ਸੋਨਾਲੀ ਫੋਗਾਟ ਕਤਲ: ਗੋਆ ਪੁਲਿਸ ਦੀ ਹਿਸਾਰ ਵਿੱਚ ਜਾਂਚ, ਨਿੱਜੀ ਲੌਕਰ ਕੀਤਾ ਸੀਲ, ਕਬਜ਼ੇ 'ਚ ਲਈਆਂ 3 ਡਾਇਰੀਆਂ
ਗੋਆ ਪੁਲਿਸ ਨੇ ਸੋਨਾਲੀ ਫੋਗਾਟ ਦੇ ਹਿਸਾਰ ਵਿੱਚ ਸੰਤ ਨਗਰ ਵਾਲੇ ਘਰ ਦੀ ਤਲਾਸ਼ੀ ਲਈ। ਸੋਨਾਲੀ ਦੇ ਨਿੱਜੀ ਲੌਕਰ ਨੂੰ ਪੁਲਿਸ ਨੇ ਸੀਲ ਕਰਕੇ ਅਲਮਾਰੀ ਵਿੱਚ 3 ਡਾਇਰੀਆਂ ਕੀਤੀਆਂ ਜ਼ਬਤ।
ਹਰਿਆਣਾ: ਭਾਰਤੀ ਜਨਤਾ ਪਾਰਟੀ ਦੀ ਆਗੂ ਤੇ ਟਿੱਕ ਟੌਕ ਸਟਾਰ ਸੋਨਾਲੀ ਫੋਗਾਟ ਦੇ ਕਤਲ ਕੇਸ ਵਿੱਚ ਲਗਾਤਾਰ ਤੀਜੇ ਦਿਨ ਹਿਸਾਰ ਵਿੱਚ ਗੋਆ ਪੁਲਿਸ ਦੀ ਜਾਂਚ ਜਾਰੀ ਹੈ। ਗੋਆ ਪੁਲਿਸ ਨੇ ਸ਼ੁੱਕਰਵਾਰ ਨੂੁੂੰ ਮੁੜ ਸੋਨਾਲੀ ਦੇ ਸੰਤ ਨਗਰ ਵਾਲੇ ਘਰ ਵਿੱਚ ਜਾਂਚ ਕੀਤੀ। ਗੋਆ ਪੁਲਿਸ ਨੇ ਸੋਨਾਲੀ ਦੇ ਕਮਰੇ, ਅਲਮਾਰੀ, ਆਦਿ ਸਮਾਨ ਦੀ ਤਲਾਸ਼ੀ ਲਈ ਤੇ ਉਸ ਦੇ ਪਾਸਵਰਡ ਲੱਗੇ ਲੌਕਰ ਨੂੰ ਵੀ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਲੌਕਰ ਨਾ ਖੁੱਲ੍ਹਣ 'ਤੇ ਗੋਆ ਪੁਲਿਸ ਨੇ ਉਸ ਨੂੰ ਸੀਲ ਕਰ ਦਿੱਤਾ ਹੈ। ਉੱਥੇ ਹੀ ਸੋਨਾਲੀ ਦੀ ਅਲਮਾਰੀ ਵਿੱਚੋਂ ਗੋਆ ਪੁਲਿਸ ਨੇ ਤਿੰਨ ਡਾਇਰੀਆਂ ਵੀ ਕਬਜ਼ੇ ਵਿੱਚ ਲਈਆਂ ਹਨ। ਉਨ੍ਹਾਂ ਡਾਇਰੀਆਂ ਵਿੱਚ ਸੋਨਾਲੀ ਤੇ ਸੁਧੀਰ ਨਾਲ ਜੁੜੇ ਅਹਿਮ ਖ਼ੁਲਾਸੇ ਹੋ ਸਕਦੇ ਹਨ।
ਤਿੰਨ ਵਿਅਕਤੀਆਂ ਨੇ 9 ਸਾਲ ਦੀ ਬੱਚੀ ਨਾਲ ਕੀਤਾ ਰੇਪ , ਤਿੰਨ ਮੁਲਜ਼ਮਾਂ ਵਿੱਚੋਂ 2 ਗ੍ਰਿਫ਼ਤਾਰ, ਇੱਕ ਫਰਾਰ
