Sudan Violence: ਸੂਡਾਨ ਹਿੰਸਾ ‘ਚ ਮਾਰੇ ਗਏ ਭਾਰਤੀ ਨਾਗਰਿਕ ਦੀ ਮ੍ਰਿਤਕ ਦੇਹ ਲਿਆਂਦੀ ਗਈ ਭਾਰਤ, ਗੋਲੀ ਲੱਗਣ ਕਰਕੇ ਹੋਈ ਸੀ ਮੌਤ
Sudan Crisis: ਅਫਰੀਕੀ ਦੇਸ਼ ਸੂਡਾਨ ਅਜੇ ਵੀ ਘਰੇਲੂ ਯੁੱਧ ਦੀ ਮਾਰ ਝੱਲ ਰਿਹਾ ਹੈ। ਸੂਡਾਨ 'ਚ ਹਿੰਸਾ 'ਚ ਮਾਰੇ ਗਏ ਭਾਰਤੀ ਨਾਗਰਿਕ ਐਲਬਰਟ ਆਗਸਟੀਨ ਦੀ ਮ੍ਰਿਤਕ ਦੇਹ ਵਾਪਸ ਦੇਸ਼ ਲਿਆਂਦੀ ਗਈ ਹੈ।
Albert Augustine Body: ਸੂਡਾਨ ਹਿੰਸਾ ਵਿੱਚ ਮਾਰੇ ਗਏ ਭਾਰਤੀ ਨਾਗਰਿਕ ਐਲਬਰਟ ਆਗਸਟੀਨ ਦੀ ਲਾਸ਼ ਸ਼ੁੱਕਰਵਾਰ (19 ਮਈ) ਨੂੰ ਭਾਰਤ ਵਾਪਸ ਲਿਆਂਦੀ ਗਈ। ਸੂਡਾਨ ਸਥਿਤ ਭਾਰਤੀ ਦੂਤਾਵਾਸ ਦੇ ਅਨੁਸਾਰ, ਲਾਸ਼ ਨੂੰ ਹਵਾਈ ਸੈਨਾ ਦੇ ਸੀ-17 ਜਹਾਜ਼ ਰਾਹੀਂ ਭਾਰਤ ਲਿਆਂਦਾ ਗਿਆ ਸੀ। ਅਲਬਰਟ ਅਗਸਟੀਨ ਦੀ 15 ਅਪ੍ਰੈਲ ਨੂੰ ਸੂਡਾਨ ਵਿੱਚ ਘਰੇਲੂ ਯੁੱਧ ਦੌਰਾਨ ਭੜਕੀ ਹਿੰਸਾ ਵਿੱਚ ਮੌਤ ਹੋ ਗਈ ਸੀ।
ਕੇਰਲ ਦੇ ਕੰਨੂਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਕੇ. ਸੁਧਾਕਰਨ ਨੇ 16 ਅਪ੍ਰੈਲ ਨੂੰ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੂੰ ਪੱਤਰ ਲਿਖ ਕੇ ਅਲਬਰਟ ਆਗਸਟੀਨ ਦੀ ਲਾਸ਼ ਵਾਪਸ ਲਿਆਉਣ ਲਈ ਤੁਰੰਤ ਦਖਲ ਦੇਣ ਲਈ ਬੇਨਤੀ ਕੀਤੀ ਸੀ। ਦੂਜੇ ਪਾਸੇ 16 ਅਪ੍ਰੈਲ ਨੂੰ ਹੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਸੁਡਾਨ ਦੇ ਖਾਰਤੂਮ ਵਿੱਚ ਇੱਕ ਕੰਪਨੀ ਵਿੱਚ ਕੰਮ ਕਰਨ ਵਾਲੇ ਆਗਸਟੀਨ ਦੀ ਮੌਤ 'ਤੇ ਵੀ ਸੋਗ ਪ੍ਰਗਟ ਕੀਤਾ ਸੀ।
ਵਿਦੇਸ਼ ਮੰਤਰੀ ਨੇ ਕੀ ਕਿਹਾ ਸੀ?
