ਨਵੀਂ ਦਿੱਲੀ: ਕਿਸਾਨ ਟਿੱਕਰੀ ਬਾਰਡਰ ਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।ਇਸ ਦੌਰਾਨ ਕਿਸਾਨ ਮੋਰਚਾ ਤੇ ਸੋਮਵਾਰ ਨੂੰ ਇੱਕ ਰੇਪ ਦੀ ਘਟਨਾ ਸਾਹਮਣੇ ਆਏ ਹੈ।ਪੁਲਿਸ ਦੇ ਕੋਲ ਹੁਣ ਇੱਕ ਵੀਡੀਓ ਆਈ ਹੈ ਜਿਸ ਵਿੱਚ ਇਹ ਪੁਸ਼ਟੀ ਹੋਈ ਹੈ ਕਿ ਪੀੜਤ ਦੇ ਨਾਲ ਟ੍ਰੇਨ ਵਿੱਚ ਛੇੜਛਾੜ ਦੀ ਘਟਨਾ ਹੋਈ ਸੀ।ਪਰ ਇਸ ਬਾਰੇ ਮਾਮਲਾ ਦੇਰੀ ਨਾਲ ਦਰਜ ਕੀਤਾ ਗਿਆ।



ਕਿਸਾਨ ਨੇਤਾ ਯੋਗੇਂਦਰ ਯਾਦਵ ਨੇ ਇੱਕ ਔਨਲਾਈਨ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ, "ਅਸੀਂ ਟੈਲੀਵਿਜ਼ਨ ਉੱਤੇ ਰਿਪੋਰਟਾਂ ਵੇਖੀਆਂ ਹਨ ਕਿ ਕੁਝ ਕਿਸਾਨ ਆਗੂ ਟਿੱਕਰੀ ਸਰਹੱਦ 'ਤੇ ਹੋਏ ਸ਼ੋਸ਼ਣ ਤੋਂ ਜਾਣੂ ਸੀ ਪਰ ਫੇਰ ਵੀ ਕੋਈ ਕਾਰਵਾਈ ਨਹੀਂ ਕੀਤੀ।" ਉਨ੍ਹਾਂ ਕਿਹਾ ਕਿ ਫਿਲਹਾਲ ਅਸੀਂ ਇਨ੍ਹਾਂ ਰਿਪੋਰਟਾਂ ਦੀ ਪੁਸ਼ਟੀ ਨਹੀਂ ਕਰ ਸਕਦੇ, ਪਰ ਅਸੀਂ ਤੁਹਾਨੂੰ ਭਰੋਸਾ ਦਿਵਾਉਂਦੇ ਹਾਂ ਕਿ ਅਸੀਂ ਇਨ੍ਹਾਂ ਦੋਸ਼ਾਂ ਦੀ ਜਾਂਚ ਕਰਾਂਗੇ ਅਤੇ ਸਖਤ ਕਾਰਵਾਈ ਕਰਾਂਗੇ। ”



ਇਸ ਮਗਰੋਂ ਪੁਲਿਸ ਨੇ ਸਾਰੇ ਆਰੋਪੀਆਂ ਅਤੇ ਕਿਸਾਨ ਨੇਤਾ ਯੋਗੇਂਦਰ ਯਾਦਵ ਨੂੰ ਜਾਂਚ ਵਿੱਚ ਸਹਿਯੋਗ ਕਰਨ ਲਈ ਨੋਟਿਸ ਭੇਜਿਆ ਹੈ।ਪੁਲਿਸ ਦੀ ਜਾਂਚ ਵਿੱਚ ਇੱਕ ਆਰੋਪੀ ਮਹਿਲਾ ਦੇ ਸ਼ਾਮਲ ਹੋਣ ਬਾਰੇ ਵੀ ਗੱਲ ਸਾਹਮਣੇ ਆਏ ਹੈ।



ਡੀਐਸਪੀ ਪਵਨ ਕੁਮਾਰ ਨੇ ਕਿਹਾ ਹੈ ਕਿ ਦੋਸ਼ੀ ਔਰਤ ਤੋਂ ਐਸਆਈਟੀ ਪੁੱਛਗਿੱਛ ਕਰ ਰਹੀ ਹੈ। ਡੀਐਸਪੀ ਪਵਨ ਕੁਮਾਰ ਨੇ ਖੁਦ ਕਿਹਾ ਹੈ ਕਿ ਇਹ ਜਾਂਚ ਉਨ੍ਹਾਂ ਦੀ ਅਗਵਾਈ ਹੇਠ ਕੀਤੀ ਜਾਵੇਗੀ। ਡੀਐਸਪੀ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ਵਿੱਚ ਮੁਲਜ਼ਮ ਔਰਤ ਨੇ ਰੇਲ ਵਿੱਚ ਸਵਾਰ ਪੀੜਤ ਔਰਤ ਨਾਲ ਛੇੜਛਾੜ ਦੀ ਪੁਸ਼ਟੀ ਕੀਤੀ ਹੈ। ਇਸ ਕੇਸ ਵਿਚ, ਦੋਸ਼ੀ ਅਨਿਲ 'ਤੇ ਅਣਉਚਿਤ ਵਿਵਹਾਰ ਦਾ ਦੋਸ਼ ਲਗਾਇਆ ਜਾ ਰਿਹਾ ਹੈ।


 ਡੀਐਸਪੀ ਪਵਨ ਕੁਮਾਰ ਦਾ ਇਹ ਵੀ ਕਹਿਣਾ ਹੈ ਕਿ ਪੁਲਿਸ ਜਾਂਚ ਵਿੱਚ ਸਾਹਮਣੇ ਆਏ ਤੱਥਾਂ ਦੇ ਅਧਾਰ ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਬਾਰੇ ਵਿਚਾਰ ਕਰੇਗੀ। ਡੀਐਸਪੀ ਨੇ ਪਿਛਲੇ ਦਿਨੀਂ ਮੁਲਜ਼ਮਾਂ ਦੀ ਗਿਣਤੀ ’ਤੇ ਪੀੜਤ ਲੜਕੀ ਦੇ ਪਿਤਾ ਵੱਲੋਂ ਦਿੱਤੇ ਬਿਆਨ ਨੂੰ ਵੀ ਸਪਸ਼ਟ ਕੀਤਾ।ਉਨ੍ਹਾਂ ਕਿਹਾ ਕਿ ਇਸ ਕੇਸ ਵਿੱਚ ਅੱਧੀ ਦਰਜਨ ਵਿਅਕਤੀਆਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਕੇਸ ਨਾਲ ਸਬੰਧਤ ਇਕ ਦੋਸ਼ੀ ਅਨੂਪ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਵੀ ਕਿਸਾਨਾਂ ਦੇ ਕੁਝ ਟੈਂਟਾਂ ਦੀ ਜਾਂਚ ਕਰਨ ਗਈ। ਮੁਲਜ਼ਮ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।