ਗੋਆ ਪੁਲਿਸ ਦੇ ਇੰਸਪੈਕਟਰ ਡੇਰੇਨ ਡਿਕੋਸਟਾ ਨੇ ਦੱਸਿਆ ਕਿ ਉਨ੍ਹਾਂ ਦੀ ਜਾਂਚ ਜਾਰੀ ਹੈ, ਗਵਾਹਾਂ ਤੇ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕੀਤੇ ਗਏ ਹਨ। ਗੋਆ ਪੁਲਿਸ ਵੱਲੋਂ ਬੈਂਕ ਵਿੱਚ ਵੀ ਜਾਂਚ ਕੀਤੀ ਗਈ ਹੈ।
ਸੋਨਾਲੀ ਦੇ ਭਰਾ ਵਤਨ ਨੇ ਦੱਸਿਆ ਕਿ ਗੋਆ ਪੁਲਿਸ ਨੇ ਜਾਂਚ ਦੌਰਾਨ ਸੋਨਾਲੀ ਫੋਗਾਟ ਦੇ ਨਿੱਜੀ ਲੌਕਰ ਨੂੰ ਸੀਲ ਕਰ ਦਿੱਤਾ ਹੈ ਤੇ ਉਸ ਦੀ ਅਲਮਾਰੀ ਵਿੱਚੋਂ ਤਿੰਨ ਡਾਇਰੀਆਂ ਨੂੰ ਕਬਜ਼ੇ ਵਿੱਚ ਵੀ ਲੈ ਲਿਆ ਹੈ। ਉਨ੍ਹਾਂ ਦੱਸਿਆ ਕਿ ਗੋਆ ਪੁੁਲਿਸ ਦੀ ਇੱਕ ਟੀਮ ਸੁਧੀਰ ਨਾਲ ਪੁੱਛਗਿੱਛ ਕਰ ਰਹੀ ਹੈ। ਇਸ ਦੇ ਨਾਲ ਹੀ ਸੋਨਾਲੀ ਦੇ ਭਰਾ ਨੇ ਕਿਹਾ ਕਿ ਇਸ ਮਾਮਲੇ ਵਿੱਚ ਸੀਬੀਆਈ ਦੀ ਜਾਂਚ ਲਈ ਕੱਲ੍ਹ ਉਹ ਮੁੜ ਤੋਂ ਮੁੱਖ ਮੰਤਰੀ ਨਾਲ ਮੁਲਾਕਾਤ ਕਰਨਗੇ।
ਜ਼ਿਕਰ ਕਰ ਦਈਏ ਕਿ ਗੋਆ ਪੁਲਿਸ ਟੀਮ ਨੇ ਸੋਨਾਲੀ ਦੇ ਸੰਤ ਨਗਰ ਵਾਲੇ ਘਰ ਵਿੱਚ ਵੀਰਵਾਰ ਨੂੰ ਵੀ ਤਲਾਸ਼ੀ ਲਈ ਸੀ। ਗੋਆ ਪੁਲਿਸ ਨੇ ਇਸ ਦੌਰਾਨ ਪੂਰੀ ਜਾਂਚ ਦੀ ਵੀਡੀਓਗ੍ਰਾਫੀ ਕੀਤੀ ਤੇ ਇਸ ਦੌਰਾਨ ਸੋਨਾਲੀ ਤੇ ਉਸ ਦੇ ਪਤੀ ਦੀਆਂ ਪੁਰਾਣੀਆਂ ਤਸਵੀਰਾਂ ਦੀਆਂ ਵੀ ਫੋਟੋਆਂ ਖਿੱਚੀਆਂ। ਇਸ ਦੌਰਾਨ ਪੁਲਿਸ ਨੇ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀਆਂ ਤਸਵੀਰਾਂ ਵੀ ਵੇਖੀਆਂ ਪਰ ਉਨ੍ਹਾਂ ਨੂੰ ਕਬਜ਼ੇ ਵਿੱਚ ਨਹੀਂ ਲਿਆ ਗਿਆ।
ਸਰਕਾਰੀ ਕਰਮਚਾਰੀ ਕਿੰਨੇ ਦਿਨ ਲਗਾਤਾਰ ਛੁੱਟੀ 'ਤੇ ਰਹੇ ਤਾਂ ਛੁੱਟ ਜਾਵੇਗੀ ਨੌਕਰੀ, ਛੁੱਟੀਆਂ ਨਾਲ ਜੁੜੇ ਕੀ ਹਨ ਨਿਯਮ ?