ਉਨ੍ਹਾਂ ਨੇ ਟਵੀਟ ਕਰਕੇ ਕਿਹਾ ਸੀ, “ਖਾਰਤੂਮ ਵਿੱਚ ਇੱਕ ਭਾਰਤੀ ਨਾਗਰਿਕ ਦੀ ਮੌਤ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ। ਦੂਤਾਵਾਸ ਪਰਿਵਾਰ ਦੀ ਮਦਦ ਲਈ ਹਰ ਸੰਭਵ ਯਤਨ ਕਰ ਰਿਹਾ ਹੈ। ਖਾਰਤੂਮ ਵਿੱਚ ਸਥਿਤੀ ਬੇਹੱਦ ਚਿੰਤਾਜਨਕ ਬਣੀ ਹੋਈ ਹੈ। ਅਸੀਂ ਘਟਨਾ ‘ਤੇ ਨਜ਼ਰ ਰੱਖਾਂਗੇ।" ਉੱਥੇ ਹੀ ਭਾਰਤੀ ਨਾਗਰਿਕ ਬਾਰੇ ਵੇਰਵੇ ਸਾਂਝੇ ਕਰਦੇ ਹੋਏ, ਸੁਡਾਨ ਵਿੱਚ ਭਾਰਤੀ ਦੂਤਾਵਾਸ ਨੇ ਫਿਰ ਟਵੀਟ ਕੀਤਾ ਸੀ, “ਇਹ ਸੂਚਨਾ ਮਿਲੀ ਹੈ ਕਿ ਸੂਡਾਨ ਦੀ ਇੱਕ ਕੰਪਨੀ ਵਿੱਚ ਕੰਮ ਕਰਨ ਵਾਲੇ ਭਾਰਤੀ ਨਾਗਰਿਕ ਅਲਬਰਟ ਆਗਸਟੀਨ ਦੀ ਮੌਤ ਹੋ ਗਈ ਹੈ। ਉਸ ਨੂੰ ਗੋਲੀ ਮਾਰ ਦਿੱਤੀ ਗਈ ਸੀ। ਹੋਰ ਪ੍ਰਬੰਧ ਕਰਨ ਲਈ ਦੂਤਾਵਾਸ ਪਰਿਵਾਰ ਅਤੇ ਮੈਡੀਕਲ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ।"
ਇਹ ਵੀ ਪੜ੍ਹੋ: ਭਾਰਤ 2024 ‘ਚ QUAD ਸ਼ਿਖਰ ਸੰਮੇਲਨ ਦੀ ਕਰੇਗਾ ਮੇਜ਼ਬਾਨੀ
ਸੂਡਾਨ ਹਿੰਸਾ ‘ਤੇ ਅਪਡੇਟ
ਘਰੇਲੂ ਯੁੱਧ ਨਾਲ ਜੂਝ ਰਹੇ ਅਫਰੀਕੀ ਦੇਸ਼ ਸੁਡਾਨ ਵਿੱਚ ਹਿੰਸਾ ਜਾਰੀ ਹੈ। ਹਿੰਸਾ ਕਾਰਨ ਲੱਖਾਂ ਲੋਕਾਂ ਨੂੰ ਉੱਥੋਂ ਭੱਜਣਾ ਪਿਆ। ਕਈ ਵਿਦੇਸ਼ੀ ਨਾਗਰਿਕਾਂ ਸਮੇਤ ਸੈਂਕੜੇ ਲੋਕਾਂ ਦੀ ਜਾਨ ਚਲੀ ਗਈ। ਇਸ ਬਾਰੇ ਲੋੜੀਂਦੀ ਜਾਣਕਾਰੀ ਸੰਯੁਕਤ ਰਾਸ਼ਟਰ ਦੇ ਮਨੁੱਖੀ ਮਾਮਲਿਆਂ ਦੇ ਤਾਲਮੇਲ ਦਫ਼ਤਰ (OCHA) ਵੱਲੋਂ ਦੁਨੀਆ ਨੂੰ ਦਿੱਤੀ ਗਈ ਹੈ।
ਸੰਯੁਕਤ ਰਾਸ਼ਟਰ ਦੀ OCHA ਦੀ ਰਿਪੋਰਟ ਮੁਤਾਬਕ ਅਫਰੀਕੀ ਦੇਸ਼ ਸੂਡਾਨ ਦੀ ਫੌਜ ਅਤੇ ਰੈਪਿਡ ਸਪੋਰਟ ਫੋਰਸਿਜ਼ (RSF) ਵਿਚਾਲੇ ਹੋਏ ਸੰਘਰਸ਼ 'ਚ ਘੱਟੋ-ਘੱਟ 676 ਲੋਕ ਮਾਰੇ ਗਏ ਹਨ। ਓਸੀਐਚਏ ਨੇ ਕਿਹਾ, "ਸੂਡਾਨ ਆਰਮਡ ਫੋਰਸਿਜ਼ ਅਤੇ ਆਰਐਸਐਫ ਵਿਚਕਾਰ ਲਗਾਤਾਰ ਝੜਪਾਂ ਦੇ ਨਤੀਜੇ ਵਜੋਂ ਘੱਟੋ-ਘੱਟ 676 ਮੌਤਾਂ ਅਤੇ 5,576 ਜ਼ਖਮੀ ਹੋਏ ਹਨ, ਖਾਸ ਤੌਰ 'ਤੇ ਖਾਰਤੂਮ ਅਤੇ ਇਸਦੇ ਆਲੇ ਦੁਆਲੇ ਦੇ ਖੇਤਰਾਂ ਵਿੱਚ।
ਦੱਸਿਆ ਜਾ ਰਿਹਾ ਹੈ ਕਿ ਇਸ ਸੰਕਟ ਕਾਰਨ 15 ਅਪ੍ਰੈਲ ਤੋਂ ਹੁਣ ਤੱਕ ਉਥੇ 9,36,000 ਤੋਂ ਵੱਧ ਲੋਕ ਬੇਘਰ ਹੋ ਚੁੱਕੇ ਹਨ, ਜਿਨ੍ਹਾਂ 'ਚੋਂ ਲਗਭਗ 7,36,200 ਲੋਕ ਅੰਦਰੂਨੀ ਤੌਰ 'ਤੇ ਵਿਸਥਾਪਿਤ ਹਨ ਅਤੇ ਕਰੀਬ 2 ਲੱਖ ਲੋਕਾਂ ਨੇ ਗੁਆਂਢੀ ਦੇਸ਼ਾਂ 'ਚ ਸ਼ਰਨ ਲਈ ਹੈ।
ਇਹ ਵੀ ਪੜ੍ਹੋ: ਮੋਹਾਲੀ 'ਚ ਸਾਬਕਾ ਸੀਐਮ ਕੈਪਟਨ ਦੇ ਫਾਰਮ ਹਾਊਸ 'ਚ ਹੋਵੇਗੀ ਉਪ ਰਾਸ਼ਟਰਪਤੀ ਧਨਖੜ ਦੀ ਮੀਟਿੰਗ