ਪੜਚੋਲ ਕਰੋ
Advertisement
ਸਾਬਰਮਤੀ ਰਿਵਰਫ਼੍ਰੰਟ ਤੋਂ ਸਟੈਚੂ ਆਫ਼ ਯੂਨਿਟੀ ਵਿਚਾਲੇ ਰੋਜ਼ਾਨਾ ਉੱਡਣਗੇ 2 ਸੀ-ਪਲੇਨ. ਇਹ ਹੋਵੇਗਾ ਸਮਾਂ ਤੇ ਕਿਰਾਇਆ
ਭਾਰਤ ਦੀ ਪਹਿਲੀ ਸੀ-ਪਲੇਨ ਸੇਵਾ 3! ਅਕਤੂਬਰ ਨੂੰ ਸਾਬਰਮਤੀ ਰਿਵਰਫ਼੍ਰੰਟ ਤੋਂ ਸਟੈਚੂ ਆਫ਼ ਯੂਨਿਟੀ ਵਿਚਾਲੇ ਸ਼ੁਰੂ ਹੋਣ ਵਾਲੀ ਹੈ। ਕਿਹਾ ਜਾ ਰਿਹਾ ਹੈ ਕਿ ਇਸ ਸੇਵਾ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ।
ਸਪਾਈਸਜੈੱਟ (SpiceJet) ਨੇ ਕਿਹਾ ਹੈ ਕਿ ਉਹ ਗੁਜਰਾਤ ਦੇ ਅਹਿਮਦਾਬਾਦ ’ਚ ਸਾਬਰਮਤੀ ਰਿਵਰ ਫ਼੍ਰੰਟ ਤੇ ਕੇਵੜੀਆ ’ਚ ਸਟੈਚੂ ਆਫ਼ ਯੂਨਿਟੀ ਵਿਚਾਲੇ ਸਨਿੱਚਰਵਾਰ ਤੋਂ ਰੋਜ਼ਾਨਾ ਦੋ Seaplane Flights ਚਲਾਏਗੀ। ਏਅਰਲਾਈਨ ਨੇ ਦੱਸਿਆ ਕਿ ਇਸ ਉਡਾਣ ਯੋਜਨਾ ਅਧੀਨ ਇੱਕ ਪਾਸੇ ਦਾ ਕਿਰਾਇਆ 1,500 ਰੁਪਏ ਤੋਂ ਸ਼ੁਰੂ ਹੋਵੇਗਾ ਤੇ ਟਿਕਟ 30 ਅਕਤੂਬਰ, 2020 ਦੇ ਬਾਅਦ ਤੋਂ ਸਪਾਈਸ ਸ਼ਟਲ ਦੀ ਵੈੱਬਸਾਈਟ ਤੋਂ ਲਿਆ ਜਾ ਸਕੇਗਾ।
ਭਾਰਤ ਦੀ ਪਹਿਲੀ ਸੀ-ਪਲੇਨ ਸੇਵਾ 3! ਅਕਤੂਬਰ ਨੂੰ ਸਾਬਰਮਤੀ ਰਿਵਰਫ਼੍ਰੰਟ ਤੋਂ ਸਟੈਚੂ ਆਫ਼ ਯੂਨਿਟੀ ਵਿਚਾਲੇ ਸ਼ੁਰੂ ਹੋਣ ਵਾਲੀ ਹੈ। ਕਿਹਾ ਜਾ ਰਿਹਾ ਹੈ ਕਿ ਇਸ ਸੇਵਾ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ। ਸੀ-ਪਲੇਨ ਹਵਾਈ ਜਹਾਜ਼ਾਂ ਦਾ ਸੰਚਾਲਨ ਸਪਾਈਸਜੈੱਟ ਦੀ ਸਹਿਯੋਗੀ ਕੰਪਨੀ ‘ਸਪਾਈਸ ਸ਼ਟਲ’ ਕਰੇਗੀ। ਇਸ ਹਰੇਕ ਉਡਾਣ ਦਾ ਸਮਾਂ ਲਗਪਗ 30 ਮਿੰਟ ਹੋਵੇਗਾ। ਸਪਾਈਸਜੈੱਟ ਨੇ ਇਸ ਲਈ ਮਾਲਦੀਵ ਤੋਂ ਇੱਕ ਸੀ-ਪਲੇਨ ਖ਼ਰੀਦਿਆ ਹੈ। ਇਹ ਹਵਾਈ ਜਹਾਜ਼ ਲਗਪਗ 250 ਕਿਲੋਮੀਟਰ ਦੇ ਮਾਰਗ ਉੱਤੇ ਸੇਵਾ ਮੁਹੱਈਆ ਕਰਵਾਏਗੀ। ਸੀ-ਪਲੇਨ ਇੱਕ ਵਾਰੀ ’ਚ 12 ਯਾਤਰੀ ਲਿਜਾ ਸਕੇਗਾ।
