ਸੋਨੀਪਤ: ਦਰਦਨਾਕ ਸੜਕ ਹਾਦਸੇ 'ਚ ਪਤੀ-ਪਤਨੀ ਸਮੇਤ ਉਨ੍ਹਾਂ ਦੀ ਧੀ ਮੌਤ ਹੋ ਗਈ। ਹਾਦਸਾ ਸੋਨੀਪਤ ਦੇ ਬਹਾਲਗੜ੍ਹ ਚੌਕ 'ਤੇ ਦਾਵਤ ਰਾਈਸ ਮਿੱਲ ਨੇੜੇ ਵਾਪਰਿਆ। ਤੇਜ਼ ਰਫ਼ਤਾਰ ਟਰੱਕ ਨੇ ਆਲਟੋ ਕਾਰ ਵਿੱਚ ਟੱਕਰ ਮਾਰ ਦਿੱਤੀ। ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ।

ਮ੍ਰਿਤਕਾਂ ਦੀ ਪਛਾਣ ਰਾਜੇਸ਼, ਉਸ ਦੀ ਪਤਨੀ ਪਿੰਕੀ ਤੇ ਧੀ ਪਰਵਜੋਤ ਵਜੋਂ ਹੋਈ ਹੈ। ਸਾਰੇ ਮ੍ਰਿਤਕ ਕਰਨਾਲ ਦੇ ਰਹਿਣ ਵਾਲੇ ਸੀ। ਹਾਦਸੇ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ ਹੋਈ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।