ਚਿਕਨ ਤੇ ਆਂਡੇ ਖਾਣ ਵਾਲਿਆਂ ਲਈ ਖੁਸ਼ਖਬਰੀ! ਕੇਂਦਰ ਸਰਕਾਰ ਨੇ ਰਾਜਾਂ ਨੂੰ ਦਿੱਤੇ ਦਿਸ਼ਾ-ਨਿਰਦੇਸ਼
ਮੰਤਰਾਲੇ ਨੇ ਕਿਹਾ ਕਿ ਇਸ ਪਾਬੰਦੀ ਨੇ ਪੋਲਟਰੀ ਤੇ ਅੰਡੇ ਬਾਜ਼ਾਰਾਂ 'ਤੇ ਮਾੜਾ ਪ੍ਰਭਾਵ ਪਾਇਆ ਹੈ ਤੇ ਪੋਲਟਰੀ ਤੇ ਮੱਕੀ ਦੇ ਕਿਸਾਨਾਂ ਨੂੰ ਪ੍ਰਭਾਵਤ ਕੀਤਾ ਹੈ, ਜੋ ਕੋਵਿਡ-19 ਮਹਾਂਮਾਰੀ ਨਾਲ ਪਹਿਲਾਂ ਹੀ ਪ੍ਰਭਾਵਤ ਹਨ।
ਨਵੀਂ ਦਿੱਲੀ: ਕੋਰੋਨਾਵਾਇਰਸ ਦਾ ਪ੍ਰਕੋਪ ਅਜੇ ਤੱਕ ਦੇਸ਼ ਵਿੱਚ ਰੁਕਿਆ ਨਹੀਂ, ਹੁਣ ਬਰਡ ਫਲੂ ਦਾ ਖ਼ਤਰਾ ਆ ਗਿਆ ਹੈ। ਇਸ ਦੌਰਾਨ, ਚੰਗੀ ਤਰ੍ਹਾਂ ਪਕਾਏ ਗਏ ਚਿਕਨ ਤੇ ਅੰਡੇ ਸੁਰੱਖਿਅਤ ਹੋਣ ਦਾ ਭਰੋਸਾ ਦਿੰਦਿਆਂ ਕੇਂਦਰ ਸਰਕਾਰ ਨੇ ਦੇਸ਼ ਭਰ ਦੀਆਂ ਰਾਜ ਸਰਕਾਰਾਂ ਨੂੰ ਪੋਲਟਰੀ ਦੀ ਵਿਕਰੀ 'ਤੇ ਲੱਗੀ ਰੋਕ ਹਟਾਉਣ ਦੀ ਹਦਾਇਤ ਦਿੱਤੀ ਹੈ। ਗੈਰ-ਸੰਕਰਿਮਤ ਵਾਲੇ ਖੇਤਰਾਂ/ਰਾਜਾਂ ਵਿੱਚ ਪੋਲਟਰੀ ਉਤਪਾਦਾਂ ਦੀ ਵਿਕਰੀ ਦੀ ਆਗਿਆ ਦੇਣ ਨੂੰ ਕਿਹਾ ਹੈ।
ਦੱਸ ਦੇਈਏ ਕਿ ਕੇਰਲ, ਰਾਜਸਥਾਨ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਦਿੱਲੀ, ਹਿਮਾਚਲ ਪ੍ਰਦੇਸ਼, ਹਰਿਆਣਾ, ਗੁਜਰਾਤ ਬਰਡ ਫਲੂ ਦੀ ਲਪੇਟ ਵਿੱਚ ਹਨ। ਮੱਛੀ ਪਾਲਣ, ਪਸ਼ੂ ਪਾਲਣ ਤੇ ਡੇਅਰੀ ਮੰਤਰਾਲੇ (ਐਫਏਐਚਡੀ) ਨੇ ਜਾਰੀ ਬਿਆਨ ਵਿਚ ਕਿਹਾ ਹੈ ਕਿ ਲੋਕਾਂ ਨੂੰ ਬਰਡ ਫਲੂ ਦੇ ਫੈਲਣ ਬਾਰੇ ਗੈਰ-ਵਿਗਿਆਨਕ ਅਫ਼ਵਾਹਾਂ ਵੱਲ ਧਿਆਨ ਨਹੀਂ ਦੇਣਾ ਚਾਹੀਦਾ।
ਐਫਏਐਚਡੀ ਨੇ ਕਿਹਾ ਹੈ ਕਿ ਰਾਜਾਂ ਨੂੰ ਪੋਲਟਰੀ ਤੇ ਪੋਲਟਰੀ ਉਤਪਾਦਾਂ ਦੀ ਵਿਕਰੀ ‘ਤੇ ਪਾਬੰਦੀ ਲਾਉਣ ਦੇ ਆਪਣੇ ਫੈਸਲੇ ‘ਤੇ ਮੁੜ ਵਿਚਾਰ ਕਰਨ ਤੇ ਗੈਰ-ਸੰਕਰਿਮਤ ਵਾਲੇ ਖੇਤਰਾਂ/ਰਾਜਾਂ ਤੋਂ ਪੋਲਟਰੀ ਤੇ ਪੋਲਟਰੀ ਉਤਪਾਦਾਂ ਦੀ ਵਿਕਰੀ ਦੀ ਆਗਿਆ ਦੇਣ ਦੀ ਬੇਨਤੀ ਕੀਤੀ ਗਈ ਹੈ। ਇਹ ਕਿਹਾ ਜਾਂਦਾ ਹੈ ਕਿ ਚੰਗੀ ਤਰ੍ਹਾਂ ਪਕਾਇਆ ਭੋਜਨ, ਚਿਕਨ ਤੇ ਅੰਡੇ ਮਨੁੱਖਾਂ ਲਈ ਸੁਰੱਖਿਅਤ ਹਨ।
ਮਹੱਤਵਪੂਰਨ ਗੱਲ ਇਹ ਹੈ ਕਿ ਬਰਡ ਫਲੂ ਦੀਆਂ ਬਹੁਤੀਆਂ ਕਿਸਮਾਂ ਮਨੁੱਖਾਂ ਨੂੰ ਪ੍ਰਭਾਵਤ ਨਹੀਂ ਕਰਦੀਆਂ। ਹਾਲਾਂਕਿ, ਇਹ ਬਿਮਾਰੀ ਸੰਕਰਮਿਤ ਪੰਛੀ ਦੇ ਖੰਭ, ਨੱਕ, ਮੂੰਹ ਰਾਹੀਂ ਫੈਲ ਸਕਦੀ ਹੈ, ਪਰ ਇੱਕ ਵਾਰ ਪੂਰੀ ਤਰ੍ਹਾਂ ਪਕਾਏ ਜਾਣ ਤੇ ਚਿਕਨ ਜਾਂ ਪੋਲਟਰੀ ਡਿਸ਼ ਖਾਣਾ ਵੀ ਸੁਰੱਖਿਅਤ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