ਪੜਚੋਲ ਕਰੋ
Advertisement
ਖਿਡਾਰਨ ਨੇ ਕੀਤਾ ਵਿਆਹ ਤੋਂ ਇਨਕਾਰ ਭਲਵਾਨ ਨੇ ਮਾਰੀ ਗੋਲੀ
ਵਿਆਹ ਤੋਂ ਇਨਕਾਰ ਕਰਨ ’ਤੇ ਭਲਵਾਨ ਨੇ ਘਰ ਅੰਦਰ ਦਾਖਲ ਹੋ ਕੇ ਤਾਇਕਵਾਂਡੋ ਖਿਡਾਰਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਹ ਵਾਰਦਾਤ ਮੰਗਲਵਾਰ ਦੀ ਹੈ। ਮੁਲਜ਼ਮ ਦੀ ਪਛਾਣ ਸੋਮਬੀਰ ਵਾਸੀ ਬਾਮੜੋਲੀ (ਝੱਜਰ) ਵਜੋਂ ਹੋਈ ਹੈ।
ਗੁਰੂਗ੍ਰਾਮ: ਵਿਆਹ ਤੋਂ ਇਨਕਾਰ ਕਰਨ ’ਤੇ ਭਲਵਾਨ ਨੇ ਘਰ ਅੰਦਰ ਦਾਖਲ ਹੋ ਕੇ ਤਾਇਕਵਾਂਡੋ ਖਿਡਾਰਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਹ ਵਾਰਦਾਤ ਮੰਗਲਵਾਰ ਦੀ ਹੈ। ਮੁਲਜ਼ਮ ਦੀ ਪਛਾਣ ਸੋਮਬੀਰ ਵਾਸੀ ਬਾਮੜੋਲੀ (ਝੱਜਰ) ਵਜੋਂ ਹੋਈ ਹੈ।
ਹਾਸਲ ਜਾਣਕਾਰੀ ਅਨੁਸਾਰ 24 ਸਾਲਾ ਸਰਿਤਾ ਤਾਇਕਵਾਂਡੋ ਦੀ ਸੂਬਾ ਪੱਧਰੀ ਖਿਡਾਰਨ ਸੀ। ਸੋਮਬੀਰ ਨਾਲ ਉਸ ਦੀ ਦੋਸਤੀ ਸੀ। ਸੋਮਬੀਰ ਉਸ ’ਤੇ ਵਿਆਹ ਲਈ ਦਬਾਅ ਪਾ ਰਿਹਾ ਸੀ ਪਰ ਸਰਿਤਾ ਨੇ ਵਿਆਹ ਤੋਂ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਗੁੱਸੇ ਵਿੱਚ ਆ ਕੇ ਸੋਮਬੀਰ ਦੇ ਸਰਿਤਾ ਦੇ ਮੱਥੇ ’ਤੇ ਗੋਲੀ ਮਾਰ ਦਿੱਤੀ।
ਪੁਲਿਸ ਮੁਤਾਬਕ ਦੋਵਾਂ ਦਾ ਝਗੜਾ ਪੁਰਾਣਾ ਹੈ। ਖਿਡਾਰਨ ਨੇ ਪਹਿਲਾਂ ਦੋ ਵਾਰ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ। ਉਸ ਨੇ ਇਲਜ਼ਾਮ ਲਾਇਆ ਸੀ ਕਿ ਭਲਵਾਨ ਉਸ ਨਾਲ ਕੁੱਟਮਾਰ ਕਰਦਾ ਹੈ ਤੇ ਧਮਕੀਆਂ ਦਿੰਦਾ ਹੈ। ਪੁਲਿਸ ਨੇ ਭਲਵਾਨ ਨੂੰ ਗ੍ਰਿਫਤਾਰ ਵੀ ਕੀਤਾ ਸੀ। ਬਾਅਦ ਵਿੱਚ ਉਹ ਜ਼ਮਾਨਤ 'ਤੇ ਰਿਹਾਅ ਹੋ ਗਿਆ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਤਕਨਾਲੌਜੀ
ਸਿਹਤ
ਪੰਜਾਬ
Advertisement