ਸਾਬਰਮਤੀ ਤੇ ਸਰਦਾਰ ਸਰੋਵਰ ਸਟੈਚੂ ਆਫ਼ ਯੂਨਿਟੀ ਰੂਟ ਦੇਸ਼ ਵਿੱਚ ਸ਼ਨਾਖ਼ਤ ਕੀਤੇ ਗਏ 16 ਸੀ-ਪਲੇਨ ਮਾਰਗਾਂ ਵਿੱਚ ਸ਼ਾਮਲ ਹਨ। ਸਰਕਾਰ ਅਨੁਸਾਰ ਇਸ ਰੂਟ ਦੇ ਹਾਈਡ੍ਰੋਗ੍ਰਾਫ਼ਿਕ ਸਰਵੇਖਣ ਮੁਕੰਮਲ ਹੋ ਚੁੱਕੇ ਸਨ। ਇਸ ਤੋਂ ਬਾਅਦ ਗੁਹਾਟੀ, ਅੰਡੇਮਾਨ ਨਿਕੋਬਾਰ ਤੇ ਯਮੁਨਾ ਤੋਂ ਉੱਤਰਾਖੰਡ ’ਚ ਟੱਪਰ ਬੰਨ੍ਹ ਸਮੇਤ ਵੱਖੋ-ਵੱਖਰੇ ਰੂਟਾਂ ਉੱਤੇ ਨਿਯਮਤ ਸੇਵਾ ਯੋਜਨਾ ਉਲੀਕੀ ਗਈ ਹੈ। ਹੁਣ ਨਵੇਂ ਅੰਦਾਜ਼ 'ਚ Hyundai i20, ਬੁਕਿੰਗ ਸ਼ੁਰੂ, 5 ਨਵੰਬਰ ਨੂੰ ਹੋਵੇਗੀ ਲਾਂਚ ਉਡਾਣ ਯੋਜਨਾ ਅਧੀਨ ਕੇਂਦਰ, ਰਾਜ ਸਰਕਾਰਾਂ ਤੇ ਹਵਾਈ ਅੱਡਾ ਸੰਚਾਲਕਾਂ ਵੱਲੋਂ ਤੈਅ ਏਅਰਲਾਈਨਜ਼ ਨੂੰ ਵਿੱਤੀ ਮਦਦ ਦਿੱਤੀ ਜਾਂਦੀ ਹੈ, ਤਾਂ ਜੋ ਜਿਹੜੇ ਹਵਾਈ ਅੱਡਿਆਂ ਤੋਂ ਸੰਚਾਲਨ ਨਹੀਂ ਹੁੰਦਾ ਹੈ, ਉੱਥੋਂ ਉਡਾਣਾਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਉਡਾਣ ਅਧੀਨ ਹਵਾਈ ਜਹਾਜ਼ਾਂ ਵਿੱਚ ਲਗਭਗ ਅੱਧੀਆਂ ਸੀਟਾਂ ਸਬਸੀਡਾਈਜ਼ਡ ਕਿਰਾਏ ਉੱਤੇ ਦਿੱਤੀਆਂ ਜਾਂਦੀਆਂ ਹਨ। ਕਿਸਾਨਾਂ ਦਾ ਕੇਂਦਰ 'ਤੇ ਇੱਕ ਹੋਰ ਇਲਜ਼ਾਮ, ਮੋਦੀ ਸਰਕਾਰ ਨੂੰ ਘੇਰਿਆ ਕਸੂਤਾ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904Views from our test flight. From Sabarmati River Front, Ahmedabad to Statue of Unity, Kevadia, a mesmerising experience awaits you! Enjoy stunning aerial views of 2 symbols of Indian fraternity. Bookings open on 30th October 2020. Visit https://t.co/Bwg1z35eDg to book your seats! pic.twitter.com/j5r0b7TlUv
— Spice Shuttle (@flySpiceShuttle) October 27, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਆਟੋ
ਲੁਧਿਆਣਾ
ਪਾਲੀਵੁੱਡ
ਪੰਜਾਬ
Advertisement