ਨਵੀਂ ਦਿੱਲੀ: ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਦੇ ਸਾਬਕਾ ਸਹਿਯੋਗੀ ਸੁਧੀਂਦਰ ਕੁਲਕਰਨੀ ਨੇ ਰਾਹੁਲ ਗਾਂਧੀ ਦੇ ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਖੁੱਲ੍ਹ ਕੇ ਸ਼ਲਾਘਾ ਕੀਤੀ ਹੈ। ਕੁਲਕਰਨੀ ਨੇ ਰਾਹੁਲ ਨੂੰ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਵੀ ਐਲਾਨ ਦਿੱਤਾ।
ਕਾਂਗਰਸ ਮੁਖੀ ਬਣਨ 'ਤੇ ਰਾਹੁਲ ਗਾਂਧੀ ਨੂੰ ਵਧਾਈ ਦੇਣ ਲਈ ਟਵੀਟ ਕਰਦਿਆਂ ਲਿਖਿਆ, "ਇੱਕ ਨਵਾਂ ਨੇਤਾ ਉਦੈ ਹੋਇਆ ਹੈ। ਅਜਿਹਾ ਨੇਤਾ ਜਿਸ ਦੀ ਭਾਰਤ ਨੂੰ ਲੋੜ ਹੈ। ਇੱਕ ਨੇਤਾ ਜਿਸ ਦੀ ਵਿਚਾਰਧਾਰਾ ਗਾਂਧੀਵਾਦੀ ਰਾਜਨੀਤੀ ਦੀ ਹੈ। ਆਦਰਸ਼ਵਾਦ, ਰਾਜਨੀਤੀ, ਪਿਆਰ, ਸੇਵਾ ਤੇ ਸੰਵਾਦ ਦੀ ਰਾਜਨੀਤੀ ਵਾਲਾ ਨੇਤਾ।"
[embed]https://twitter.com/SudheenKulkarni/status/941947178712367104[/embed]
ਉਨ੍ਹਾਂ ਲਿਖਿਆ,"ਅੱਜ ਮੈਨੂੰ ਪੂਰਾ ਯਕੀਨ ਹੈ ਕਿ ਕਾਂਗਰਸ ਮੁਖੀ ਰਾਹੁਲ ਗਾਂਧੀ ਅਗਲੇ ਪ੍ਰਧਾਨ ਮੰਤਰੀ ਹੋਣਗੇ ਤੇ ਉਨ੍ਹਾਂ ਨੂੰ ਹੋਣਾ ਵੀ ਚਾਹੀਦਾ ਹੈ।"
ਕੌਣ ਹੈ ਸੁਧੀਂਦਰ ਕੁਲਕਰਨੀ?
ਪੇਸ਼ੇ ਤੋਂ ਪੱਤਰਕਾਰ ਸੁਧੀਂਦਰ ਕੁਲਕਰਨੀ 13 ਸਾਲ ਭਾਜਪਾ ਵਿੱਚ ਰਹਿਣ ਤੋਂ ਬਾਅਦ ਪਾਰਟੀ ਛੱਡ ਚੁੱਕੇ ਹਨ। ਉਨ੍ਹਾਂ 2009 ਵਿੱਚ ਭਾਜਪਾ ਛੱਡ ਦਿੱਤੀ ਸੀ। ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਕਾਰਜਕਾਲ ਵਿੱਚ ਪੀ.ਐਮ.ਓ. ਵਿੱਚ ਓ.ਐਸ.ਡੀ. ਵੀ ਰਹਿ ਚੁੱਕੇ ਹਨ।
ਸੁਧੀਂਦਰ ਕੁਲਕਰਨੀ ਭਾਜਪਾ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਦਾ ਬੇਹੱਦ ਕਰੀਬੀ ਮੰਨਿਆ ਜਾਂਦਾ ਹੈ। ਕੁਲਕਰਨੀ ਅਡਵਾਨੀ ਲਈ ਭਾਸ਼ਣ ਵੀ ਲਿਖਦੇ ਸਨ। ਅਡਵਾਨੀ ਦੇ ਜਿਨਾਹ ਵਿਵਾਦ ਲਈ ਵੀ ਉਨ੍ਹਾਂ ਨੂੰ ਹੀ ਜ਼ਿੰਮੇਵਾਰ ਮੰਨਿਆ ਗਿਆ ਹੈ।