤੀ ਪੋਸਟ ਕਰਨ ਲਈ ਇੱਕ ਇੰਜੀਨੀਅਰ ਨੂੰ ਨੌਕਰੀ ਤੋਂ ਕੱਢ ਦਿੱਤਾ।
ਬੰਗਲੁਰੂ: ਆਈ ਟੀ ਕੰਪਨੀ ਇੰਫੋਸਿਸ ਨੇ ਕੋਰੋਨਾ ਮਹਾਂਮਾਰੀ ਬਾਰੇ ਫੇਸਬੁੱਕ 'ਤੇ ਸ਼ਰਾਰਤੀ ਪੋਸਟ ਕਰਨ ਲਈ ਇੱਕ ਇੰਜੀਨੀਅਰ ਨੂੰ ਨੌਕਰੀ ਤੋਂ ਕੱਢ ਦਿੱਤਾ। ਇੰਜੀਨੀਅਰ ਮੁਜੀਬ ਮੁਹੰਮਦ ਨੇ ਪੋਸਟ ਕੀਤਾ ਸੀ ਕਿ - “ਆਓ ਇਕੱਠੇ ਚੱਲੀਏ, ਲੋਕਾਂ ਵਿਚਾਲੇ ਜਾ ਕੇ ਵਾਇਰਸ ਫੈਲਾਈਏ ” ਇਸ ਤੋਂ ਬਾਅਦ ਮੁਜੀਬ ਦੀ ਪਛਾਣ ਇੱਕ ਇੰਫੋਸਿਸ ਕਰਮਚਾਰੀ ਵਜੋਂ ਹੋਈ ਸੀ ਅਤੇ ਹੁਣ ਕੰਪਨੀ ਨੇ ਉਸ ਖ਼ਿਲਾਫ਼ ਕਾਰਵਾਈ ਕਰਦੇ ਹੋਏ ਉਸਨੂੰ ਨੌਕਰੀ ਤੋਂ ਕੱਢ ਦਿੱਤਾ। ਇੰਜੀਨੀਅਰ ਨੂੰ ਸੋਸ਼ਲ ਮੀਡੀਆ ਤੇ ਕੋਰੋਨਾਵਾਇਰਸ ਸੰਕਰਮਣ ਨੂੰ ਫੈਲਾਣ ਬਾਰੇ ਲਿਖੀ ਇਸ ਪੋਸਟ ਕਾਰਨ ਗ੍ਰਿਫਤਾਰ ਕਰ ਲਿਆ ਗਿਆ ਹੈ।
ਇੰਫੋਸਿਸ ਨੇ ਟਵੀਟ ਕੀਤਾ ਕਿ
ਇੰਫੋਸਿਸ ਦਾ ਇੱਕ ਕਰਮਚਾਰੀ ਕੋਰੋਨਾ ਪੀੜਤ ਮਿਲਿਆ ਸੀ।ਇਸ ਤੋਂ ਬਾਅਦ, ਕੰਪਨੀ ਨੇ ਪੂਰਾ ਦਫ਼ਤਰ ਖਾਲੀ ਕਰਵਾ ਦਿੱਤਾ ਅਤੇ ਸੈਨੇਟਾਈਜ਼ੇਸ ਕਰ ਦਿੱਤਾ। ਇੰਫੋਸਿਸ ਦੇ ਬੰਗਲੌਰ ਵਿੱਚ 10 ਤੋਂ ਵੱਧ ਦਫਤਰ ਹਨ। ਇਥੋਂ ਇਸ ਦਾ ਵਿਕਾਸ ਕੇਂਦਰ ਅਤੇ ਕਾਰਪੋਰੇਟ ਕੇਂਦਰ ਚੱਲਦੇ ਹਨ। ਕੋਰੋਨਾ ਦੀ ਲਾਗ ਦੇ ਮੱਦੇਨਜ਼ਰ, ਇੰਫੋਸਿਸ ਨੇ ਕਰਮਚਾਰੀਆਂ ਨੂੰ ਘਰ ਤੋਂ ਕੰਮ ਦੀ ਸਹੂਲਤ ਦਿੱਤੀ ਹੈ। ਇਸ ਦੇ ਨਾਲ ਹੀ ਕੰਪਨੀ ਨੇ ਭਾਰਤ ਅਤੇ ਹੋਰਨਾਂ ਦੇਸ਼ਾਂ ਵਿੱਚ ਕੋਰੋਨਾ ਬਾਰੇ ਚੱਲ ਰਹੀ ਸਲਾਹ ਨੂੰ ਸਵੀਕਾਰ ਕਰਨ ਅਤੇ ਸਰਕਾਰਾਂ ਨੂੰ ਪੂਰਾ ਸਮਰਥਨ ਦੇਣ ਲਈ ਕਿਹਾ ਹੈ।Infosys has completed its investigation on the social media post by one of its employees and we believe that this is not a case of mistaken identity. (1/2)
— Infosys (@Infosys) March 27, 2020
Prioritizing the care of our employees, the commitment to our clients, and the respect for our communities, Infosys has advised employees to work from home where possible while ensuring client confidentiality and security (1/2) pic.twitter.com/sEiC9VHUM7
— Infosys (@Infosys) March 16, 2020
Check out below Health Tools-
Calculate Your Body Mass Index ( BMI )
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਕਾਰੋਬਾਰ
ਪੰਜਾਬ
Advertisement