ਨਵੀਂ ਦਿੱਲੀ: ਪੈਟਰੋਲ-ਡੀਜ਼ਲ ਸਸਤਾ ਨਹੀਂ ਹੋਏਗਾ। ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਹੈ ਕਿ ਸੂਬਾ ਸਰਕਾਰਾਂ ਇਸ ਵੇਲੇ ਪਟਰੋਲ ਤੇ ਡੀਜ਼ਲ ਨੂੰ ਜੀਐਸਟੀ ਵਿੱਚ ਸ਼ਾਮਲ ਕਰਨ ਦੇ ਪੱਖ ਵਿੱਚ ਨਹੀਂ। ਇਹ ਬਿਆਨ ਦੇ ਕੇ ਵਿੱਤ ਮੰਤਰੀ ਨੇ ਪੈਟਰੋਲ-ਡੀਜ਼ਲ ਨੂੰ ਜੀਐਸਟੀ ਦਾਇਰੇ ਵਿੱਚ ਲਿਆਉਣ ਦੀਆਂ ਸੰਭਾਵਨਾਵਾਂ ਨੂੰ ਖ਼ਾਰਜ ਕਰ ਦਿੱਤਾ ਹੈ।


ਜੀਐਸਟੀ ਇੱਕ ਜੁਲਾਈ ਤੋਂ ਲਾਗੂ ਹੋਇਆ ਪਰ ਰੀਅਲ ਅਸਟੇਟ ਦੇ ਨਾਲ-ਨਾਲ ਕੱਚਾ ਤੇਲ, ਨੈਚੂਰਲ ਗੈਸ, ਡੀਜ਼ਲ ਤੇ ਪੈਟਰੋਲ ਨੂੰ ਇਸ ਦੇ ਦਾਇਰੇ ਵਿੱਚੋਂ ਬਾਹਰ ਰੱਖਿਆ ਗਿਆ ਸੀ। ਇਸ ਦਾ ਮਤਲਬ ਇਹ ਹੈ ਕਿ ਇਨ੍ਹਾਂ 'ਤੇ ਸੈਂਟਰਲ ਟੈਕਸ ਤੇ ਵੈਟ ਲੱਗਦਾ ਹੈ। ਇਸ ਕਰਕੇ ਪੈਟਰੋਲ-ਡੀਜ਼ਲ ਸਸਤਾ ਨਹੀਂ ਹੋਏਗਾ।

ਜੇਤਲੀ ਨੇ ਕਿਹਾ, "ਹੁਣ ਤੱਕ ਜ਼ਿਆਦਾਤਰ ਸੂਬਾ ਸਰਕਾਰਾਂ ਜੀਐਸਟੀ ਵਿੱਚ ਪੈਟਰੋਲ-ਡੀਜ਼ਲ ਲਿਆਉਣ ਦੇ ਪੱਖ ਵਿੱਚ ਨਹੀਂ ਪਰ ਮੈਨੂੰ ਲੱਗਦਾ ਹੈ ਕਿ ਨੈਚੂਰਲ ਗੈਸ, ਰੀਅਲ ਅਸਟੇਟ ਨੂੰ ਇਸ ਦੇ ਦਾਇਰੇ ਵਿੱਚ ਲਿਆਇਆ ਜਾ ਸਕੇਗਾ।" ਜੇਤਲੀ ਨੇ ਕਿਹਾ, "ਜੀਐਸਟੀ ਨੂੰ ਲੈ ਕੇ ਚੀਜ਼ਾਂ ਕੰਟਰੋਲ ਵਿੱਚ ਆ ਚੁੱਕੀਆਂ ਹਨ। ਅਸੀਂ ਤਕਰੀਬਨ ਹਰ ਬੈਠਕ ਵਿੱਚ ਚੰਗੇ ਫ਼ੈਸਲੇ ਲੈ ਰਹੇ ਹਾਂ ਤੇ ਇਹ ਸਿਲਸਿਲਾ ਅੱਗੇ ਵੀ ਜਾਰੀ ਰਵੇਗਾ।"