ਪੜਚੋਲ ਕਰੋ
Advertisement
ਖਿਡਾਰੀਆਂ ਦੇ ਪੈਸੇ ਕੱਟਣ ਬਾਰੇ ਕੇਂਦਰੀ ਖੇਡ ਰਾਜ ਮੰਤਰੀ ਦਾ ਵੱਡਾ ਐਲਾਨ
ਕੇਂਦਰੀ ਯੁਵਾ ਸੇਵਾ ਤੇ ਖੇਡ ਰਾਜ ਮੰਤਰੀ ਕਿਰਨ ਰਿਜਿਜੂ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਹੈ ਕਿ ਕਿਸੇ ਖਿਡਾਰੀ ਦਾ ਪੈਸਾ ਨਹੀਂ ਕੱਟੇਗਾ। ਕੱਟੇ ਗਏ ਪੈਸੇ ਰਿਫੰਡ ਹੋਣਗੇ।
ਪਟਿਆਲਾ: ਕੇਂਦਰੀ ਯੁਵਾ ਸੇਵਾ ਤੇ ਖੇਡ ਰਾਜ ਮੰਤਰੀ ਕਿਰਨ ਰਿਜਿਜੂ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਹੈ ਕਿ ਕਿਸੇ ਖਿਡਾਰੀ ਦਾ ਪੈਸਾ ਨਹੀਂ ਕੱਟੇਗਾ। ਕੱਟੇ ਗਏ ਪੈਸੇ ਰਿਫੰਡ ਹੋਣਗੇ। ਉਨ੍ਹਾਂ ਕਿਹਾ ਕਿ ਇਸ ਬਾਰੇ ਉਹ ਖੇਡ ਮੰਤਰਾਲੇ ਨਾਲ ਗੱਲਬਾਤ ਵੀ ਕਰਨਗੇ। ਦੱਸ ਦੇਈਏ ਹਰਿਆਣਾ ਵਿੱਚ ਖਿਡਾਰੀਆਂ ਦੇ ਪੈਸੇ ਕੱਟੇ ਜਾਣ ਬਾਅਦ ਕਾਫੀ ਖਿਡਾਰੀਆਂ ਨੇ ਰੋਸ ਪ੍ਰਗਟਾਇਆ ਜਿਸ ਪਿੱਛੋਂ ਇਹ ਮਾਮਲਾ ਗਰਮਾ ਗਿਆ ਸੀ।
ਦਰਅਸਲ ਕਿਰਨ ਰਿਜਿਜੂ ਪਟਿਆਲਾ ਦੇ ਖਿਡਾਰੀਆਂ ਨਾਲ ਗੱਲਬਾਤ ਕਰ ਰਹੇ ਹਨ। ਉਨ੍ਹਾਂ ਲੜਕੀਆਂ ਦੇ ਹੋਸਟਲ ਦਾ ਦੌਰਾ ਵੀ ਕੀਤਾ ਤੇ ਕਿਹਾ ਕਿ ਇੱਥੇ ਖਿਡਾਰੀਆਂ ਨੂੰ ਪੇਸ਼ ਆ ਰਹੀਆਂ ਕਮੀਆਂ ਦੂਰ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਖੇਡ ਸਿਰਫ਼ ਖੇਡ ਨਹੀਂ, ਬਲਕਿ ਖੇਡ ਇੱਕ ਜ਼ਿੰਦਗੀ ਹੈ। ਖੇਡਾਂ ਨੂੰ ਹੋਰ ਅੱਗੇ ਲਿਜਾਇਆ ਜਾਏਗਾ ਤੇ ਖਿਡਾਰੀਆਂ ਦੀਆਂ ਮੁਸ਼ਕਲਾਂ 'ਤੇ ਵੀ ਅਮਲ ਕੀਤਾ ਜਾਏਗਾ।
ਇਸ ਮੌਕੇ ਉਨ੍ਹਾਂ ਦੱਸਿਆ ਕਿ 29 ਅਗਸਤ ਨੂੰ ਦੇਸ਼ ਵਿੱਚ ਸਪੋਰਟਸ ਡੇ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਉਨ੍ਹਾਂ ਵੱਲੋਂ 'ਫਿਟ ਇੰਡੀਆ ਕੈਂਪੇਨ' ਸ਼ੁਰੂ ਕੀਤਾ ਜਾਏਗਾ। ਇਸ ਕੰਮ ਲਈ ਕੇਂਦਰ ਤੇ ਸੂਬਾ ਸਰਕਾਰਾਂ ਮਿਲ ਕੇ ਕੰਮ ਕਰ ਰਹੀਆਂ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਪੰਜਾਬ
ਆਈਪੀਐਲ
Advertisement