ਪੜਚੋਲ ਕਰੋ
Advertisement
ਖ਼ਤਰਨਾਕ ਤੂਫ਼ਾਨ 'ਫਾਨੀ' ਭਾਰਤ ਵੱਲ ਵਧਿਆ, ਕਈ ਸੂਬਿਆਂ 'ਚ ਅਲਰਟ
ਭਾਰਤੀ ਮੌਸਮ ਵਿਭਾਗ ਨੇ ਇੱਕ ਬੁਲੇਟਿਨ ਵਿੱਚ ਕਿਹਾ ਕਿ ਆਉਂਦੀ 30 ਅਪਰੈਲ ਤਕ ਫ਼ਾਨੀ ਦੇ ਉੱਤਰ-ਪੱਛਮੀ ਤੇ ਇਸ ਮਗਰੋਂ ਉੱਤਰੀ ਦਿਸ਼ਾ ਵੱਲ ਵਧਣ ਦੀ ਸੰਭਾਵਨਾ ਹੈ।
ਨਵੀਂ ਦਿੱਲੀ: ਤੂਫ਼ਾਨ 'ਫ਼ਾਨੀ' ਬੰਗਾਲ ਦੀ ਖਾੜੀ ਦੇ ਦੱਖਣੀ ਪੂਰਬੀ ਹਿੱਸੇ ਵਿੱਚ ਤੇਜ਼ੀ ਨਾਲ ਸਰਗਰਮ ਹੈ। ਅਗਲੇ 24 ਘੰਟਿਆਂ ਵਿੱਚ ਇਸ ਦੇ ਖ਼ਤਰਨਾਕ ਚੱਕਰਵਾਤੀ ਤੂਫਾਨ ਵਿੱਚ ਬਦਲਣ ਦਾ ਖ਼ਦਸ਼ਾ ਹੈ। ਫ਼ਾਨੀ, ਤ੍ਰਿੰਕੋਮਾਲੀ (ਸ਼੍ਰੀਲੰਕਾ) ਤੋਂ ਤਕਰੀਬਨ 750 ਕਿਲੋਮੀਟਰ ਪੂਰਬ-ਦੱਖਣੀ ਪੂਰਬ ਵਿੱਚ, ਚੇਨੰਈ ਤੋਂ 1,080 ਕਿਲੋਮੀਟਰ ਦੱਖਣ-ਪੂਰਬੀ ਤੇ ਮਛਲੀਪੱਟਨਮ (ਆਂਧਰ ਪ੍ਰਦੇਸ਼) ਤੋਂ 1,260 ਕਿਲੋਮੀਟਰ ਦੱਖਣ-ਪੂਬਰੀ ਦਿਸ਼ਾ ਵਿੱਚ ਕੇਂਦਰਤ ਹੈ।
ਭਾਰਤੀ ਮੌਸਮ ਵਿਭਾਗ ਨੇ ਇੱਕ ਬੁਲੇਟਿਨ ਵਿੱਚ ਕਿਹਾ ਕਿ ਆਉਂਦੀ 30 ਅਪਰੈਲ ਤਕ ਫ਼ਾਨੀ ਦੇ ਉੱਤਰ-ਪੱਛਮੀ ਤੇ ਇਸ ਮਗਰੋਂ ਉੱਤਰੀ ਦਿਸ਼ਾ ਵੱਲ ਵਧਣ ਦੀ ਸੰਭਾਵਨਾ ਹੈ। ਅਧਿਕਾਰੀਆਂ ਨੇ ਕਿਹਾ ਕਿ ਓੜੀਸ਼ਾ ਤੇ ਬੰਗਲਾਦੇਸ਼ ਦੇ ਸਮੁੰਦਰੀ ਕੰਢੇ ਵਾਲੇ ਇਲਾਕਿਆਂ ਵੱਲ ਵਧਣ ਨਾਲ ਇਹ ਚੱਕਰਵਾਤ ਆਂਧਰ ਪ੍ਰਦੇਸ਼ ਵਿੱਚ 200 ਤੋਂ 300 ਕਿਲੋਮੀਟਰ ਤਕ ਅੰਦਰ ਆ ਸਕਦਾ ਹੈ।Cyclonic Storm #Fani, as on today morning, is located at 880 Kms South East of Chennai. It is expected to intensify into a very severe cyclonic storm by 30th April. Storm will continue to move North West and change its path to North East from 1st May. 📖https://t.co/PnYCd6tA7A pic.twitter.com/AjrbVmxE4V
— PIB India (@PIB_India) April 29, 2019
ਚੱਕਰਵਾਤ ਕਾਰਨ ਤਮਿਲਨਾਡੂ ਤੇ ਆਂਧਰ ਪ੍ਰਦੇਸ਼ ਵਿੱਚ 30 ਅਪਰੈਲ ਤੇ ਪਹਿਲੀ ਮਈ ਨੂੰ ਭਾਰੀ ਬਾਰਸ਼ ਦੀ ਸੰਭਾਵਨਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਇਸ ਤੂਫ਼ਾਨ 'ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ ਤੇ ਸਬੰਧਤ ਅਧਿਕਾਰੀਆਂ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਹਨ।Spoke to officials regarding the situation arising due to Cyclone Fani. Asked them to take preventive measures and be prepared to provide all possible assistance. Also urged them to work closely with Governments of the affected states. Praying for everyone's safety and wellbeing.
— Chowkidar Narendra Modi (@narendramodi) April 29, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕ੍ਰਿਕਟ
ਜਲੰਧਰ
Advertisement